ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਹੈ। ਹੁਣ ਇਸ ਸੂਚੀ ਨੂੰ ਅੱਗੇ ਵਧਾਉਂਦੇ ਹੋਏ ਅਭਿਨੇਤਰੀ-ਰਾਜਨੇਤਾ ਉਰਮਿਲਾ ਮਾਤੋਂਡਕਰ ਵੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋ ਗਈ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਭਾਰਤ ਜੋੜੋ ਯਾਤਰਾ ਅੱਜ ਸਵੇਰੇ ਜੰਮੂ ਦੇ ਨਗਰੋਟਾ ਸ਼ਹਿਰ ਤੋਂ ਮੁੜ ਸ਼ੁਰੂ ਹੋਈ।
ਦੂਜੇ ਪਾਸੇ ਉਰਮਿਲਾ ਮਾਤੋਂਡਕਰ ਨੇ ਸਖ਼ਤ ਸੁਰੱਖਿਆ ਵਿਚਕਾਰ ਸਵੇਰੇ 8 ਵਜੇ ਦੇ ਕਰੀਬ ਆਰਮੀ ਕੈਂਪ ਨੇੜੇ ਰਾਹੁਲ ਗਾਂਧੀ ਨਾਲ ਮਾਰਚ ਕੀਤਾ। ਇਸ ਦੌਰਾਨ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕਰਨ ਲਈ ਸੜਕ ਕੰਢੇ ਕਤਾਰਾਂ ਲਾ ਦਿੱਤੀਆਂ। ਕਰੀਮ ਰੰਗ ਦਾ ਰਵਾਇਤੀ ਕਸ਼ਮੀਰੀ ਫੇਰਨ (ਢਿੱਲਾ ਗਾਊਨ) ਅਤੇ ਬੀਨੀ ਕੈਪ ਪਹਿਨੇ ਮਾਤੋਂਡਕਰ ਮਾਰਚ ਦੌਰਾਨ ਗਾਂਧੀ ਨਾਲ ਗੱਲਬਾਤ ਕਰਦੀ ਦਿਸੀ। ਹੁਣ ਰਾਹੁਲ ਗਾਂਧੀ ਨਾਲ ਉਰਮਿਲਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਸ ਦੇ ਨਾਲ ਹੀ ਯਾਤਰਾ ‘ਚ ਸ਼ਾਮਲ ਹੋਣ ਤੋਂ ਪਹਿਲਾਂ ਉਰਮਿਲਾ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ। “ਕੰਬਦੀ ਠੰਡ ਵਿੱਚ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਅਤੇ ਕੁਝ ਸਮੇਂ ਬਾਅਦ ਰਾਹੁਲ ਗਾਂਧੀ ਦੇ ਕਾਰਵਾਂ ਵਿੱਚ ਸ਼ਾਮਲ ਹੋਵਾਂਗੀ। ਉਸ ਨੇ ਕਿਹਾ ਕਿ ਉਸ ਲਈ ਇਹ ਯਾਤਰਾ ਸਿਆਸਤ ਤੋਂ ਵੱਧ ਸਮਾਜਿਕ ਮਹੱਤਵ ਰੱਖਦੀ ਹੈ। ਉਹ ਵੀ ਸਮਾਜਿਕ ਕਦਰਾਂ-ਕੀਮਤਾਂ ’ਤੇ ਆਧਾਰਿਤ ਇਸ ਕਾਫ਼ਲੇ ਵਿੱਚ ਸ਼ਾਮਲ ਹੋ ਰਹੀ ਹੈ।
ਇਸ ਯਾਤਰਾ ਦੀ ਭਾਵਨਾ ਵਿੱਚ ਬਹੁਤ ਸਾਰਾ ਪਿਆਰ, ਸਨੇਹ, ਵਿਸ਼ਵਾਸ ਅਤੇ ਭਾਰਤੀਯਤਾ ਹੈ ਅਤੇ ਇਹ ਭਾਰਤੀਯਤਾ ਸਾਨੂੰ ਸਾਰਿਆਂ ਨੂੰ ਜੋੜ ਕੇ ਰੱਖ ਰਹੀ ਹੈ। ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਦੁਨੀਆ ਵਿੱਚ ਪਿਆਰ ਤੇ ਸਦਭਾਵਨਾ ਚੱਲਦੀ ਹੈ। ਭਾਰਤੀਯਤਾ ਦਾ ਇਹ ਦੀਵਾ ਸਾਡੇ ਸਾਰਿਆਂ ਦੇ ਦਿਲ ਵਿੱਚ ਬਲ਼ਦਾ ਹੈ ਉਹ ਅਮਰ ਰਹੇ ਤੇ ਬਲਦਾ ਰਹੇ। ਜੈ ਭਾਰਤ ਜੈ ਹਿੰਦ।
ਇਹ ਵੀ ਪੜ੍ਹੋ : Breaking : ਭੂਚਾਲ ਦੇ ਤੇਜ਼ ਝਟਕਿਆਂ ਨਾਲ ਦਹਿਲੀ ਕੌਮੀ ਰਾਜਧਾਨੀ ਦਿੱਲੀ
ਦੱਸ ਦੇਈਏ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਚ ਮਨੋਰੰਜਨ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋ ਚੁੱਕੀਆਂ ਹਨ। ਪੂਜਾ ਭੱਟ, ਰੀਆ ਸੇਨ, ਸਵਰਾ ਭਾਸਕਰ ਦੇ ਨਾਲ ਰਸ਼ਮੀ ਦੇਸਾਈ ਅਤੇ ਅਕਾਂਕਸ਼ਾ ਪੁਰੀ ਅਤੇ ਕਾਮਿਆ ਪੰਜਾਬੀ ਸ਼ਾਮਲ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: