ਯੂਕਰੇਨ ‘ਤੇ ਰੂਸ ਦੇਹਮਲੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਹਨ। ਰਾਜਧਾਨੀ ਕੀਵ ਧਮਾਕਿਆਂ ਨਾਲ ਦਹਿਲ ਉਠੀ ਹੈ। ਇਸ ਵਿਚਾਲੇ ਯੂਕਰੇਨ ਦੀ ਹੇਨੀਚੇਸਕ ਸਿਟੀ ਵਿੱਚ ਇੱਕ ਯੂਕਰੇਨ ਦੀ ਔਰਤ ਰੂਸੀ ਸੈਨਿਕਾਂ ਨਾਲ ਭਿੜ ਗਈ।
ਬੰਦੂਕ ਤਾਣਕੇ ਖੜ੍ਹੇ ਸੈਨਿਕ ਅੱਗੇ ਔਰਤ ਬਿਲਕੁਲ ਵੀ ਨਹੀਂ ਘਬਰਾਈ। ਔਰਤ ਨੇ ਰੂਸੀ ਸੈਨਿਕ ਨੂੰ ਜੋ ਕੁਝ ਕਿਹਾ ਉਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਯੂਕਰੇਨ ਦੀ ਔਰਤ ਰੂਸੀ ਸੈਨਿਕਾਂ ਨੂੰ ਉਂਗਲੀ ਦਿਖਾ ਕੇ ਬੋਲੀ, ‘ਤੁਸੀਂ ਬਿਨ ਬੁਲਾਏ ਮੇਰੇ ਦੇਸ਼ ‘ਚ ਕਿਉਂ ਆਏ ਹੋ?’ ਆਪਣੀ ਜੇਬ ‘ਚ ਸੂਰਜਮੁਖੀ ਦੇ ਬੀਅ ਰੱਖ ਲਓ, ਤਾਂਕਿ ਜਦੋਂ ਯੂਕਰੇਨ ਦੀ ਧਰਤੀ ਵਿੱਚ ਦਫਨਾਏ ਜਾਓਗੇ ਤਾਂ ਫੁਲ ਉਗ ਸਕਣ।’
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਔਰਤ ਦੀ ਇਸ ਬੇਬਾਕੀ ਨਾਲ ਇਕ ਵਾਰ ਤਾਂ ਰੂਸੀ ਲੜਾਕਾ ਵੀ ਸਹਿਮ ਗਿਆ। ਇਸ ਪਿੱਛੋਂ ਉਸ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਕਿ ਮੇਰੇ ‘ਤੇ ਗੁੱਸਾ ਕਰਨ ਨਾਲ ਕੀ ਹੋਵੇਗਾ। ਸੈਨਿਕ ਨੇ ਇਹ ਵੀ ਕਿਹਾ ਕਿ ਮੇਰੇ ਨਾਲ ਗੱਲ ਕਰਕੇ ਸਮੱਸਿਆ ਦਾ ਹੱਲ ਨਹੀਂ ਨਿਕਲੇਗਾ। ਯੂਕਰੇਨ ਦੀ ਔਰਤ ਤੇ ਰੂਸੀ ਸੈਨਿਕ ਵਿਚਾਲੇ ਇਹ ਛੋਟੀ ਜਿਹੀ ਗੱਲਬਾਤ ਤੁਰੰਤ ਹੀ ਵਾਇਰਲ ਹੋ ਗਈ।
ਦੱਸ ਦੇਈਏ ਕਿ ਰੂਸ ਦੇ ਯੂਕਰੇਨ ਹਮਲੇ ਵਿੱਚ ਹੁਣ ਤੱਕ 137 ਲੋਕ ਮਾਰੇ ਜਾ ਚੁੱਕੇ ਹਨ, ਜਦਕਿ 316 ਜ਼ਖਮੀ ਹੋਏ ਹਨ। ਘਰਾਂ ਵਿੱਚ ਖਾਣ-ਪੀਣ ਤੋਂ ਲੈ ਕੇ ਰੋਜ਼ਾਨਾ ਦੀਆਂ ਲੋੜਾਂ ਦੀਆਂ ਚੀਜ਼ਾਂ ਦੀ ਕਮੀ ਹੋ ਰਹੀ ਹੈ। ਲੋਕ ਰਾਤ ਭਰ ਘਰਾਂ, ਸਬਵੇ, ਅੰਡਰਗ੍ਰਾਊਂਡ ਸ਼ੈਲਟਰ ਵਿੱਚ ਲੁਕੇ ਹੋਏ ਹਨ।