ਅਮਰੀਕਾ ਦੇ ਜਾਰਜੀਆ ਸ਼ਹਿਰ ਵਿੱਚ ਵੱਡੀ ਹੋਈ ਅਤੇ ਲਖਨਊ ਦੀ ਰਹਿਣ ਵਾਲੀ ਮਾਡਲ ਅਪਰਣਾ ਸਿੰਘ ਨੇ ਵਾਰਾਣਸੀ ਨੂੰ ਸਭ ਤੋਂ ਡਰਾਉਣਾ ਸ਼ਹਿਰ ਕਿਹਾ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲਾਂਕਿ ਮਾਮਲੇ ਨੂੰ ਸੋਸ਼ਲ ਮੀਡੀਆ ‘ਤੇ ਭਖਦਿਆਂ ਵੇਖ ਉਸ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ਉਸ ਦਾ ਵਾਰਾਣਸੀ ਦਾ ਅਪਮਾਨ ਕਰਨ ਦਾ ਇਰਾਦਾ ਨਹੀਂ ਸੀ।
ਅਪਰਨਾ ਸਿੰਘ ਹਾਲ ਹੀ ਵਿੱਚ ਬਿਜ਼ਨੈੱਸ ਟੂਰ ਲਈ ਵਾਰਾਣਸੀ ਆਈ ਸੀ। ਵਾਰਾਣਸੀ ਵਿੱਚ ਉਸ ਨੇ ਆਪਣੇ ਗਹਿਣਿਆਂ ਦੇ ਬ੍ਰਾਂਡ ਇੰਡੀਅਨ ਗੌਡਸ ਬੁਟੀਕ ਦੇ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਸ ਨੇ ਟਿਕਟੋਕ ‘ਤੇ ਇਕ ਵੀਡੀਓ ਸ਼ੇਅਰ ਕੀਤਾ। ਵੀਡੀਓ ਵਿੱਚ ਉਸਨੇ ਗੰਗਾ ਨਦੀ ਦੀ ਫੁਟੇਜ ਸਾਂਝੀ ਕੀਤੀ। ਫਿਰ ਉਸਨੇ ਕਿਹਾ ਕਿ “ਗੰਗਾ ਨਦੀ ਸੱਚਮੁੱਚ ਬਹੁਤ ਪ੍ਰਦੂਸ਼ਿਤ ਅਤੇ ਸੀਵਰੇਜ ਨਾਲ ਭਰੀ ਹੋਈ ਹੈ…।
ਤੁਸੀਂ ਦੇਖ ਸਕਦੇ ਹੋ ਕਿ ਲੋਕ ਇੱਥੇ ਇਸ਼ਨਾਨ ਕਰ ਰਹੇ ਹਨ… ਤੁਸੀਂ ਹੋਟਲ ਨੂੰ ਜਾਂਦੇ ਸਮੇਂ ਲਾਸ਼ਾਂ ਨੂੰ ਸੜਦਿਆਂ ਦੇਖ ਸਕਦੇ ਹੋ। ਹੋਟਲ ਦੇਖੋ, ਕਿੰਨਾ ਖਰਾਬ ਦਿੱਸਦਾ ਹੈ….. ਤੁਸੀਂ ਸੜਕ ਦੇ ਵਿਚਕਾਰ ਸੁੱਤੇ ਹੋਏ ਲੋਕਾਂ ਅਤੇ ਕੁੱਤਿਆਂ ਨੂੰ ਦੇਖ ਸਕਦੇ ਹੋ…. ਇਹ ਜਗ੍ਹਾ ਅਸਲ ਵਿੱਚ ਬਹੁਤ ਖ਼ਰਾਬ ਹੈ…।”
ਕਾਸ਼ੀ ਦੀ ਆਲੋਚਨਾ ਕਰਨ ਲਈ 10,000 ਤੋਂ ਵੱਧ ਲੋਕਾਂ ਨੇ ਅਪਰਨਾ ਸਿੰਘ ਦੀ ਪੋਸਟ ਨੂੰ ਨਿਸ਼ਾਨਾ ਬਣਾਇਆ। ਸੋਸ਼ਲ ਮੀਡੀਆ ਯੂਜ਼ਰਸ ਨੇ ਲਿਖਿਆ ਕਿ ਅੱਗੇ ਵਧਣ ਤੋਂ ਪਹਿਲਾਂ ਰਿਸਰਚ ਕਰੋ ਅਤੇ ਬਿਨਾਂ ਕਿਸੇ ਜਜਮੈਂਟਦੇ ਨਵੇਂ ਤਜਰੇਬੇ ਲਈ ਤਿਆਰ ਰਹੋ। ਇਸ ਦੇ ਨਾਲ ਹੀ ਕੁਝ ਹੋਰ ਯੂਜ਼ਰਸ ਨੇ ਲਿਖਿਆ ਕਿ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਕਾਸ਼ੀ ਨੂੰ ਸਭ ਤੋਂ ਚਮਤਕਾਰੀ ਸਥਾਨ ਬਣਾਉਂਦੀ ਹੈ। ਅਸੀਂ ਸਾਰਿਆਂ ਨੂੰ ਉੱਥੇ ਜਾਣ ਲਈ ਕਹਾਂਗੇ।
ਇਹ ਵੀ ਪੜ੍ਹੋ : ਕੇਦਾਰਨਾਥ ਧਾਮ ‘ਚ ਬਣੇਗਾ ਸ਼ਿਵ ਬਗੀਚਾ, ਰਸਤੇ ‘ਚ 4 ਚਿੰਤਨ ਸਥਾਨ, ਯਾਤਰਾ ਹੋਵੇਗੀ ਆਰਾਮਦਾਇਕ
ਯੂਜ਼ਰਸ ਦੀ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਅਪਰਨਾ ਸਿੰਘ ਨੇ ਆਪਣੇ ਵੀਡੀਓ ਅਤੇ ਕਮੈਂਟ ਲਈ ਮੁਆਫੀ ਮੰਗੀ ਹੈ। ਉਸ ਨੇ ਕਿਹਾ, “ਮੈਂ ਮੁਆਫ਼ੀ ਮੰਗਣਾ ਚਾਹੁੰਦੀ ਹਾਂ। ਮੈਂ ਅਪਮਾਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਸੀ। ਮੈਂ ਸਿਰਫ਼ ਆਪਣਾ ਤਜ਼ਰਬਾ ਦੱਸ ਰਹੀ ਸੀ। ਭਾਰਤ ਇੱਕ ਸੁੰਦਰ ਦੇਸ਼ ਹੈ, ਪਰ ਇਹ ਖਾਸ ਜਗ੍ਹਾ ਮੇਰੇ ਵਰਗੀ ਨਹੀਂ ਸੀ।”
ਵੀਡੀਓ ਲਈ ਕਲਿੱਕ ਕਰੋ -: