ਯੂਕਰੇਨ ਤੇ ਰੂਸ ਵਿਚਾਲੇ ਬੀਤੀ ਰਾਤ ਦੂਜੇ ਗੇੜ ਦੀ ਗੱਲਬਾਤ ਹੋਈ। ਜੰਗ ਨੂੰ ਲੈ ਕੇ ਇਹ ਗੱਲਬਾਤ ਬੇਸਿੱਟਾ ਰਹੀ ਪਰ ਦੋਵੇਂ ਧਿਰਾਂ ਨੇ ਨਾਗਰਿਕਾਂ ਨੂੰ ਕੱਢਣ ਲਈ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਸੁਰੱਖਿਅਤ ਲਾਂਘਾ ਬਣਾਉਣ ‘ਤੇ ਇੱਕ ਸਮਝੌਤਾ ‘ਤੇ ਪਹੁੰਚ ਗਈਆਂ ਹਨ। ਯੂਕਰੇਨੀ ਵਫਦ ਦੇ ਇੱਕ ਮੈਂਬਰ ਨੇ ਇਸ ਦੀ ਜਾਣਕਾਰੀ ਦਿੱਤੀ।
ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਮਾਈਖਾਈਲੋ ਪੋਡੋਲਿਆਕ ਨੇ ਕਿਹਾ ਕਿ ਸ਼ੁਰੂਆਤੀ ਸਮਝੌਤੇ ਤਹਿਤ ਨਾਗਰਿਕਾਂ ਨੂੰ ਕੱਢਣ ਲਈ ਉਨ੍ਹਾਂ ਇਲਾਕਿਆਂ ਵਿੱਚ ਜੰਗਬੰਦੀ ਕੀਤੀ ਜਾਵੇਗੀ, ਜਿਥੇ ਦੋਵੇਂ ਧਿਰਾਂ ਨੇ ਨਾਗਰਿਕਾਂ ਨੂੰ ਕੱਢਣ ਦੀ ਲਈ ਸੁਰੱਖਿਅਤ ਲਾਂਗੇ ਬਣਾਏ ਹਨ।
ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਥਾਵਾਂ ‘ਤੇ ਦਵਾਈਆਂ ਅਤੇ ਭੋਜਨ ਪਹੁੰਚਾਉਣ ਬਾਰੇ ਵੀ ਸਮਝੌਤਾ ਕਰ ਚੁੱਕੀਆਂ ਸਨ ਜਿੱਥੇ ਭਿਆਨਕ ਲੜਾਈ ਹੋ ਰਹੀ ਸੀ। ਇਕ ਹਫ਼ਤਾ ਪਹਿਲਾਂ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਪਹਿਲੀ ਵਾਰ ਦੋਵੇਂ ਧਿਰਾਂ ਕਿਸੇ ਵੀ ਮੁੱਦੇ ‘ਤੇ ਸਹਿਮਤ ਹੋਈਆਂ ਸਨ।
ਪੋਡੋਲਿਆਕ ਨੇ ਕਿਹਾ ਕਿ ਨਤੀਜਾ ਕੀਵ ਦੀਆਂ ਉਮੀਦਾਂ ਤੋਂ ਘੱਟ ਸੀ, ਹਾਲਾਂਕਿ ਸਾਡੇ ਲਈ ਬਹੁਤ ਅਫਸੋਸ ਦੀ ਗੱਲ ਹੈ ਕਿ ਸਾਨੂੰ ਉਹ ਨਤੀਜੇ ਨਹੀਂ ਮਿਲੇ, ਜੋ ਅਸੀਂ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮਨੁੱਖਤਾਵਾਦੀ ਪਹਿਲੂ ‘ਤੇ ਕਾਫ਼ੀ ਵਿਸਥਾਰ ਨਾਲ ਚਰਚਾ ਹੋਈ, ਕਿਉਂਕਿ ਬਹੁਤ ਸਾਰੇ ਸ਼ਹਿਰ ਹੁਣ ਘਿਰੇ ਹੋਏ ਹਨ।
ਦੱਸ ਦੇਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਪੱਛਮੀ ਦੇਸ਼ਾਂ ਨੂੰ ਯੂਕਰੇਨ ਨੂੰ ਮਿਲਟਰੀ ਸਹਾਇਤਾ ਵਧਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਨਹੀਂ ਤਾਂ ਰੂਸ ਬਾਕੀ ਯੂਰਪ ‘ਤੇ ਅੱਗੇ ਵਧੇਗਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਜ਼ੇਲੇਂਸਕੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ “ਜੇ ਤੁਹਾਡੇ ਕੋਲ ਅਸਮਾਨ ਬੰਦ ਕਰਨ ਦੀ ਸ਼ਕਤੀ ਨਹੀਂ ਹੈ, ਤਾਂ ਮੈਨੂੰ ਜਹਾਜ਼ ਦੇ ਦਿਓ! ਜੇ ਅਸੀਂ ਨਾ ਰਹੇ ਤਾਂ ਰੱਬ ਨਾ ਕਰੇ, ਲਾਤਵੀਆ, ਲਿਥੁਆਨੀਆ, ਐਸਟੋਨੀਆ ਅਗਲੇ ਹੋਣਗੇ। ਮੇਰੇ ਤੇ ਵਿਸ਼ਵਾਸ ਕਰੋ।”
ਉਨ੍ਹਾਂ ਰੂਸੀ ਨੇਤਾ ਵਲਾਦਿਮੀਰ ਪੁਤਿਨ ਨਾਲ ਸਿੱਧੀ ਗੱਲਬਾਤ ਦੀ ਮੰਗ ਕਰਦੇ ਹੋਏ ਕਿਹਾ ਕਿ “ਇਸ ਜੰਗ ਨੂੰ ਰੋਕਣ ਦਾ ਇਹ ਇੱਕੋ ਇੱਕ ਤਰੀਕਾ ਹੈ।” ਉਨ੍ਹਾਂ ਕਿਹਾ ਕਿ “ਅਸੀਂ ਰੂਸ ‘ਤੇ ਹਮਲਾ ਨਹੀਂ ਕਰ ਰਹੇ ਹਾਂ ਅਤੇ ਨਾ ਹੀ ਇਸ ‘ਤੇ ਹਮਲਾ ਕਰਨ ਦੀ ਯੋਜਨਾ ਨਹੀਂ ਬਣਾ ਰਹੇ ਹਾਂ। ਉਨ੍ਹਾਂ ਪੁਤਿਨ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਤੁਸੀਂ ਸਾਡੇ ਤੋਂ ਕੀ ਚਾਹੁੰਦੇ ਹੋ? ਸਾਡੀ ਜ਼ਮੀਨ ਛੱਡ ਦਿਓ।”