ਯੂਕਰੇਨ ਨਾਲ ਜਾਰੀ ਜੰਗ ਵਿਚ ਅਮਰੀਕਾ ਰੂਸੀ ਤੇਲ ਦੇ ਆਯਾਤ ‘ਤੇ ਪ੍ਰਤੀਬੰਧ ਲਗਾਏਗਾ। ਵ੍ਹਾਈਟ ਹਾਊਸ ਕਿਸੇ ਵੀ ਸਮੇਂ ਇਸ ਦਾ ਐਲਾਨ ਕਰ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਭਾਰਤੀ ਸਮੇਂ ਮੁਤਾਬਤ ਰਾਤ ਦੇ 9.15 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਬਾਈਡੇਨ ਰੂਸ ‘ਤੇ ਵੱਡੀਆਂ ਪਾਬੰਦੀਆਂ ਦਾ ਐਲਾਨ ਕਰ ਸਕਦੇ ਹਨ। ਅਮਰੀਕੀ ਪਾਬੰਦੀਆਂ ਨਾਲ ਦੁਨੀਆ ਭਰ ਵਿਚ ਤੇਲ ਦੇ ਰੇਟ ਵਧਣਗੇ। ਰੂਸੀ ਤੇਲ ‘ਤੇ ਪਾਬੰਦੀ ਨਾਲ ਕੱਚਾਤੇਲ ਮਹਿੰਗਾ ਹੋ ਜਾਵੇਗਾ।
ਯੂਕਰੇਨ ‘ਤੇ ਹਮਲੇ ਤੋਂ ਬਾਅਦ ਕਈ ਤਰ੍ਹਾਂ ਦੀਆਂ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਤੋਂ ਬਾਅਦ ਰੂਸ ਚਾਰੇ ਪਾਸਿਓਂ ਘਿਰ ਚੁੱਕਾ ਹੈ। ਰੂਸ ਤੇ ਯੂਕਰੇਨ ਵਿਚ ਇੱਕ-ਦੋ ਦਿਨ ਨਹੀਂ ਸਗੋਂ ਪਿਛਲੇ 13 ਦਿਨਾਂ ਤੋਂ ਜੰਗ ਜਾਰੀ ਹੈ। ਅਮਰੀਕਾ ਯੂਕਰੇਨ ਦੇ ਪੱਖ ‘ਚ ਹੈ। ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਰੂਸ ‘ਤੇ ਕਈ ਪ੍ਰਤੀਬੰਧ ਲਗਾਏ ਹਨ। ਸਿਰਫ ਅਮਰੀਕਾ ਹੀ ਨਹੀਂ ਸਗੋਂ ਦੁਨੀਆ ਦੇ ਕਈ ਦੇਸ਼ਾਂ ਨੇ ਰੂਸ ‘ਤੇ ਤਰ੍ਹਾਂ-ਤਰ੍ਹਾਂ ਦੇ ਪ੍ਰਤੀਬੰਧਾਂ ਦਾ ਐਲਾਨ ਕੀਤਾ ਹੈ। ਇਸ ਦੇ ਬਾਵਜੂਦ ਰੂਸ ਯੂਕਰੇਨ ‘ਤੇ ਹਮਲੇ ਨਹੀਂ ਰੋਕ ਰਿਹਾ ਹੈ।
ਗੌਰਤਲਬ ਹੈ ਕਿ ਰੂਸ ਯੂਕਰੇਨ ਵਿਚ ਕੱਚਾ ਤੇਲ 300 ਡਾਲਰ ਤੱਕ ਮਹਿੰਗਾ ਹੋ ਸਕਦਾ ਹੈ। ਸੋਮਵਾਰ ਨੂੰ ਕੱਚੇ ਤੇਲ ਦਾ ਰੇਟ 130 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ ਜੋ ਸਾਲ 2008 ਤੋਂ ਬਾਅਦ ਉੱਚਤਮ ਪੱਧਰ ‘ਤੇ ਹੈ। ਰੂਸ ਦੁਨੀਆ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਹੈ। ਉਹ ਰੋਜ਼ਾਨਾ ਲਗਭਗ 11 ਮਿਲੀਅਨ ਬੈਰਲ ਤੇਲ ਉਤਪਾਦਨ ਕਰਦਾ ਹੈ। ਇਸ ਦਾ ਅੱਧਾ ਹਿੱਸਾ ਉਹ ਨਿਰਯਾਤ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: