ਯੂਕਰੇਨ ਵਿਚ ਰੂਸੀ ਹਮਲੇ ਦਾ ਅੱਜ 10ਵਾਂ ਦਿਨ ਹੈ ਤੇ ਅਜੇ ਵੀ ਪੁਤਿਨ ਦੀ ਸੈਨਾ ਰਾਜਧਾਨੀ ਕੀਵ ਵਿਚ ਦਾਖਲ ਨਹੀਂ ਹੋ ਸਕੀ ਹੈ। ਯੂਕਰੇਨ ਦੀ ਫੌਜ ਦਾ ਦਾਅਵਾ ਹੈ ਕਿ ਹੁਣ ਤੱਕ ਦੀ ਲੜਾਈ ਵਿਚ 9166 ਰੂਸੀ ਜਵਾਨ ਮਾਰੇ ਗਏ ਹਨ। ਇਸ ਵਿਚ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਸਲਾਹਕਾਰ ਅਲੇਕਸੇਯ ਅਰੇਸਟੋਵਿਚ ਨੇ ਕਿਹਾ ਕਿ ਯੂਕਰੇਨ ਦੀ ਸੈਨਾ ਨੂੰ ਸਫਲਤਾ ਨਹੀਂ ਮਿਲ ਸਕੀ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਦੀ ਸੈਨਾ ਇੱਕ ਸੀਕ੍ਰੇਟ ਪਲਾਨ ਤਹਿਤ ਅੱਗੇ ਵਧ ਰਹੀ ਹੈ ਅਤੇ ਇਸੇ ਵਜ੍ਹਾ ਕਰਕੇ ਉਸ ਨੂੰ ਸਫਲਤਾ ਮਿਲ ਰਹੀ ਹੈ।
ਅਲੇਕਸੀ ਨੇ ਦਾਅਵਾ ਕੀਤਾ ਕਿ ਰੂਸੀ ਫੌਜ ਹਥਿਆਰਬੰਦ ਬਲਾਂ ਅਤੇ ਆਮ ਜਨਤਾ ਦੇ ਵਿਰੋਧ ਦੁਆਰਾ ਹਾਰ ਜਾਵੇਗੀ। ਉਨ੍ਹਾਂ ਕਿਹਾ ਕਿ ਰੂਸੀ ਸੈਨਾ ਮਜ਼ਬੂਤ ਨਹੀਂ ਹੈ, ਉਹ ਸਿਰਫ ਵਿਸ਼ਾਲ ਹੈ। ਅਲੇਕਸੀ ਨੇ ਕਿਹਾ ਕਿ ਵਿਦੇਸ਼ੀ ਰੱਖਿਆ ਅਧਿਕਾਰੀ ਇਸ ਗੱਲ ਤੋਂ ਹੈਰਾਨ ਹਨ ਕਿ ਕਿੰਨੀ ਚੰਗੀ ਤਰ੍ਹਾਂ ਤੋਂ ਯੂਕਰੇਨ ਦੀ ਸੈਨਾ ਯੁੱਧ ਲੜ ਰਹੀ ਹੈ। ਯੂਕਰੇਨ ਰਾਸ਼ਟਰਪਤੀ ਦੇ ਸਲਾਹਕਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇੰਨੇ ਵੱਡੇ ਹਮਲੇ ਖਿਲਾਫ ਬਹੁਤ ਘੱਟ ਸਮਾਂ ਮਿਲਣ ਦੇ ਬਾਵਜੂਦ ਵੀ ਸਾਨੂੰ ਸਫਲਤਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੁਤਿਨ ਦੇ 10 ਵਿਚੋਂ 8 ਸੈਨਿਕ ਇਥੇ ਹਨ। ਇਹ ਉਹ ਥਾਂ ਹੈ ਜਿਥੇ ਉਨ੍ਹਾਂ ਨੂੰ ਦਫਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਮਾਸਕੋ ਵੱਲੋਂ 9 ਦਿਨ ਪਹਿਲਾਂ ਕੀਵ ਉਤੇ ਫੌਜ ਹਮਲੇ ਸ਼ੁਰੂ ਕਰਨ ਤੋਂ ਬਾਅਦ ਹੁਣ ਤੱਕ 9166 ਰੂਸੀ ਜਵਾਨ ਮਾਰੇ ਜਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਟੀਮ ਇੰਡੀਆ ਲਈ ਸਿਰਦਰਦੀ ਬਣਿਆ ਇਹ ਖਿਡਾਰੀ, ਕਪਤਾਨ Rohit Sharma ਕਰ ਸਕਦੈ ਬਾਹਰ!
ਇੱਕ ਫੇਸਬੁੱਕ ਪੋਸਟ ਵਿੱਚ, ਯੂਕਰੇਨ ਦੇ ਆਰਮਡ ਫੋਰਸਿਜ਼ ਦੇ ਜਨਰਲ ਸਟਾਫ ਨੇ ਖੁਲਾਸਾ ਕੀਤਾ ਕਿ ਜਦੋਂ ਕਿ ਰੂਸ ਅਜੇ ਵੀ ਕੀਵ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਸਨੇ ਆਪਣੇ ਜ਼ਿਆਦਾਤਰ ਸੰਚਾਲਨ ਭੰਡਾਰਾਂ ਨੂੰ ਖਤਮ ਕਰ ਦਿੱਤਾ ਹੈ ਅਤੇ ਦੱਖਣੀ ਅਤੇ ਪੂਰਬੀ ਫੌਜੀ ਜ਼ਿਲ੍ਹਿਆਂ ਵਿੱਚ ਵਾਧੂ ਬਲਾਂ ਅਤੇ ਸਰੋਤਾਂ ਨੂੰ ਤਬਦੀਲ ਕਰਨ ਦੀ ਤਿਆਰੀ ਕਰ ਸ਼ੁਰੂ ਕਰ ਦਿੱਤੀ ਹੈ। ਪੋਸਟ ਵਿਚ ਕਿਹਾ ਗਿਆ ਹੈ ਕਿ ਰੂਸੀ ਸੈਨਿਕਾਂ ਦਾ ਇਕ ਸਮੂਹ ਕਾਲੇ ਸਾਗਰ ਵਿਚ ਜਲ ਸੈਨਾ ਦੇ ਟਿਕਾਣਿਆਂ ਤੋਂ ਪਿੱਛੇ ਹਟ ਗਿਆ ਹੈ। ਰੂਸੀ ਸੈਨਿਕਾਂ ਨੇ ਇਕ ਹੋਰ ਰਣਨੀਤਕ ਸ਼ਹਿਰ ਖੇਰਸਨ ‘ਤੇ ਕਬਜ਼ਾ ਕਰਨ ਤੋਂ ਇਕ ਦਿਨ ਬਾਅਦ ਬੰਦਰਗਾਹ ਵਾਲੇ ਸ਼ਹਿਰ ਮਾਰੀਉਪੋਲ ਨੂੰ ਘੇਰ ਲਿਆ ਹੈ।