ਯੂਕਰੇਨ ‘ਤੇ ਰੂਸੀ ਹਮਲਾ ਬੁੱਧਵਾਰ ਨੂੰ 7ਵੇਂ ਦਿਨ ਵੀ ਜਾਰੀ ਹੈ। ਖਾਰਕਿਵ ਸਣੇ ਮੁੱਖ ਸ਼ਹਿਰਾਂ ਵਿਚ ਲਗਾਤਾਰ ਹਮਲੇ ਹੋ ਰਹੇ ਹਨ। ਇਥੇ 24 ਘੰਟਿਆਂ ਵਿਚ ਹੋਏ ਹਮਲਿਆਂ ਵਿਚ 21 ਲੋਕ ਮਾਰੇ ਗਏ। ਉਥੇ ਯੂਕਰੇਨ ਦੇ ਰਾਸ਼ਟਰਪਤੀ ਵੋਲਦੋਮਿਰ ਜੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਜੰਗ ਵਿਚ ਹੁਣ ਤੱਕ ਲਗਭਗ 21 ਲੋਕ ਮਾਰੇ ਗਏ ਹਨ ਤੇ 112 ਜ਼ਖਮੀ ਹੋ ਗਏ। ਅੱਜ ਸਵੇਰੇ ਰੂਸੀ ਪੈਰਾਟੂਪਰਸ ਨੇ ਖਾਰਕਿਵ ਵਿਚ ਇੱਕ ਹਸਪਤਾਲ ‘ਤੇ ਹਮਲਾ ਕੀਤਾ। ਉਥੇ ਯੂਕਰੇਨ ਦੇ ਰਾਸ਼ਟਰਪਤੀ ਵੋਲਦੋਮਿਰ ਜੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਜੰਗ ਵਿਚ ਹੁਣ ਤੱਕ ਲਗਭਗ 6000 ਰੂਸੀ ਸੈਨਿਕ ਮਾਰੇ ਗਏ ਹਨ।
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲਦੋਮਿਰ ਜੇਲੇਂਸਕੀ ਚਾਹੁਣ ਤਾਂ ਅਸੀਂ ਉਨ੍ਹਾਂ ਨੂੰ ਉਥੋਂ ਬਾਹਰ ਕੱਢ ਸਕਦੇ ਹਾਂ। ਉਨ੍ਹਾਂ ਦੀ ਮਰਜ਼ੀ ਹੈ, ਉੁਹ ਚਾਹੁਣ ਤਾਂ ਯੂਕਰੇਨ ਛੱਡ ਦੇਣ ਜਾਂ ਫਿਰ ਉਥੇ ਹੀ ਰਹਿਣ। ਅਸੀਂ ਉਨ੍ਹਾਂ ਦੀ ਹਰ ਮੁਮਕਿਨ ਮਦਦ ਨੂੰ ਤਿਆਰ ਹਾਂ। ਬਾਇਡੇਨ ਦਾ ਬਿਆਨ ਬੇਹੱਦ ਅਹਿਮ ਹੈ ਕਿਉਂਕਿ ਸੋਮਵਾਰ ਨੂੰ CNN ਨੇ ਦਾਅਵਾ ਕੀਤਾ ਸੀ ਕਿ CIA ਦੀ ਸਪੈਸ਼ਲ ਯੂਨਿਟ ਕਿਸੇ ਵੀ ਸਮੇਂ ਜੇਲੇਂਸਕੀ ਨੂੰ ਏਅਰਲਿਫਟ ਕਰ ਲਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦੇਰ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨਾਲ ਗੱਲਬਾਤ ਕੀਤੀ। ਜੰਗ ਛਿੜਣ ਤੋਂ ਬਾਅਦ ਦੋਵੇਂ ਨੇਤਾਵਾਂ ਦੀ ਇਹ ਦੂਜੀ ਵਾਰ ਗੱਲਬਾਤ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਭਾਰਤੀ ਲੋਕਾਂ ਨੂੰ ਸੁਰੱਖਿਆ ਵਾਪਸੀ ‘ਤੇ ਵਿਚਾਰ ਹੋਇਆ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਜੰਗ ਛਿੜਣ ਤੋਂ ਬਾਅਦ ਯੂਕਰੇਨ ਦੇ ਨਾਗਰਿਕ ਦੂਜੇ ਦੇਸ਼ਾਂ ਵਿਚ ਜਾ ਰਹੇ ਹਨ। ਯੂਕਰੇਨ ਦੀ ਸਰਹੱਦ ਨਾਲ ਲੱਗਦੇ ਪੋਲੈਂਡ, ਹੰਗਰੀ, ਮਾਲਦੋਵਾ, ਰੋਮਾਨੀਆ, ਸਲੋਵਾਕੀਆ ਤੇ ਬੇਲਾਰੂਸ ਵਿਚ ਸਭ ਤੋਂ ਜ਼ਿਆਦਾ ਮਾਈਗ੍ਰੇਸ਼ਨ ਹੋਇਆ ਹੈ। ਜਿਸ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਹੈ, ਉਥੋਂ 1 ਲੱਖ ਤੋਂ ਵੱਧ ਲੋਕਾਂ ਨੇ ਪਲਾਇਨ ਕੀਤਾ ਹੈ।