ਰੂਸ ਤੇ ਯੂਕਰੇਨ ਜੰਗ ਵਿਚਾਲੇ ਇਸ ਵੱਡੀ ਖਬਰ ਸਾਹਮਣੇ ਆ ਰਹੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਰੂਸੀ ਫੌਜ ਚੇਰਨੋਬਿਲ ਛੱਡ ਕੇ ਭੱਜ ਗਈ ਹੈ।
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਸੀ ਫੌਜੀਆਂ ਨੇ ਮੰਗਲਵਾਰ ਨੂੰ ਯੂਕਰੇਨ ਦੇ ਚੇਰਨੋਬਿਲ ਨਿਊਕਲੀਅਰ ਪਾਵਰ ਪਲਾਂਟ ਨੂੰ ਕਈ ਦਿਨ ਆਪਣੇ ਕਬਜ਼ੇ ਵਿੱਚ ਰਖਣ ਤੋਂ ਬਾਅਦ ਛੱਡ ਦਿੱਤਾ।
ਚੇਰਨੋਬਿਲ ਐਕਸਕਲੂਜ਼ਨ ਜ਼ੋਨ ਦੇ ਇੰਚਾਰਜ ਨੇ ਫੇਸਬੁੱਕ ‘ਤੇ ਕਿਹਾ, “ਚਰਨੋਬਿਲ ਪਰਮਾਣੂ ਪਾਵਰ ਪਲਾਂਟ ਦੇ ਖੇਤਰ ਵਿੱਚ ਹੁਣ ਕੋਈ ਬਾਹਰਲਾ ਵਿਅਕਤੀ ਨਹੀਂ ਹੈ।” ਤੁਹਾਨੂੰ ਦੱਸ ਦੇਈਏ ਕਿ ਰੂਸ ਨੇ ਯੂਕਰੇਨ ਦੇ ਚਰਨੋਬਿਲ ਸਥਿਤ ਪਰਮਾਣੂ ਪਾਵਰ ਪਲਾਂਟ ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਆਪਣੇ ਕਬਜ਼ੇ ਵਿੱਚ ਰੱਖਿਆ ਸੀ।
ਦੂਜੇ ਪਾਸੇ ਯੂਕਰੇਨੀ ਫੌਜ ਨੇ ਰੂਸ ਦੇ ਕਬਜ਼ੇ ਤੋਂ ਕਈ ਇਲਾਕਿਆਂ ਨੂੰ ਆਜ਼ਾਦ ਕਰਵਾ ਲਿਆ ਹੈ। ਜਾਣਕਾਰੀ ਮੁਤਾਬਕ ਮਾਸਕੋ ਨੇ ਕੀਵ ਕੋਲੋਂ 700 ਮਿਲਟਰੀ ਵ੍ਹੀਕਲ ਪਿੱਛੇ ਹਟਾ ਲਏ ਹਨ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਯੂਕਰੇਨ ਵੀ ਰੂਸ ‘ਤੇ ਭਾਰੀ ਪੈ ਰਿਹਾ ਹੈ।
ਬ੍ਰਿਟਿਸ਼ ਮੀਡੀਆ ਮੁਤਾਕ ਯੂਕਰੇਨੀ ਯੂਟੀਲਿਟੀ ਸੰਸਥਾ ਐਨਗੋਰਏਟਮ ਨੇ ਕਿਹਾ ਹੈ ਕਿ ਰੂਸੀ ਫੌਜੀ ਚੇਰਨੋਬਿਲ ਪਰਮਾਣੂ ਪਲਾਂਟ ਦੇ ਕੋਲ ਕਾਫੀ ਜ਼ਿਆਦਾ ਮਾਤਰਾ ‘ਚ ਰੇਡੀਏਸ਼ਨ ਦੇ ਸ਼ਿਕਾਰ ਹੋਏ ਹਨ। ਰੂਸੀ ਫੌਜੀ ਰੇਡੀਏਸ਼ਨ ਕਰਕੇ ਦਿਸਣ ਵਾਲੇ ਸ਼ੁਰੂਆਤੀ ਲੱਛਣਾਂ ਤੋਂ ਬਾਅਦ ਵਾਪਿਸ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਯੂਕਰੇਨ ਦੀ ਫੌਜ ਨੇ ਚੇਰਨਿਹੀਵ ਵਿੱਚ ਵੀ ਬੜਤ ਬਣਾ ਲਈ ਹੈ। ਇਸ ਤੋਂ ਪਹਿਲਾਂ ਖ਼ਬਰ ਸੀ ਕਿ ਰੂਸ ਕੀਵ, ਉੱਤਰੀ ਯੂਕਰੇਨ ਵਿੱਚ ਫੌਜੀ ਮੁਹਿੰਮਾਂ ਨੂੰ ਘੱਟ ਕਰੇਗਾ। ਰੂਸ ਦੇ ਉਪ ਰੱਖਿਆ ਮੰਤਰੀ ਅਲੈਗਜ਼ੇਂਡਰ ਫੋਮਿਨ ਨੇ ਮੰਗਲਵਾਰ ਨੂੰ ਕਿਹਾ ਕਿ ਰੂਸੀ ਬਲ ਕੀਵ ਤੇ ਚੇਰਨਿਹੀਵ ਦੀ ਦਿਸ਼ਾ ਵਿੱਚ ਫੌਜੀ ਸਰਗਰਮੀਆਂ ਵਿੱਚ ਕਟੌਤੀ ਕਰਨਗੇ। ਰੂਸ ਵੱਲੋਂ 24 ਫਰਵਰੀ ਨੂੰ ਯੂਕਰੇਨ ‘ਤੇ ਸ਼ੁਰੂ ਕੀਤੇ ਗਏ ਹਮਲੇ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਰੂਸ ਨੇ ਕੁਝ ਨਰਮੀ ਦੇ ਸੰਕੇਤ ਦਿੱਤੇ।