ਜਾਪਾਨ ਦੇ ਹਿਰੋਸ਼ਿਮਾ ‘ਚ G7 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੇ ਨਾਲ ਅਜਿਹੀ ਘਟਨਾ ਹਈ, ਜਿਸ ਨਾਲ ਉਨ੍ਹਾਂ ਨੂੰ ਸ਼ਰਮਿੰਦਗੀ ਝੇਲਣੀ ਪਈ। ਬਾਇਡੇਨ ਜਦੋਂ ਪੌੜੀਆਂ ਤੋਂ ਉਤਰ ਰਹੇ ਸਨ ਤਾਂ ਉਹ ਡਿੱਗਦੇ-ਡਿੱਗਦੇ ਬਚੇ। ਉਨ੍ਹਾਂ ਦੇ ਕਦਮ ਵਾਰ-ਵਾਰ ਲੜਖੜਾ ਰਹੇ ਸਨ ਬਾਇਡੇਨ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲਿਆ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਰਾਸ਼ਟਰਪਤੀ ਬਾਇਡੇਨ ਜੀ-7 ਸੰਮੇਲਨ ਦੌਰਾਨ ਭੰਬਲਭੂਸੇ ਦੀ ਹਾਲਤ ਵਿੱਚ ਪਾਏ ਗਏ। ਜਦੋਂ ਉਨ੍ਹਾਂ ਨੇ ਜਾਪਾਨੀ ਨੇਤਾ ਫੂਮਿਓ ਕਿਸ਼ਿਦਾ ਨਾਲ ਫੋਟੋ ਸੈਸ਼ਨ ਸ਼ੁਰੂ ਕੀਤਾ ਤਾਂ ਉਹ ਨਾ ਤਾਂ ਠੀਕ ਤਰ੍ਹਾਂ ਨਾਲ ਚੱਲ ਪਾ ਰਹੇ ਸਨ ਅਤੇ ਨਾ ਹੀ ਖੜ੍ਹਾ ਹੋ ਪਾ ਰਹੇ ਸਨ।
ਦੱਸ ਦੇਈਏ ਕਿ ਜੋ ਬਾਇਡੇਨ ਅਮਰੀਕਾ ਦੇ ਹੁਣ ਤੱਕ ਦੇ ਸਭ ਤੋਂ ਵੱਧ ਉਮਰਦਰਾਜ ਰਾਸ਼ਟਰਪਤੀ ਹਨ। ਉਹ ਖੁਦ ਨੂੰ ਫਿਟ ਰੱਖਣ ਲਈ ਰੈਗੂਲਰ ਪੈਦਲ ਚੱਲਣ ਤੋਂ ਲੈ ਕੇ ਖਾਣ-ਪੀਣ ਨੂੰ ਲੈ ਕੇ ਅਲਰਟ ਰਹੇ ਹਨ। ਪਰ ਹਿਰੋਸ਼ਿਮਾ ਵਿਚ ਉਨ੍ਹਾਂ ਨੂੰ ਕਿਸ ਤਰ੍ਹਾਂ ਦਿੱਕਤਾਂ ਆਈਆਂ, ਉਸ ਨੇ ਉਨ੍ਹਾਂ ਦੀ ਫਿਟਨੈੱਸ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਉਨ੍ਹਾਂ ਦੀ ਪਤਨੀ ਯੂਐੱਨ ਦੀ ਫਸਟ ਲੇਡੀ ਜਿਲ ਬਾਇਡੇਨ ਨੇ ਉਨ੍ਹਾਂ ਨੂੰ ਸੰਭਾਲਿਆ।
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਹੱਥ ਮਿਲਾਉਣ ਤੋਂ ਬਾਅਦ, ਬਾਇਡੇਨ ਨੇ ਅਚਾਨਕ ਆਪਣੀ ਪਤਨੀ ਨਾਲ ਹੱਥ ਮਿਲਾਉਣ ਤੋਂ ਪਹਿਲਾਂ, ਮੁੱਕੇਬਾਜ਼ ਵਾਂਗ ਆਪਣੀ ਮੁੱਠੀ ਨੂੰ ਫੜ ਲਿਆ। ਇਹ ਸਭ ਕੈਮਰੇ ਵਿੱਚ ਰਿਕਾਰਡ ਹੋ ਗਿਆ। ਜਿਵੇਂ ਕਿ ਜੀ 7 ਨੇਤਾਵਾਂ ਦਾ ਸਮੂਹ ਫੋਟੋਸ਼ੂਟ ਲਈ ਪੋਜ਼ ਦੇਣ ਲਈ ਅੱਗੇ ਵਧਿਆ, ਇਹ ਸਪੱਸ਼ਟ ਹੋ ਗਿਆ ਕਿ ਬਾਇਡੇਨ ਨੂੰ ਯਕੀਨ ਨਹੀਂ ਸੀ ਕਿ ਉਸਨੂੰ ਕਿੱਥੇ ਖੜੇ ਹੋਣਾ ਚਾਹੀਦਾ ਹੈ ਜਾਂ ਮੁੜਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: