ਬ੍ਰਿਟੇਨ ਦੇ ਬ੍ਰਾਡਕਾਸਟਰ ਰੈਗੂਲੇਟਰ ਆਫ ਕਾਮ ਨੇ ਪੰਜਾਬੀ ਟੈਲੀਵਿਜ਼ਨ ਚੈਨਲ ਕੇਟੀਵੀ (ਖਾਲਸਾ ਟੀਵੀ) ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਚੈਨਲ ‘ਤੇ ਦੋਸ਼ ਸੀ ਕਿ ਉਸ ਦੇ ਐਂਕਰ ਨੇ ਪ੍ਰੋਗਰਾਮ ਦੌਰਾਨ ਖਾਲਿਸਤਾਨ ਦੇ ਉਦੇਸ਼ ਨੂੰ ਪੂਰਾ ਕਰਨ ਲਈ ਹਿੰਸਾ ਤੇ ਹੱਤਿਆ ਨੂੰ ਕਈ ਵਾਰ ਜ਼ਾਇਜ਼ ਠਹਿਰਾਇਆ।
ਆਫਕਾਮ ਨੇ ਆਪਣੀ ਜਾਂਚ ਵਿਚ ਦੇਖਿਆ ਕਿ ਚੈਨਲ ‘ਤੇ ਪ੍ਰਾਈਮ ਟਾਈਮ ਨਾਂ ਦੇ ਸ਼ੋਅ ਵਿਚ 95 ਮਿੰਟ ਲੰਬੀ ਲਾਈਵ ਚਰਚਾ ਦੌਰਾਨ ਬ੍ਰਾਡਕਾਸਟਿੰਗ ਨਾਲ ਜੁੜੇ ਨਿਯਮਾਂ ਦਾ ਉਲੰਘਣ ਕੀਤਾ ਗਿਆ ਸੀ।
ਆਫਕਾਮ ਨੇ ਇਸ ਸਬੰਧੀ ਬਿਆਨ ਜਾਰੀ ਕੀਤ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪ੍ਰੇਜੇਂਟਰ ਨੇ ਪ੍ਰੋਗਰਾਮ ਦੌਰਾਨ ਕਈ ਅਜਿਹੇ ਬਿਆਨ ਦਿੱਤੇ ਜਿਸ ਵਿਚ ਖਾਲਿਸਤਾਨ ਦੇ ਉਦੇਸ਼ ਨੂੰ ਪੂਰਾ ਕਰਨ ਲਈ ਹਿੰਸਾ ਨੂੰ ਬੜ੍ਹਾਵਾ ਦਿੱਤਾ ਗਿਆ ਤੇ ਹੱਤਿਆ ਤੱਕ ਨੂੰ ਜਾਇਜ਼ ਦੱਸਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਬੱਕਰੀਆਂ ਚੋਰੀ ਦੀ ਰਿਪੋਰਟ ਲਿਖਾਉਣ ਗਏ ਬੰਦੇ ਦੀ ਥਾਣੇ ਮੂਹਰੇ ਚੋਰੀ ਹੋਈ ਬਾਈਕ, ਕਹਿੰਦਾ-‘ਹੋ ਰਿਹੈ ਧੱਕਾ’
ਆਫਕਾਮ ਨੇ ਕਿਹਾ ਕਿ ਇਹ ਨਿਯਮਾਂ ਦਾ ਗੰਭੀਰ ਉਲੰਘਣ ਹੈ ਤੇ ਤਤਕਾਲ ਪ੍ਰਭਾਵ ਨਾਲ ਖਾਲਸਾ ਟੀਵੀ ਦਾ ਲਾਇਸੈਂਸ ਮੁਅੱਤਲ ਕੀਤਾ ਜਾ ਰਿਹਾ ਹੈ। ਕੰਪਨੀ ਨੂੰ ਹੁਣ ਆਫਕਾਮ ਦੇ ਸਾਹਮਣੇ ਆਪਣਾ ਪੱਖ ਰੱਖਣ ਲਈ 21 ਦਿਨਾਂ ਦਾ ਸਮਾਂ ਮਿਲਿਆ ਹੈ। ਇਸ ਤੋਂ ਬਾਅਦ ਆਫਕਾਮ ਤੈਅ ਕਰੇਗਾ ਕਿ ਇਹ ਲਾਇਸੈਂਸ ਬਹਾਲ ਕੀਤਾ ਜਾਵੇ ਜਾਂ ਨਹੀਂ। ਇਸ ਮਾਮਲੇ ਵਿਚ ਖਾਲਸਾ ਟੈਲੀਵਿਜ਼ਨ ਵਿਚ ਬੀਬੀਸੀ ਨੇ ਸੰਪਰਕ ਕੀਤਾ ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।