ਰੂਸ ਤੇ ਯੂਕਰੇਨ ਦੀ ਜੰਗ ਦਾ ਅੱਜ 14ਵਾਂ ਦਿਨ ਹੈ। ਜੰਗ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਰੂਸ ਨੇ ਬੁੱਧਵਾਰ ਨੂੰ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਸੂਮੀ, ਖਾਰਕੀਵ, ਮਾਰਿਯੂਪੋਲ, ਚੇਰਨੀਹੀਵ, ਜਪੋਰਿਜੀਆ ਸ਼ਹਿਰਾਂ ਵਿਚ ਯੁੱਧ ਵਿਰਾਮ ਰਹੇਗਾ। ਯੂਕਰੇਨ ਨੇ ਕਿਹਾ ਕਿ ਰੂਸ ਦੇ ਸੈਨਿਕਾਂ ਨੇ 61 ਹਸਪਤਾਲ ਤੇ ਮੈਡੀਕਲ ਉਪਕਰਣਾਂ ਨੂੰ ਤਬਾਹ ਕਰ ਦਿੱਤਾ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਯੂਕਰੇਨ ਕਦੇ ਨਹੀਂ ਜਿੱਤ ਸਕਣਗੇ ਕਿਉਂਕਿ ਰੂਸੀ ਹਮਲੇ ਵਿਚ ਫਸੇ ਨਾਗਰਿਕਾਂ ਦੀ ਦੂਰਦਸ਼ਾ ‘ਤੇ ਦੁਨੀਆ ਭਰ ਵਿਚ ਗੁੱਸਾ ਵਧਦਾ ਜਾ ਰਿਹਾ ਹੈ। ਬਾਇਡੇਨ ਨੇ ਕਿਹਾ ਕਿ ਪੁਤਿਨ ਇੱਕ ਸ਼ਹਿਰ ਲੈਣ ‘ਚ ਸਮਰੱਥ ਹੋ ਸਕਦੇ ਹਨ ਪਰ ਉਹ ਕਦੇ ਵੀ ਦੇਸ਼ ‘ਤੇ ਕਬਜ਼ਾ ਨਹੀਂ ਕਰ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਸ ਦਰਮਿਆਨ ਗੁਆਂਢੀ ਦੇਸ਼ਾਂ ‘ਚ ਰਿਫਿਊਜ਼ੀ ਸੰਕਟ ਵਧ ਗਿਆ ਹੈ। ਲੋਕ ਰੋਮਾਨੀਆ, ਪੋਲੈਂਡ, ਮੋਲਡੋਵਾ, ਸਲੋਵਾਕੀਆ, ਹੰਗਰੀ ਤੇ ਬੇਲਾਰੂਸ ਵਿਚ ਸ਼ਰਨ ਲੈਰਹੇ ਹਨ। ਇਨ੍ਹਾਂ ਲੋਕਾਂ ਦੀ ਅੱਗੇ ਦੀ ਰਾਹ ਮੁਸ਼ਕਲ ਦਿਖ ਰਹੀ ਹੈ। ਇਕ ਪਾਸੇ ਅਮਰੀਕਾ ਨੇ ਆਉਣ ਵਾਲੇ ਯੂਕਰੇਨੀਆਂ ਨੂੰ ‘ਟੈਂਪਰੇਰੀ ਪ੍ਰੋਟੈਕਟੇਡ ਸਟੇਟਸ’ ਦੇਣ ਦਾ ਫੈਸਲਾ ਕੀਤਾ ਹੈ ਦੂਜੇ ਪਾਸੇ ਲੋਕਾਂ ਨੂੰ ਬ੍ਰਿਟੇਨ ਜਾਣ ‘ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕ ਪਲਾਇਨ ਕਰਨ ਨੂੰ ਮਜਬੂਰ ਹਨ। ਇਸ ਦਰਮਿਆਨ ਪੋਲੈਂਡ ਨੇ ਆਪਣੇ ਸਾਰੇ ਮਿਗ-29 ਫਾਈਲਡ ਯੂਕਰੇਨ ਨੂੰ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ‘ਤੇ ਅਮਰੀਕਾ ਨੇ ਕਿਹਾ ਹੈ ਕਿ ਇਹ ਕਦਮ ਚਿੰਤਾ ਪੈਦਾ ਕਰਨ ਵਾਲਾ ਹੈ ਤੇ ਸਹੀ ਨਹੀਂ ਹੈ।