ਯੂਕਰੇਨ ਤੇ ਰੂਸ ਵਿਚਾਲੇ 24 ਫਰਵਰੀ ਨੂੰ ਸ਼ੁਰੂ ਹੋਈ ਜੰਗ ਨੂੰ ਅੱਜ 11 ਦਿਨ ਹੋ ਚੁੱਕੇ ਹਨ। ਬੀਤੇ ਦਿਨੀਂ ਯੂਕਰੇਨ ਵਿਚ ਯੁੱਧ ਵਿਰਾਮ ਦਾ ਐਲਾਨ ਕੀਤਾ ਗਿਆ ਸੀ ਪਰ ਕੁਝ ਘੰਟੇ ਬਾਅਦ ਹੀ ਇਸ ਨੂੰ ਖਤਮ ਕਰ ਦਿੱਤਾ ਗਿਆ। ਰੂਸ ਹੁਣ ਯੂਕਰੇਨ ‘ਤੇ ਪਹਿਲਾਂ ਦੀ ਤਰ੍ਹਾਂ ਹੀ ਹਵਾਈ ਤੇ ਜ਼ਮਨੀ ਹਮਲੇ ਕਰਨ ਨੂੰ ਤਿਆਰ ਹੈ।
ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਯੁਕਰੇਨ ਨਹੀਂ ਝੁਕਿਆ ਤਾਂ ਉਸ ਦਾ ਨਾਮੋਨਿਸ਼ਾਨ ਮਿਟਾ ਦੇਵਾਂਗੇ। ਜਵਾਬ ਵਿਚ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਕਿਹਾ ਹੈ ਕਿ ਅਸੀਂ ਆਜ਼ਾਦੀ ਲਈ ਲੜਾਂਗੇ ਤੇ ਕਿਸੇ ਦੇ ਸਾਹਮਣੇ ਨਹੀਂ ਝੁਕਾਂਗੇ।
ਯੂਕਰੇਨ ਦੇ ਲੀਵ ਵਿਚ ਰੂਸੀ ਹਮਲੇ ਤੋਂ ਬਚਾਉਣ ਲਈ ਸਾਰੀਆਂ ਮੂਰਤੀਆਂ ਨੂੰ ਕਵਰ ਕੀਤਾ ਗਿਆ ਹੈ। ਇਨ੍ਹਾਂ ਮੂਰਤੀਆਂ ਨੂੰ ਪੁਲਿਸ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸੀ ਸੈਨਾ ਨੇ ਸ਼ਹਿਰ ਦੀ ਘੇਰਾਬੰਦੀ ਕਰ ਦਿੱਤੀ ਹੈ ਤੇ ਉਹ ਕਦੇ ਵੀ ਹਮਲਾ ਕਰ ਸਕਦੀ ਹੈ। ਰੂਸ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਯੂਕਰੇਨ ਤੇ ਸੀਰੀਆ ਯੁੱਧ ਵਿਚ ਜਾਨ ਗੁਆਉਣ ਵਾਲੇ ਹਰ ਰੂਸੀ ਸੈਨਿਕ ਪਰਿਵਾਰ ਨੂੰ 50 ਲੱਖ ਰੂਬਲ ਯਾਨੀ 3.9 ਕਰੋੜ ਰੁਪਏ ਦਿੱਤੇ ਜਾਣਗੇ। ਜ਼ਖਮੀ ਸੈਨਿਕ ਦੇ ਪਰਿਵਾਰਾਂ ਨੂੰ 30 ਲੱਖ ਰੂਬ ਦਿੱਤੇ ਜਾਣਗੇ। ਰੂਸ ਨੇ ਦੱਸਿਆ ਸੀ ਕਿ ਯੂਕਰੇਨ ਯੁੱਧ ਵਿਚ ਹੁਣ ਤੱਕ ਉਸ ਦੇ 498 ਸੈਨਿਕ ਮਾਰੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਰੂਸ ਦੇ ਹਮਲਾ ਬੋਲਣ ਦੀ ਸ਼ੰਕਾ ਵਿਚ ਯੂਕਰੇਨ ਤੇ ਰਾਸ਼ਟਰਪਤੀ ਜੇਲੇਂਸਕੀ ਨੇ ਅਮਰੀਕਾ ਨੂੰ ਫਾਈਟਰ ਜੈੱਟ ਦੇਣ ਦੀ ਗੁਜ਼ਾਰਿਸ਼ ਕੀਤੀ ਸੀ। ਇਸ ਦੇ ਜਵਾਬ ਵਿਚ ਅਮਰੀਕਾ ਨੇ ਪੋਲੈਂਡ ਤੋਂ ਉਸ ਦੇ ਐੱਫ-16 ਲੜਾਕੂ ਜਹਾਜ਼ ਯੂਕਰੇਨ ਭੇਜਣ ਨੂੰ ਕਿਹਾ ਹੈ। ਦੂਜੇ ਪਾਸੇ ਯੂਕਰੇਨ ਨੇ ਰੂਸ ਦੇ ਇੱਕ ਹੈਲੀਕਾਪਟਰ ਨੂੰ ਰਾਕੇਟ ਅਟੈਕ ਵਿਚ ਮਾਰ ਦਿੱਤਾ ਹੈ।