ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਭਾਰਤ ਵਿਚ ਕੀਵ ਦੇ ਰਾਜਦੂਤ ਨੂੰ ਬਰਖਾਸਤ ਕਰ ਦਿੱਤਾ ਹੈ। ਰਾਸ਼ਟਰਪਤੀ ਦੀ ਅਧਿਕਾਰਕ ਵੈੱਬਸਾਈਟ ਜ਼ਰੀਏ ਇਹ ਜਾਣਕਾਰੀ ਦਿੱਤੀ ਗਈ। ਭਾਰਤ ਦੇ ਨਾਲ ਹੀ ਕਈ ਹੋਰ ਦੇਸ਼ਾਂ ਵਿਚ ਯੂਕਰੇਨ ਦੇ ਰਾਜਦੂਤਾਂ ਨੂੰ ਹਟਾਇਆ ਗਿਆ ਹੈ।
ਇਸ ਹੁਕਮ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਯੂਕਰੇਨ ਦੇ ਜਰਮਨੀ ਚੈੱਕ ਗਣਰਾਜ, ਨਾਰਵੇ ਤੇ ਹੰਗਰੀ ਦੇ ਰਾਜਦੂਤਾਂ ਦੀ ਬਰਖਾਸਤਗੀ ਦਾ ਵੀ ਐਲਾਨ ਕੀਤਾ ਹੈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਨੂੰ ਨਵਾਂ ਕੰਮ ਦਿੱਤਾ ਜਾਵੇਗਾ।
ਜ਼ੇਲੇਂਸਕੀ ਨੇ ਆਪਣੇ ਡਿਪਲੋਮੈਟਾਂ ਨੂੰ ਯੂਕਰੇਨ ਲਈ ਅੰਤਰਰਾਸ਼ਟਰੀ ਸਮਰਥਨ ਅਤੇ ਫੌਜੀ ਸਹਾਇਤਾ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਨੂੰ ਰੂਸ ਦੇ 24 ਫਰਵਰੀ ਦੇ ਹਮਲੇ ਤੋਂ ਬਚਾਅ ਲਈ ਇਸਦੀ ਜ਼ਰੂਰਤ ਹੈ। ਜਰਮਨੀ ਨਾਲ ਕੀਵ ਦੇ ਸਬੰਧ ਖਾਸ ਤੌਰ ‘ਤੇ ਸੰਵੇਦਨਸ਼ੀਲ ਮਾਮਲਾ ਰਿਹਾ ਹੈ। ਜਰਮਨੀ ਜੋ ਰੂਸੀ ਊਰਜਾ ਸਪਲਾਈ ‘ਤੇ ਕਾਫੀ ਨਿਰਭਰ ਹੈ ਤੇ ਯੂਰਪ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਹੈ।
ਇਹ ਵੀ ਪੜ੍ਹੋ : ਮੀਂਹ ‘ਚ ਸੜਕ ਬਣਾਉਣ ਵਾਲੇ 4 ਇੰਜੀਨੀਅਰ ਸਸਪੈਂਡ, ਵੀਡੀਓ ਵਾਇਰਲ ਹੋਣ ਮਗਰੋਂ ਕੀਤੀ ਗਈ ਕਾਰਵਾਈ
ਦੱਸ ਦੇਈਏ ਕਿ ਇਸ ਸਾਲ 24 ਫਰਵਰੀ ਨੂੰ, ਪੱਛਮੀ ਸਮਰਥਿਤ ਫੌਜੀ ਗਠਜੋੜ ਨੇ ਨਾਟੋ ਵਿੱਚ ਸ਼ਾਮਲ ਹੋਣ ਦੇ ਵਿਰੁੱਧ ਯੂਕਰੇਨ ਵਿਰੁੱਧ ਹਮਲਾ ਸ਼ੁਰੂ ਕੀਤਾ ਸੀ। ਰੂਸ ਨੇ ਅਮਰੀਕਾ ਦੀ ਅਗਵਾਈ ਵਾਲੇ ਪੱਛਮੀ ਦੇਸ਼ਾਂ ‘ਤੇ ਦੋਸ਼ ਲਗਾਇਆ ਹੈ ਕਿ ਉਹ ਯੂਕਰੇਨ ਵਰਗੇ ਛੋਟੇ ਦੇਸ਼ਾਂ ਨੂੰ ਨਾਟੋ ਨਾਲ ਜੋੜ ਕੇ ਅਤੇ ਰੂਸੀ ਸਰਹੱਦਾਂ ਦੇ ਬਹੁਤ ਨੇੜੇ ਆ ਕੇ ਆਪਣੇ ਪ੍ਰਭਾਵ ਦਾ ਘੇਰਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: