ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ‘ਲੂਣ’ ਵਾਲੇ ਬਿਆਨ ‘ਤੇ ਕਾਂਗਰਸ ਨੇਤਾ ਉਦਿਤ ਰਾਜ ਦੇ ਟਵੀਟ ਨੇ ਹੰਗਾਮਾ ਮਚਾ ਦਿੱਤਾ ਹੈ। ਭਾਜਪਾ ਨੇ ਉਦਿਤ ਰਾਜ ਦੀ ਟਿੱਪਣੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਾਂਗਰਸ ਅਤੇ ਸੋਨੀਆ ਗਾਂਧੀ ‘ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਦੇ ਆਗੂ ਤਰੁਣ ਚੁੱਘ ਨੇ ਕਿਹਾ ਕਿ ਇਟਲੀ ਦਾ ਲੂਣ ਖਾਣ ਵਾਲੇ ਭਲਾ ਭਾਰਤੀ ਲੂਣ ਦੀ ਤਾਕਤ ਨਹੀਂ ਜਾਣ ਸਕਦੇ।
ਦਰਅਸਲ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹਾਲ ਹੀ ‘ਚ ਦੋ ਦਿਨਾਂ ਗੁਜਰਾਤ ਦੌਰੇ ‘ਤੇ ਗਏ ਸਨ। ਇਸ ਦੌਰਾਨ ਉਹ ਸਾਬਰਮਤੀ ਆਸ਼ਰਮ ਪੁੱਜੇ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਇਥੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦਾ 76 ਫੀਸਦੀ ਲੂਣ ਗੁਜਰਾਤ ‘ਚ ਬਣਦਾ ਹੈ। ਕਿਹਾ ਜਾ ਸਕਦਾ ਹੈ ਕਿ ਸਾਰੇ ਦੇਸ਼ ਵਾਸੀ ਗੁਜਰਾਤ ਦਾ ਲੂਣ ਖਾਂਦੇ ਨੇ।
ਇਸ ‘ਤੇ ਕਾਂਗਰਸ ਨੇਤਾ ਉਦਿਤ ਰਾਜ ਨੇ ਟਵੀਟ ਕੀਤਾ ਕਿ ਕਿਸੇ ਵੀ ਦੇਸ਼ ਨੂੰ ਦ੍ਰੋਪਦੀ ਮੁਰਮੂ ਜੀ ਵਰਗਾ ਰਾਸ਼ਟਰਪਤੀ ਨਹੀਂ ਮਿਲਣਾ ਚਾਹੀਦਾ। ਚਮਚਾਗਿਰੀ ਦੀ ਵੀ ਹੱਦ ਹੁੰਦੀ ਏ। ਕਹਿੰਦੇ ਨੇ ਕਿ 70 ਫੀਸਦੀ ਲੋਕ ਗੁਜਰਾਤ ਤੋਂ ਲੂਣ ਖਾਂਦੇ ਹਨ। ਖੂਦ ਲੂਣ ਖਾ ਕੇ ਜਿੰਦਗੀ ਜੀਓ ਤਾਂ ਪਤਾ ਲੱਗ ਜਾਵੇਗਾ।
ਇਸ ਮਗਰੋਂ ਉਦਿਤ ਰਾਜ ਨੇ ਇੱਕ ਹੋਰ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਮੇਰਾ ਬਿਆਨ ਦ੍ਰੌਪਦੀ ਮੁਰਮੂ ਜੀ ਲਈ ਨਿੱਜੀ ਹੈ, ਕਾਂਗਰਸ ਪਾਰਟੀ ਦਾ ਨਹੀਂ। ਦ੍ਰੌਪਦੀ ਮੁਰਮੂ ਨੂੰ ਉਮੀਦਵਾਰ ਬਣਾਇਆ ਅਤੇ ਆਦਿਵਾਸੀਆਂ ਦੇ ਨਾਂ ‘ਤੇ ਵੋਟਾਂ ਮੰਗੀਆਂ। ਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਕਬਾਇਲੀ ਨਹੀਂ ਰਹੇ? ਦੇਸ਼ ਦੇ ਰਾਸ਼ਟਰਪਤੀ ਹਨ ਤਾਂ ਆਦਿਵਾਸੀ ਦੇ ਨੁਮਾਉਂਦੇ ਵੀ। ਰੋਣਾ ਆਉਂਦਾ ਹੈ ਜਦੋਂ ਲੋਕ SC/ST ਦੇ ਨਾਂ ‘ਤੇ ਅਹੁਦੇ ‘ਤੇ ਜਾਂਦੇ ਹਨ ਅਤੇ ਫਿਰ ਚੁੱਪ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਸਿਮਰਜੀਤ ਬੈਂਸ ਨਾਲ ਮੁਲਾਕਾਤ ਮਗਰੋਂ ਲੋਕ ਇਨਸਾਫ ਪਾਰਟੀ ਦਾ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਐਲਾਨ
ਇਸ ‘ਤੇ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਪਾਰਟੀ ਦੇ ਇਸ ਬਿਆਨ ਨੂੰ ਮੰਦਭਾਗਾ ਤੇ ਹਾਸੋਹੀਣਾ ਕਿਹਾ। ਉਨ੍ਹਾਂ ਨਾਂ ਨਾ ਲੈਂਦਿਆਂ ਸੋਨੀਆ ਗਾਂਧੀ ‘ਤੇ ਨਿਸ਼ਾਨਾ ਵਿਨ੍ਹਿਆ ਅਤੇ ਕਿਹਾ ਕਿ ਇਟਲੀ ਦਾ ਲੂਣ ਖਾਣ ਵਾਲੇ ਭਲਾ ਭਾਰਤੀ ਲੂਣ ਦੀ ਤਾਕਤ ਕੀ ਜਾਣਨ। ਇਹ ਉਹੀ ਭਾਰਤੀ ਲੂਣ ਹੈ ਜਿਸ ਨੂੰ ਮਹਾਤਮਾ ਗਾਂਧੀ ਨੇ ਡਾਂਡੀ ਵਿੱਚ ਅੰਗਰੇਜ਼ਾਂ ਦੀ ਸੱਤਾ ਖਿਲਾਫ ਬਣਾਇਆ ਸੀ। ਅੱਜ ਦੀ ਇਟਲੀ ਤੋਂ ਬਣਨੀ ਕਾਂਗਰਸ ਨੂੰ ਡਾਂਡੀ ਦੇ ਭਾਰਤੀ ਲੂਣ ਤੋਂ ਨਫਰਤ ਕਿਉਂ ਹੋ ਰਹੀ ਹੈ? ਦੇਸ਼ ਜਾਣਨਾ ਚਾਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: