ਰੂਸ ਦੇ ਮੁਕਾਬਲੇ ਯੂਕਰੇਨ ਨਾਲ ਮਜ਼ਬੂਤੀ ਨਾਲ ਖਰੜ੍ਹਾ ਬ੍ਰਿਟੇਨ ਉਸ ਨੂੰ ਇੱਕ ਅਰਬ ਪਾਊਂਡ ਦੀ ਫੌਜੀ ਮਦਦ ਦੇਵੇਗਾ। ਬ੍ਰਿਟਿਸ਼ ਸਰਕਾਰ ਨੇ ਕਿਹਾ ਹੈ ਕਿ ਪੱਛਮੀ ਦੇਸ਼ਾਂ ਲਈ ਰੂਸ ਸਭ ਤੋਂ ਵੱਡਾ ਖਤਰਾ ਹੈ। ਮੈਡ੍ਰਿਡ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਯੂਕਰੇਨ ਨੂੰ 80 ਕਰੋੜ ਡਾਲਰ ਦੀ ਨਵੀਂ ਫੌਜੀ ਸਹਾਇਤਾ ਦਾ ਵੀ ਐਲਾਨ ਕੀਤਾ ਹੈ।
ਮੈਡ੍ਰਿਡ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਇਸ ਨਵੀਂ ਸਹਾਇਤਾ ਨਾਲ ਯੂਕਰੇਨੀ ਫੌਜ ਦੀ ਸਰਮੱਥਾ ਵਧੇਗੀ ਅਤੇ ਉਹ ਹੋਰ ਬੇਹਤਰ ਤਰੀਕੇ ਨਾਲ ਰੂਸੀ ਫੌਜ ਦਾ ਮੁਕਾਬਲਾ ਕਰ ਸਕੇਗੀ। ਪੁਤਿਨ ਨੂੰ ਹਰਾਉਣ ਲਈ ਯੂਕਰੇਨ ਨਾਲ ਅਸੀਂ ਇਸੇ ਤਰ੍ਹਾਂ ਖੜ੍ਹੇ ਰਹਿਣਗੇ। ਹੁਣ ਤੱਕ ਬ੍ਰਿਟੇਨ ਨੇ ਯੂਕਰੇਨ ਨੂੰ ਕੁੱਲ 3.8 ਅਰਬ ਪਾਊਂਡ ਦੀ ਫੌਜ ਹੋਰ ਆਰਥਿਕ ਮਦਦ ਦਿੱਤੀ ਹੈ।
ਇਸੇ ਤਰ੍ਹਾਂ ਬ੍ਰਿਟੇਨ ਅਮਰੀਕਾ ਦੇ ਬਾਅਦ ਯੂਕਰੇਨ ਨੂੰ ਸਭ ਤੋਂ ਵਧ ਸਹਾਇਤਾ ਦੇਣ ਵਾਲਾ ਦੇਸ਼ ਬਣ ਗਿਆ ਹੈ। ਨਾਟੋ ਸਮਿਟ ਦੇ ਆਖਰੀ ਦਿਨ ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਨੇ ਯੂਕਰੇਨ ਨੂੰ 80 ਕਰੋੜ ਡਾਲਰ ਦੀ ਵਾਧੂ ਫੌਜੀ ਸਹਾਇਤਾ ਦਾ ਐਲਾਨ ਕੀਤਾ। ਇਸ ਸਹਾਇਤਾ ਤਹਿਤ ਯੂਕਰੇਨ ਨੂੰ ਜਲਦ ਆਧੁਨਿਕ ਹਥਿਆਰਾਂ ਦਾ ਜ਼ਖੀਰਾ ਮੁਹੱਈਆ ਕਰਵਾਇਆ ਜਾਵੇਗਾ। ਇਨ੍ਹਾਂ ਹਥਿਆਰਾਂ ਨਾਲ ਯੂਕਰੇਨ ਬੇਹਤਰ ਤਰੀਕੇ ਨਾਲ ਰੂਸੀ ਫੌਜ ਨਾਲ ਲੜ ਸਕੇਗਾ। ਇਸ ਸਹਾਇਤਾ ਵਿਚ ਆਧੁਨਿਕ ਏਅਰ ਡਿਫੈਂਸ ਸਿਸਟਮ, ਕਾਊਂਟਰ ਬੈਟਰੀ ਰਡਾਰ ਤੇ ਦੂਰ ਤੱਕ ਮਾਰ ਕਰਨ ਵਾਲੇ ਰਾਕੇਟ ਸਿਸਟਮ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
24 ਫਰਵਰੀ ਨੂੰ ਯੂਕਰੇਨ ‘ਤੇ ਰੂਸੀ ਹਮਲੇ ਦੀ ਸ਼ੁਰੂਆਤ ਦੇ ਬਾਅਦ ਤੋਂ ਅਮਰੀਕਾ ਦਾ ਇਹ 14ਵਾਂ ਫੌਜੀ ਸਹਾਇਤਾ ਪੈਕੇਜ ਹੈ। ਇਨ੍ਹਾਂ ਪੈਕੇਜ ਵਿਚ ਅਮਰੀਕਾ ਨੇ ਲਗਭਗ 7 ਅਰਬ ਡਾਲਰ ਦੇ ਹਥਿਆਰ ਯੂਕਰੇਨ ਨੂੰ ਦਿੱਤੇ ਹਨ। ਬਾਈਡੇ ਨੇ ਯੂਰਪ ਵਿਚ ਗੈਸ ਕੀਮਤ ਵਿਚ ਵਾਧੇ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਰੂਸ ਗੈਸ ਦਾ ਇਸਤੇਮਾਲ ਹਥਿਆਰ ਵਜੋਂ ਕਰ ਰਹੀ ਹੈ। ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕੀ ਯੂਕਰੇਨ ਵਿਚ ਯੁੱਧ ਕਦੋਂ ਖਤਮ ਹੋਵੇਗਾ ਪਰ ਉਹ ਇਹ ਜਾਣਦੇ ਹਨ ਕਿ ਯੂਕਰੇਨ ਵਿਚ ਰੂਸ ਦੀ ਹਾਰ ਨਾਲ ਇਹ ਯੁੱਧ ਖਤਮ ਹੋਵੇਗਾ।