ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਕਿਸੇ ਤੋਂ ਲੁਕੀ ਨਹੀਂ ਹੈ ਪਰ ਹੁਣ ਤਾਂ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਦੇ ਰਾਸ਼ਟਰ ਪ੍ਰਧਾਨ ਵੀ ਅਜਿਹਾ ਲੱਗਦਾ ਹੈ ਕਿ ਪੀਐੱਮ ਮੋਦੀ ਦੀ ਲੋਕਪ੍ਰਿਯਤਾ ਦੇ ਕਾਇਲ ਹੋ ਗਏ ਹਨ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਇੰਨੇ ਪ੍ਰਸ਼ੰਸਕ ਬਣ ਚੁੱਕੇ ਹਨ ਕਿ ਉਹ ਉਨ੍ਹਾਂ ਦਾ ਆਟੋਗ੍ਰਾਫ ਲੈਣ ਦੀ ਗੱਲ ਕਰਨ ਲੱਗੇ ਹਨ।
ਜਾਪਾਨ ਵਿਚ ਕਵਾਡ ਬੈਠਕ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਜਿਸ ਤਰ੍ਹਾਂ ਤੋਂ ਪੀਐੱਮ ਮੋਦੀ ਦੇ ਕੋਲ ਆ ਕੇ ਉਨ੍ਹਾਂ ਦੇ ਗਲੇ ਲੱਗੇ, ਉਸ ਨੂੰ ਪੂਰੀ ਦੁਨੀਆ ਨੇ ਦੇਖਿਆ। ਖਬਰ ਹੈ ਕਿ ਕਵਾਡ ਬੈਠਕ ਦੌਰਾਨ ਜੋ ਬਾਇਡੇਨ ਨੇ ਪੀਐੱਮ ਮੋਦੀ ਨੂੰ ਕਿਹਾ ਕਿ ਉਨ੍ਹਾਂ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਕੋਲ ਕਈ ਚੋਟੀ ਦੇ ਨਾਗਰਿਕਾਂ ਦੀਆਂ ਇੰਨੀਆਂ ਅਰਜ਼ੀਆਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਵਾਡ ਬੈਠਕ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ ਨੇ ਵੀ PM ਮੋਦੀ ਦੀ ਲੋਕਪ੍ਰਿਯਤਾ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਸਿਡਨੀ ਵਿਚ ਕਮਿਊਨਿਟੀ ਰਿਸੈਪਸ਼ਨ ਦੀ ਸਮਰੱਥਾ 20 ਹਜ਼ਾਰ ਲੋਕਾਂ ਦੀ ਹੈ ਪਰ ਹੁਣ ਵੀ ਉਨ੍ਹਾਂ ਕੋਲ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਅਰਜ਼ੀਆਂ ਆ ਰਹੀਆਂ ਹਨ ਪਰ ਉਹ ਸਾਰਿਆਂ ਨੂੰ ਸ਼ਾਮਲ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ : ਪੰਜਾਬ ਦੇ 2651 ਅਧਿਆਪਕਾਂ ਦੇ ਤਬਾਦਲੇ ਦੇ ਹੁਕਮ ਜਾਰੀ, ਸਿੱਖਿਆ ਮੰਤਰੀ ਬੈਂਸ ਨੇ ਦਿੱਤੀ ਜਾਣਕਾਰੀ
ਅਲਬਾਨੀਜ ਨੇ ਆਪਣੇ ਭਾਰਤ ਦੌਰੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਸਟੇਡੀਅਮ ਵਿਚ 90 ਹਜ਼ਾਰ ਤੋਂ ਵੱਧ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। PM ਮੋਦੀ ਤੇ ਆਸਟ੍ਰੇਲੀਆ ਪੀਐੱਮ ਐਂਥਨੀ ਅਲਬਾਨੀਜ ਮਾਰਚ ਵਿਚ ਭਾਰਤ-ਆਸਟ੍ਰੇਲੀਆ ਵਿਚ ਖੇਡੇ ਗਏ ਕ੍ਰਿਕਟ ਮੈਚ ਵਿਚ ਸ਼ਾਮਲ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -: