ਅਮਰੀਕੀ ਰਾਸ਼ਟਰਪਤੀ ਜੋ ਬਾਇਡੇ ਨਨੇ ਓਡੀਸ਼ਾ ਵਿਚ ਹੋਏ ਟ੍ਰੇਨ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨ ਉਹ ਕਾਫੀ ਦੁਖੀ ਹੈ। ਹਾਦਸੇ ਵਿਚ ਹੁਣ ਤੱਕ ਲਗਭਗ 288 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬਾਇਡੇਨ ਨੇ ਕਿਹਾ ਕਿ ਮੈਂ ਤੇ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਇਡੇਨ ਟ੍ਰੇਨ ਹਾਦਸੇ ਦੀ ਖਬਰ ਤੋਂ ਦੁਖੀ ਹੈ। ਮ੍ਰਿਤਕਾਂ ਤੇ ਜ਼ਖਮੀਆਂ ਪ੍ਰਤੀ ਮੇਰੀ ਹਮਦਰਦੀ ਹੈ। ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣਿਆਂ ਨੂੰ ਖੋਹਿਆ ਹੈ। ਬਾਇਡੇ ਨਨੇ ਅੱਗੇ ਕਿਹਾ ਕਿ ਅਮਰੀਕਾ ਤੇ ਭਾਰਤ ਇਕ ਮਜ਼ਬੂਤ ਰਿਸ਼ਤਾ ਸਾਂਝਾ ਕਰਦਾ ਹੈ। ਸੰਸਕ੍ਰਿਤਕ ਤੇ ਪਰਿਵਰਕ ਤੌਰ ਤੋਂ ਦੋਵੇਂ ਦੇਸ਼ਇਕ ਦੂਜੇ ਨਾਲ ਇਕਜੁੱਟ ਹਨ। ਉੁਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਦੀ ਜਨਤਾ ਭਾਰਤ ਵਿਚ ਹੋਏ ਹਾਦਸੇ ਲਈ ਸੋਗ ਮਨਾ ਰਹੀ ਹੈ। ਅਮਰੀਕਾ ਇਸ ਦੁੱਖ ਦੀ ਘੜੀ ਵਿਚ ਭਾਰਤ ਦੇ ਲੋਕਾਂ ਦੇ ਨਾਲ ਖੜ੍ਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਸਿਵਲ ਹਸਪਤਾਲ ‘ਚ ਨੌਜਵਾਨ ਦੀ ਮੌਤ ‘ਤੇ ਹੰਗਾਮਾ, ਗਲਤ ਟੀਕਾ ਲਾਉਣ ਦੇ ਦੋਸ਼
ਓਡੀਸ਼ਾ ਦੇ ਬਾਲਾਸੋਰ ਦੇ ਬਹਨਾਗਾ ਬਾਜ਼ਾਰ ਵਿਚ ਹੋਏ ਰੇਲ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਧ ਕੇ 288 ਤੱਕ ਪਹੁੰਚ ਗਈ ਹੈ। 1175 ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਇਨ੍ਹਾਂ ਵਿਚੋਂ 793 ਨੂੰ ਛੁੱਟੀ ਦੇ ਦਿੱਤੀ ਗਈ ਤੇ 382 ਦਾ ਇਲਾਜ ਚੱਲ ਰਿਹਾ ਹੈ। ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰੇਲਵੇ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 10 ਲੱਖ, ਗੰਭੀਰ ਤੌਰ ਤੋਂ ਜ਼ਖਮੀਆਂ ਨੂੰ 10 ਲੱਖ ਤੇ ਹੋਰਨਾਂ ਜ਼ਖਮੀਆਂ ਨੂੰ 50,000 ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਖੁਦ ਓਡੀਸ਼ਾ ਪਹੁੰਚੇ। ਇਸ ਦੌਰਾਨ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਵੀ ਮੌਜੂਦ ਰਹੇ ਤੇ ਉਨ੍ਹਾਂ ਨੇ ਹਾਲਾਤ ਦਾ ਜਾਇਜ਼ਾ ਲਿਆ।
ਵੀਡੀਓ ਲਈ ਕਲਿੱਕ ਕਰੋ -: