ਰੂਸ ਨਾਲ ਜੰਗ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਸ਼ਨੀਵਾਰ ਨੂੰ ਭਾਤਰ ਦੇ ਪੀ.ਐੱਮ. ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲ ਕੀਤੀ ਤੇ ਹਮਲਿਆਂ ਕਰਕੇ ਹੋ ਰਹੀ ਤਬਾਹੀ ਦਾ ਹਾਲ ਦੱਸਦੇ ਹੋਏ ਭਾਰਤ ਤੋਂ ਮਦਦ ਮੰਗੀ।
ਯੂਕਰੇਨ ਦੇ ਰਾਸ਼ਟਰਪੀਤ ਵੋਲੋਦਿਮੀਰ ਜੇਲੇਂਸਕੀ ਨੇ ਟਵੀਟ ਕਰਕੇ ਖੁਦ ਇਸ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਜੇਲੇਂਸਕੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੂੰ ਰੂਸੇ ਹਮਲੇ ਕਰਕੇ ਪੈਦਾ ਹੋਏ ਹਾਲਾਤ ਬਾਰੇ ਜਾਣਕਾਰੀ ਦਿੱਤੀ। ਇਸ ਵੇਲੇ ਇੱਕ ਲੱਖ ਤੋਂ ਵੱਧ ਘੁਸਪੈਠੀਏ ਸਾਡੀ ਜ਼ਮੀਨ ‘ਤੇ ਮੌਜੂਦ ਹਨ। ਉਹ ਲਗਾਤਾਰ ਸਾਡੇ ਰਿਹਾਇਸ਼ੀ ਇਲਾਕਿਆਂ ‘ਤੇ ਬੰਬਾਰੀ ਕਰ ਰਹੇ ਹਨ। ਪੀ.ਐੱਮ. ਮੋਦੀ ਨੂੰ ਬੇਨਤੀ ਕੀਤੀ ਕਿ ਇਸ ਹਮਲੇ ਖਿਲਾਫ ਸੁਰੱਖਿਆ ਪ੍ਰੀਸ਼ਦ ਵਿੱਚ ਸਾਨੂੰ ਰਾਜਨੀਤਕ ਸਮਰਥਨ ਦੇਣ, ਨਾਲ ਹੀ ਇਸ ਹਮਲੇ ਦੇ ਖਿਲਾਫ ਸਾਡੇ ਨਾਲ ਆਉਣ।
ਰੂਸ ਤੇ ਯੂਕਰਨ ਵਿਚਾਲੇ ਅੱਜ ਜੰਗ ਦਾ ਤੀਸਰਾ ਦਿਨ ਹੈ। ਰੂਸ ਦੀਆਂ ਫੌਜਾਂ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਲਗਭਗ 30 ਕਿਲੋਮੀਟਰ ਦੂਰ ਪਹੁੰਚ ਚੁੱਕੀਆਂ ਹਨ ਤੇ ਹੁਣ ਤਾਬੜਤੋੜ ਸ਼ਹਿਰ ‘ਤੇ ਬੰਬਾਂ ਤੇ ਮਿਜ਼ਾਇਲਾਂ ਨਾਲ ਹਮਲਾ ਕਰ ਰਹੀਆਂ ਹਨ। ਦੂਜੇ ਪਾਸੇ ਯੂਕਰੇਨ ਦੀ ਫੌਜ ਤੇ ਆਮ ਲੋਕ ਰੂਸ ਦੀ ਫੌਜ ਦਾ ਡਟ ਕੇ ਸਾਹਮਣਾ ਕਰ ਰਹੇ ਹਨ। ਯੂਕਰੇਨੀ ਫੌਜ ਨੇ ਕੀਵ ਤੱਕ ਪਹੁੰਚਣ ਵਾਲੇ 3 ਪੁਲ ਉਡਾ ਦਿੱਤੇ ਹਨ ਤੇ ਸੜਕਾਂ ‘ਤੇ ਯੂਕਰੇਨ ਦੀ ਫੌਜ ਦੇ ਟੈਂਕ ਮੁਕਾਬਲੇ ਲਈ ਗਸ਼ਤ ਕਰ ਰਹੇ ਹਨ।
ਯੂਕਰੇਨੀ ਰਾਸ਼ਟਰਪਤੀ ਨਾਲ ਹੋਈ ਗੱਲਬਾਤ ਵਿੱਚ ਪੀਐੱਮ. ਮੋਦੀ ਨੇ ਜੰਗ ਕਰਕੇ ਲੋਕਾਂ ਦੀ ਮੌਤਾਂ ਤੇ ਜਾਨ-ਮਾਲ ਦੇ ਨੁਕਸਾਨ ‘ਤੇ ਡੂੰਘਾ ਦੁੱਖ ਪ੍ਰਗਟਾਇਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੋਵੇਂ ਧਿਰਾਂ ਹਿੰਸਾ ਰੋਕ ਕੇ ਗੱਲਬਾਤ ਦੀ ਟੇਬਲ ‘ਤੇ ਆਉਣ। ਪੀ.ਐੱਮ. ਮੋਦੀ ਨੇ ਕਿਹਾ ਕਿ ਸੰਘਰਸ਼ ਨੂੰ ਰੋਕਣ ਦੇ ਕਿਸੇ ਵੀ ਕਦਮ ਦਾ ਭਾਰਤ ਪੂਰਾ ਸਮਰਥਨ ਕਰੇਗਾ ਤੇ ਇਸ ਪ੍ਰਕਿਰਿਆ ਨੂੰ ਅੱਗੇ ਵਧਾਏਗਾ।
ਪੀ.ਐੱਮ. ਮੋਦੀ ਨੇ ਕਿਹਾ ਕਿ ਜੰਗ ਵਿਚਾਲੇ ਯੂਕਰੇਨ ਵਿੱਚ ਫਸੇ ਹੋਏ ਭਾਰਤੀ ਨਾਗਰਿਕਾਂ ਦੀ ਸੁਰੱਖਿਆ ‘ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਨੂੰ ਬੇਨਤੀ ਕੀਤੀ ਕਿ ਉਹ ਭਾਰਤੀ ਲੋਕਾਂ ਨੂੰ ਸੁਰੱਖਿਅਤ ਕੱਢਣ ਵਿੱਚ ਸਹਿਯੋਗ ਕਰਨ।
ਵੀਡੀਓ ਲਈ ਕਲਿੱਕ ਕਰੋ :-