ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਪੂਰੀ ਤਰ੍ਹਾਂ ਯੂਕਰੇਨ ਜੰਗ ਨੂੰ ਜਿੱਤਣਾ ਚਾਹੁੰਦੇ ਹਨ। ਇਸ ਲਈ ਕੁਝ ਸ਼ਹਿਰਾਂ ‘ਤੇ ਰੂਸੀ ਫੌਜ ਨਵੇਂ ਸਿਰੇ ਤੋਂ ਹਮਲੇ ਕਰ ਰਹੀ ਹੈ। ਹਾਲਾਂਕਿ ਇਸ ਜੰਗ ਦਾ ਖਮਿਆਜ਼ਾ ਰੂਸ ਨੂੰ ਵੀ ਭੁਗਤਣਾ ਪਿਆ ਹੈ। ਇਸ ਦਰਮਿਆਨ ਸਾਬਕਾ ਅਮਰੀਕੀ ਜਨਰਲ ਨੇ ਦਾਅਵਾ ਕੀਤਾ ਹੈ ਕਿ ਰੂਸ ਵਿਚ ਫੌਜ ਤਖਤਾਪਲਟ ਦੀ ਸ਼ੰਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੁਤਿਨ ਸੱਤਾ ਤੋਂ ਹਟੇ ਤਾਂ ਉਨ੍ਹਾਂ ਦੀ ਹੱਤਿਆ ਹੋ ਸਕਦੀ ਹੈ।
ਸਾਬਕਾ ਅਮਰੀਕੀ ਜਰਨਲ ਜੈਕ ਕੇਨ ਦਾ ਕਹਿਣਾ ਹੈ ਕਿ ਪੁਤਿਨ ਨੇ ਯੁੱਧ ਨੂੰ ਜਿਸ ਕਮਜ਼ੋਰ ਤਰੀਕੇ ਨਾਲ ਸੰਭਾਲਿਆ ਹੈ, ਉਸ ਨਾਲ ਰੂਸੀ ਫੌਜ ਦੇ ਸੀਨੀਅਰ ਅਧਿਕਾਰੀ ਤੇ ਸਕਿਓਰਿਟੀ ਸਰਵਿਸ ਨਾਲ ਜੁੜੇ ਲੋਕ ਨਿਰਾਸ਼ ਹਨ। ਰੂਸੀ ਵਿਦੇਸ਼ੀ ਖੁਫੀਆ ਸੇਵਾ ਦੇ ਮੁਖੀ ਸਰਗਈ ਨਾਰੀਸ਼ਿਕਨ ਵੀ ਅੰਸਤੁਸ਼ਟ ਹਨ। ਆਉਣ ਵਾਲੇ ਦਿਨਾਂ ਵਿਚ ਇਹ ਅੰਸਤੋਸ਼ ਭੜਕ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਜਨਰਲ ਜੈਕ ਕੇਨ ਦਾ ਕਹਿਣਾ ਹੈ ਕਿ ਸੱਤਾ ‘ਚ ਰਹਿਣ ਲਈ ਪੁਤਿਨ ਕੁਝ ਵੀ ਕਰ ਸਕਦੇ ਹਨ। ਸਾਨੂੰ ਸੱਚਾਈ ਸਵੀਕਾਰ ਕਰਨੀ ਚਾਹੀਦੀ ਹੈ ਕਿ ਪੁਤਿਨ ਕਿਤੇ ਨਹੀਂ ਜਾਣ ਵਾਲੇ। ਪੁਤਿਨ ਨੂੰ ਪਤਾ ਹੈ ਕਿ ਜੇਕਰ ਕੋਈ ਹੋਰ ਸੱਤਾ ਵਿਚ ਆਇਆ ਤਾਂ ਉਹ ਜ਼ਿੰਦਾ ਨਹੀਂ ਰਹਿਣਗੇ। ਨਰਲ ਪੁਤਿਨ ਸੱਤਾ ਵਿਚ ਬਣੇ ਰਹਿਣ ਲਈ ਲੜ ਰਹੇ ਹਨ ਤੇ ਇਸ ਦੇ ਨਾਲ ਹੀ ਉਹ ਆਪਣੇ ਟੀਚੇ ਲਈ ਦ੍ਰਿੜ੍ਹ ਹਨ। ਇਸ ਲਈ ਉਨ੍ਹਾਂ ਦਾ ਧਿਆਨ ਯੂਕਰੇਨ ਵਿਚ ਹੈ। ਉਹ ਹੁਣ ਵੀ ਯੂਕਰੇਨ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਮੈਂ ਪੁਤਿਨ ਨੂੰ ਗੰਭੀਰਤਾ ਨਾਲ ਲੈਂਦਾ ਹਾਂ। ਅਸੀਂ ਉਨ੍ਹਾਂ ਨੂੰ ਕਈ ਵਾਰ ਛੋਟ ਦਿੱਤੀ ਹੈ ਪਰ ਉਹ ਇੱਕ ਵਾਰ ਫਿਰ ਰੂਸੀ ਸਾਮਰਾਜ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ।