ਪੂਰਬੀ ਯੂਰਪ ਵਿਚ ਰੂਸ ਤੇ ਯੂਕਰੇਨ ਵਿਚਾਲੇ ਤਣਾਅ ਹੁਣ ਸਿਖਰ ‘ਤੇ ਪਹੁੰਚ ਗਿਆ ਹੈ। ਯੂਕਰੇਨ ਦਾ ਕਹਿਣਾ ਹੈ ਕਿ ਰੂਸ ਸਮਰਥਿਤ ਵੱਖਵਾਦੀਆਂ ਨੇ ਵੀਰਵਾਰ ਨੂੰ ਉਸਦੇ ਡੋਨਬਾਸ ਖੇਤਰ ਦੇ ਇੱਕ ਪਿੰਡ ਵਿੱਚ ਇੱਕ ਸਕੂਲ ਵਿੱਚ ਗੋਲੀਬਾਰੀ ਕੀਤੀ। ਇਸ ਹਮਲੇ ਵਿਚ 3 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਰੂਸੀ ਮੀਡੀਆ ਨੇ ਵੱਖਵਾਦੀਆਂ ਦੇ ਨੇਤਾ ਲਿਓਨਿਦ ਪਾਸੇਚਨਿਕ ਦੇ ਹਵਾਲੇ ਨਾਲ ਯੂਕਰੇਨੀ ਆਰਮਡ ਫੋਰਸਿਸ ‘ਤੇ ਲੁਹਾਨਸਕ ਖੇਤਰ ਵਿਚ ਆਮ ਨਾਗਰਿਕਾਂ ‘ਤੇ ਹਮਲੇ ਦਾ ਦੋਸ਼ ਲਗਾਇਆ।
ਅਮਰੀਕੀ ਅਧਿਕਾਰੀ ਪਹਿਲਾਂ ਹੀ ਸ਼ੰਕਾ ਜਤਾ ਚੁੱਕੇ ਹਨ ਕਿ ਰੂਸ ਫਾਲਸ ਫਲੈਗ ਆਪ੍ਰੇਸ਼ਨ ਦਾ ਬਹਾਨਾ ਲਗਾ ਕੇ ਯੂਕਰੇਨ ‘ਤੇ ਹਮਲਾ ਕਰ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵੀ ਦੋਵੇਂ ਦੇਸ਼ਾਂ ਵਿਚ ਯੁੱਧ ਦੀ ਸ਼ੰਕਾ ਜ਼ਾਹਿਰ ਕਰ ਚੁੱਕੇ ਹਨ। ਰੂਸ ਨੇ ਯੂਕਰੇਨ ਬਾਰਡਰ ਤੋਂ ਆਪਣੇ ਸੈਨਿਕਾਂ ਦੇ ਵਾਪਸੀ ਦੀ ਗੱਲ ਕਹੀ ਹੈ ਪਰ ਅਮਰੀਕਾ ਨੂੰ ਅਜੇ ਵੀ ਉਸ ‘ਤੇ ਭਰੋਸਾ ਨਹੀਂ ਹੈ। ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਸੰਬੋਧਨ ਵਿਚ ਬਾਇਡਨ ਨੇ ਕਿਹਾ ਕਿ ਅਸੀਂ ਰੂਸ ਦੇ ਵਾਅਦਿਆਂ ਤੇ ਦਾਅਵਿਆਂ ‘ਤੇ ਫਿਲਹਾਲ ਭਰੋਸਾ ਨਹੀਂ ਕਰ ਸਕਦੇ।
ਯੂਕਰੇਨ ਤਣਾਅ ਨੂੰ ਲੈ ਕੇ ਕੱਲ੍ਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਵੀ ਬੈਠਕ ਹੋਈ। ਬੈਠਕ ‘ਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਰੂਸ ‘ਤੇ ਹਮਲਾਵਰ ਗਤੀਵਿਧੀਆਂ ਨੂੰ ਜਾਰੀ ਰੱਖਣ ਦਾ ਦੋਸ਼ ਲਗਾਇਆ। ਬਲਿੰਕਨ ਨੇ ਕਿਹਾ- ਅਮਰੀਕੀ ਖੁਫੀਆ ਕੋਲ ਪੱਕੀ ਜਾਣਕਾਰੀ ਹੈ ਕਿ ਰੂਸ ਯੂਕਰੇਨ ‘ਤੇ ਹਮਲਾ ਕਰੇਗਾ। ਜੇਕਰ ਅਜਿਹਾ ਨਹੀਂ ਹੈ, ਤਾਂ ਮਾਸਕੋ ਨੂੰ ਇਸਦਾ ਐਲਾਨ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਰੂਸ ਨੇ ਅਮਰੀਕੀ ਡਿਪਲੋਮੇਟ ਬਾਰਟ ਗੋਰਮਨ ਨੂੰ ਮਾਸਕੋ ਅੰਬੈਸੀ ਤੋਂ ਕੱਢ ਦਿੱਤਾ ਹੈ। ਅਮਰੀਕਾ ਦੇ ਇੱਕ ਅਧਿਕਾਰੀ ਨੇ ਇਸ ਨੂੰ ਭੜਕਾਊ ਕਦਮ ਦੱਸਦੇ ਹੋਏ ਸਾਫ ਕਰ ਦਿੱਤਾ ਹੈ ਕਿ ਅਮਰੀਕੀ ਕਿਸੇ ਵੀ ਮਾਮਲੇ ਵਿਚ ਪਿੱਛੇ ਹਟਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸਾਫ ਤੌਰ ‘ਤੇ ਤਣਾਅ ਵਧਾਉਣ ਵਾਲਾ ਕਦਮ ਹੈ। ਇਨ੍ਹਾਂ ਤਰੀਕਿਆਂ ਦੇ ਇਸਤੇਮਾਲ ਨਾਲ ਡਿਪਲੋਮੈਟਿਕ ਹੱਲ ਨਹੀਂ ਲੱਭ ਸਕਦੇ।
ਯੂਕਰੇਨ ਤਣਾਅ ਦੇ ਮੱਦੇਨਜ਼ਰ ਅਮਰੀਕਾ ਦੇ ਰੱਖਿਆ ਸਕੱਤਰ ਲਾਇਡ ਆਸਟਿਨ ਨੇ ਬ੍ਰਸੇਲਸ ਵਿਚ ਨਾਟੋ ਹੈੱਡ ਜੇਨਲ ਸਟੋਲਟੇਨਬਰਗ ਨਾਲ ਮੁਲਾਕਾਤ ਕੀਤੀ। ਲਾਇਡ ਆਸਟਿਨ ਨੇ ਕਿਹਾ ਕਿ ਰੂਸ ਅਜੇ ਵੀ ਯੂਕਰੇਨ ਬਾਰਡਰ ਦੇ ਨੇੜੇ ਆਪਣੇ ਸੈਨਿਕਾਂ ਦੀ ਤਾਇਨਾਤੀ ਵਧਾ ਰਿਹਾ ਹੈ। ਰੂਸੀ ਸੈਨਿਕ ਤਿਆਰੀਆਂ ਵਿਚ ਵਾਰ ਪਲੇਨ ਨੂੰ ਵੀ ਜੋੜਿਆ ਜਾ ਰਿਹਾ ਹੈ ਤੇ ਯੁੱਧ ਦੌਰਾਨ ਜ਼ਖਮੀ ਸਿਪਾਹੀਆਂ ਲਈ ਬਲੱਡ ਦਾ ਸਟਾਕ ਵੀ ਕੀਤਾ ਜਾ ਰਿਹਾ ਹੈ।
ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਅਮਰੀਕਾ ਦੇ ਇਨ੍ਹਾਂ ਸਾਰੀਆਂ ਸ਼ੰਕਾਵਾਂ ਨੂੰ ਖਾਰਜ ਕਰ ਦਿੱਤਾ ਹੈ। ਪੇਸਕੋਵ ਦਾ ਕਹਿਣਾ ਹੈ ਕਿ ਫੌਜਾਂ ਦੀ ਵਾਪਸੀ ਜਾਰੀ ਹੈ, ਅਜਿਹੇ ਕੰਮਾਂ ਵਿੱਚ ਸਮਾਂ ਲੱਗਦਾ ਹੈ। ਸਿਪਾਹੀ ਹਵਾ ਵਿੱਚ ਨਹੀਂ ਉੱਡ ਸਕਦੇ। ਇਸ ਦੇ ਨਾਲ ਹੀ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਦੇਸ਼ ਦੀ ਲੰਬੇ ਸਮੇਂ ਦੀ ਸੁਰੱਖਿਆ ਲਈ ਨਾਟੋ ਦੀ ਮੈਂਬਰਸ਼ਿਪ ਜ਼ਰੂਰੀ ਹੈ।