ਰੂਸ ਦੇ ਯੂਕਰੇਨ ਵਿਚ ਅੱਜ ਜੰਗ ਦਾ ਪੰਜਵਾਂ ਦਿਨ ਹੈ। ਰੂਸੀ ਸੈਨਾ ਯੂਕਰੇਨ ਵਿਚ ਰਫਤਾਰ ਨਾਲ ਚਾਰੋਂ ਪਾਸਿਓਂ ਅੱਗੇ ਵੱਧ ਰਹੀ ਹੈ। ਕਈ ਸ਼ਹਿਰਾਂ ‘ਤੇ ਕਬਜ਼ਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਦੋਵਾਂ ਦੇਸ਼ਾਂ ਵਿਚ ਸੋਮਵਾਰ ਨੂੰ ਬੇਲਾਰੂਸ ਵਿਚ ਸ਼ਾਂਤੀ ਵਾਰਤਾ ਹੋਈ। ਇਹ ਵਾਰਤਾ ਦੁਪਹਿਰ 3.30 ਮਿੰਟ ‘ਤੇ ਸ਼ੁਰੂ ਹੋਈ ਸੀ ਜੋ ਕਿ ਸਾਢੇ 4 ਘੰਟੇ ਤੱਕ ਚੱਲੀ। ਗੱਲਬਾਤ ਤੋਂ ਪਹਿਲਾਂ ਰੂਸ ਨੇ ਆਪਣੇ ਸਾਰੇ ਸੈਨਿਕਾਂ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ ਸੀ।
UN ਜਨਰਲ ਸਕੱਤਰ ਐਂਟੋਨੀਯੋ ਗੁਟੇਰੇਸ ਨੇ UNGA ਦੀ ਐਮਰਜੈਂਸੀ ਬੈਠਕ ਵਿਚ ਕਿਹਾ ਕਿ ਮਨੁੱਖਤਾ ਮਦਦ ਪਹੁੰਚਾਉਣਾ ਜ਼ਰੂਰੀ ਹੈ ਪਰ ਇਹ ਸੰਕਟ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਹਾਲ ਵਿਚ ਯੁੱਧ ਬੰਦ ਹੋਣਾ ਚਾਹੀਦਾ ਹੈ। ਯੁੱਧ ਦਾ ਹੱਲ ਸਿਰਫ ਸ਼ਾਂਤੀ ਜ਼ਰੀਏ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਮੈਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਉਨ੍ਹਾਂ ਨੂੰ ਮਦਦ ਪਹੁੰਚਾਉਂਦੇ ਰਹਾਂਗੇ ਤੇ ਕਿਸੇ ਵੀ ਹਾਲਤ ਵਿਚ ਉਨ੍ਹਾਂ ਨੂੰ ਇਕੱਲਾ ਨਹੀਂ ਛੱਡਣਗੇ। ਏਂਟੋਨੀਓ ਗੁਟੇਰੇਸ ਨੇ ਕਿਹਾ ਕਿ ਹਿੰਸਾ ਨੂੰ ਵਧਾਉਣ ਦਾ ਮਤਲਬ ਹੈ ਕਿ ਆਮ ਨਾਗਰਿਕਾਂ ਦੀ ਜਾਨ ਲੈਣਾ ਹੈ। ਉਨ੍ਹਾਂ ਕਿਹਾ ਕਿ ਹੁਣ ਬਹੁਤ ਹੋ ਚੁੱਕਾ ਹੈ ਤੇ ਸੈਨਿਕਾਂ ਨੂੰ ਆਪਣੇ ਬੈਰਕ ਵਿਚ ਵਾਪਸ ਪਰਤਣ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਅਸੀਂ ਆਤਮ ਸਮਰਪਣ ਨਹੀਂ ਕਰਾਂਗੇ, ਅਸੀਂ ਆਪਣਾ ਇੱਕ ਇੰਚ ਹਿੱਸਾ ਵੀ ਨਹੀਂ ਛੱਡਾਂਗੇ। ਦੂਜੇ ਪਾਸੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਐਟਮੀ ਹਥਿਆਰਾਂ ਦੇ ਇਸਤੇਮਾਲ ਦਾ ਖੌਫਨਾਕ ਪਲਾਨ ਬਣਾਇਆ ਹੈ। ਰੂਸ ਦੀ ਮੀਡੀਆ ਏਜੰਸੀ ਸਪੂਤਨਿਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਏਟਮੀ ਕਮਾਂਡ ਵਾਲੀ ਯੂਨਿਟ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਹਮਲੇ ਦੀ ਤਿਆਰੀ ਕਰਨ ਦੇ ਹੁਕਮ ਦਿੱਤੇ ਗਏ ਹਨ।