ਯੂਕਰੇਨ ਵਿੱਚ ਰੂਸ ਦੇ ਹਮਲੇ ਦਾ ਅਸਰ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਵੱਡੀ ਧੀ ਡਾ. ਮਾਰੀਆ ਵੋਰੰਤਸੋਵਾ (36) ਦੀ ਜ਼ਿੰਦਗੀ ‘ਤੇ ਵੀ ਪਿਆਹੈ। ਯੂਕਰੇਨ ਜੰਗ ਦੇ ਚੱਲਦਿਆਂ ਪੁਤਿਨ ਦੀ ਧੀ ਦਾ ਰੂਸ ਵਿੱਚ ਸੁਪਰ-ਰਿਚ ਵਿਦੇਸ਼ੀਆਂ ਲਈ ਏਲੀਟ ਮੈਡੀਕਲ ਸੈਂਟਰ ਖੋਲ੍ਹਣ ਦਾ ਸੁਪਨਾ ਚਕਨਾਚੂਰ ਹੋਗਿਆ ਹੈ। ਖਬਰ ਹੈ ਕਿ ਉਹ ਆਪਣੇ ਡਚ ਬਿਜ਼ਨੈੱਸਪਤੀ ਤੋਂ ਵੀ ਵੱਖ ਹੋ ਗਈ ਹੈ। ਉਸ ਦਾ ਵਿਆਹ ਟੁੱਟ ਗਿਆ ਹੈ।
ਮਾਰੀਆ ਬੱਚਿਆਂ ਵਿੱਚ ਹੋਣ ਵਾਲੀ ਦੁਰਲਭ ਜੈਨੇਟਿਕ ਬੀਮਾਰੀ ਦੀ ਮਾਹਰ ਡਾਕਟਰ ਹੈ। ਦੋਵਾਂ ਦੇ ਬੱਚੇ ਵੀ ਹਨ। ਡਾ. ਮਾਰੀਆ ਦਾ ਜਨਮ ਉਸ ਵੇਲੇ ਹੋਇਆ ਸੀ ਜਦੋਂ ਰੂਸੀ ਰਾਸ਼ਟਰਪਤੀ ਪੁਤਿਨ ਕੇਜੀਬੀ ਜਾਸੂਸ ਹੁੰਦੇ ਸਨ।
ਰੂਸ ਦੇ ਇੱਕ ਪੱਤਰਕਾਰ ਨੇ ਖੁਲਾਸਾ ਕੀਤਾ ਹੈ ਕਿ ਪੁਤਿਨ ਦੇ ਯੂਕਰੇਨ ‘ਤੇ ਹਮਲੇ ਕਰਨ ਦੇ ਫੈਸਲੇ ਨੇ ਉਸ ਦੀ ਧੀ ਦਾ ਪਰਿਵਾਰ ਉਜਾੜ ਦਿੱਤਾ ਹੈ। ਰੂਸ ‘ਤੇ ਪੱਛਮੀ ਦੇਸ਼ਾਂ ਵੱਲੋਂ ਵੱਡੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਸੇਂਟ ਪੀਟਰਸਬਰਗ ਦੇ ਨੇੜੇ ਸੁਪਰ ਮਾਡਰਨ ਮੈਡੀਕਲ ਸੈਂਟਰ ਬਣਾਉਣ ਦੇ ਮੇਗਾ ਪ੍ਰਾਜੈਕਟ ਵਿੱਚ ਉਨ੍ਹਾਂ ਦੀ ਵੱਡੀ ਹਿੱਸੇਦਾਰੀ ਹੈ।
ਪੁਤਿਨ ਦੀ ਧੀ ਦਾ ਪਲਾਨ ਸੀ ਕਿ ਯੂਰਪ ਦੇ ਮਰੀਜ਼ਾਂ ਤੇ ਗਲਫ਼ ਦੇਸ਼ਾਂ ਦੇ ਅਮੀਰ ਸ਼ੇਖ਼ਾਂ ਨੂੰ ਇਲਾਜ ਲਈ ਰੂਸ ਆਕਰਸ਼ਿਤ ਕੀਤਾ ਜਾ ਸਕੇ। ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਕਰੇਨ ‘ਤੇ ਹਮਲੇ ਤੋਂ ਬਾਅਦ ਹੁਣ ਯੂਰਪ ਦੇ ਲੋਕ ਤੇ ਸ਼ੇਖ ਕਿਵੇਂ ਆ ਸਕਣਗੇ?
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪੁਤਿਨ ਦੀ ਵੱਡੀ ਧੀ ਦੇ ਪਤਾ ਦਾ ਨਾਂ Jorrit Faassen ਹੈ। ਹਾਲਾਂਕਿ ਰਿਪੋਰਟਾਂ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਪਤੀ-ਪਨਤੀ ਕਦੋਂ ਵੱਖ ਹੋ ਗਏ ਪਰ ਸਮਝਿਆ ਜਾ ਰਿਹਾ ਹੈ ਕਿ ਜੰਗ ਸ਼ੁਰੂ ਹੋਣ ਦੇ ਨੇੜੇ-ਤੇੜੇ ਉਨ੍ਹਾਂ ਦੇ ਰਾਹ ਵੱਖ ਹੋ ਗਏ। ਉਨ੍ਹਾਂ ਦੇ ਬੱਚਿਆਂ ਦੀ ਡੀਟੇਲ ਜਨਤਕ ਨਹੀਂ ਹੈ। ਫਸੇਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਲੰਮੇ ਸਮੇਂ ਤੱਕ ਰੂਸ ਵਿੱਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦੇ ਪਿਤਾ ਡਚ ਆਰਮਡ ਫੋਰਸਿਜ਼ ਵਿੱਚ ਕਰਨਲ ਸਨ।
ਵਲਾਦਿਮਿਰ ਪੁਤਿਨ ਦੀ ਨਿੱਜੀ ਜ਼ਿੰਦਗੀ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ। ਮੀਡੀਆ ਮੁਤਾਬਕ ਉਨ੍ਹਾਂ ਦੀਆਂ ਦੋ ਧੀਆਂ ਦਾ ਨਾਂ ਮਾਰੀਆ ਪੁਤਿਨਾ ਤੇ ਯੇਕਾਤੇਰੀਨਾ ਪੁਤਿਨਾ ਹੈ। ਵੱਡੀ ਧੀ ਮਾਰੀਆ ਵੋਰੰਤਸੋਵਾ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ ਜੋ ਡਾਕਟਰ ਹੈ ਜਦਕਿ ਛੋਟੀ ਧੀ ਐਕ੍ਰੋਬੈਟਿਕ ਡਾਂਸਰ ਹੈ। ਦੋਵਾਂ ਧੀਆਂ ਨੇ ਆਪਣਏ ਨਾਂ ਵਿੱਚ ਪਿਤਾ ਦਾ ਸਰਨੇਮ ਛੱਡ ਦਿੱਤਾ ਹੈ।