ਪਿਛਲੇ ਕੁਝ ਦਿਨਾਂ ਤੋਂ ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਜਿਨ੍ਹਾਂ ਦੇਸ਼ਾਂ ਦੇ ਨਾਗਰਿਕ ਯੂਕਰੇਨ ਵਿਚ ਹਨ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਚਿੰਤਤ ਹਨ। ਹਮਲੇ ਵਿਚ ਬਹੁਤ ਸਾਰੇ ਬੇਕਸੂਰ ਲੋਕਾਂ ਦੀ ਜਾਨਾਂ ਜਾ ਰਹੀਆਂ ਹਨ। ਜੰਗ ਦਾ ਅਸਰ ਖੇਡ ਉਤੇ ਵੀ ਪਿਆ ਹੈ। ਸਾਰੀ ਦੁਨੀਆ ਸ਼ਾਂਤੀ ਦੀ ਅਪੀਲ ਕਰ ਰਹੀ ਹੈ। ਖਿਡਾਰੀ ਖੇਡ ਮੈਦਾਨ ‘ਤੇ ਸ਼ਾਂਤੀ ਦੀ ਅਪੀਲ ਵੀ ਕਰ ਰਹੇ ਹਨ।
ਯੂਕਰੇਨ ਦੇ ਟੈਨਿਸ ਖਿਡਾਰੀ ਸਰਗਈ ਸਟਾਖੋਵਸਕੀ ਆਰਮੀ ਰਿਜ਼ਰਵ ਵਿਚ ਸ਼ਾਮਲ ਹੋ ਗਏ ਹਨ। 36 ਸਾਲ ਦੇ ਸਰਗਈ 2013 ਵਿਚ ਵਿੰਬਲਡਨ ਵਿਚ ਰੋਜਰ ਫੈਡਰਰ ਨੂੰ ਹਰਾ ਚੁੱਕੇ ਹਨ। ਦੂਜੇ ਪਾਸੇ ਮਾਨਚੈਸਟਰ ਸਿਟੀ ਦੇ ਡਿਫੈਂਡਰ ਆਲੇਕਜੈਂਡਰ ਜਿਨਚੇਂਕੋ, ਪ੍ਰੀਮੀਅਰ ਲੀਗ ਵਿਚ ਮੈਨਚੈਸਟਰ ਯੂਨਾਈਟਿਡ ਤੇ ਵਾਟਫੋਰਡ ਦੇ ਮੈਚ ਦੌਰਾਨ ਆਪਣੇ ਦੇਸ਼ ਦੀ ਹਾਲਤ ਨੂੰ ਦੇਖ ਕੇ ਰੋਂਦੇ ਨਜ਼ਰ ਆਏ। ਉਨ੍ਹਾਂ ਨੇ ਆਪਣੇ ਸਾਥੀ ਯੂਕਰੇਨੀ ਖਿਡਾਰੀ ਵਿਟਾਲੀ ਮਾਯਕੋਲੇਂਕੋ ਨੂੰ ਗਲੇ ਲਗਾਇਆ ਤੇ ਬਹੁਤ ਰੋਏ। ਇਸ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਜਿਨਚੇਂਕੋ ਨੇ ਆਪਣੇ ਦੇਸ਼ ਦੇ ਸਮਰਥਨ ਵਿਚ ਕੀ ਪੋਸਟ ਵੀ ਸ਼ੇਅਰ ਕੀਤੇ ਹਨ। ਮੈਚ ਦੌਰਾਨ ਦਰਸ਼ਕ ਯੂਕਰੇਨ ਦੇ ਝੰਡੇ ਦੇ ਬੈਨਰ ਨਾਲ ਆਪਣੇ ਦੇਸ਼ ਨੂੰ ਸਪੋਰਟ ਕਰਦੇ ਨਜ਼ਰ ਆਏ।
ਟੈਨਿਸ ਖਿਡਾਰੀ ਸਰਗਈ ਸਟਾਖੋਵਸਕੀ ਨੇ ਦੱਸਿਆ ਕਿ ਬੇਸ਼ੱਕ ਮੈਂ ਆਪਣੇ ਦੇਸ਼ ਲਈ ਲੜਨ ਲਈ ਤਿਆਰ ਹਾਂ।ਇਹੀ ਇਕੋ ਇਕ ਕਾਰਨ ਹੈ ਕਿ ਮੈਂ ਵਾਪਸ ਯੂਕਰੇਨ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਪਿਛਲੇ ਹਫਤੇ ਰਿਜਰਵ ਲਈ ਸਾਈਨ ਅੱਪ ਕੀਤਾ ਸੀ। ਮੇਰੇ ਕੋਲ ਫੌਜ ਦਾ ਤਜਰਬਾ ਨਹੀਂ ਹੈ ਪਰ ਮੈਨੂੰ ਨਿੱਜੀ ਤੌਰ ‘ਤੇ ਬੰਦੂਕ ਚਲਾਉਣ ਦਾ ਤਜਰਬਾ ਹੈ। ਮੇਰੇ ਪਿਤਾ ਤੇ ਭਰਾ ਡਾਕਟਰ ਹਨ। ਉਹ ਤਣਾਅ ਵਿਚ ਹਨ ਤੇ ਤਹਿਖਾਨੇ ਵਿਚ ਸੌਂ ਰਹੇ ਹਨ।