ਯੂਕਰੇਨ ਸੰਕਟ ਵਿਚਾਲੇ ਹੁਣ ਅਮਰੀਕਾ ਤੇ ਰੂਸ ਆਹਮੋ-ਸਾਹਮਣੇ ਆਉਂਦੇ ਦਿਸ ਰਹੇ ਹਨ। ਇਕ ਪਾਸੇ ਰੂਸੀ ਫੌਜ ਦੇ ਟਰੱਕਾਂ ਦੇ ਯੂਕਰੇਨ ਵੱਲ ਮਾਰਚ ਕਰਨ ਦੀ ਖਬਰ ਹੈ, ਦੂਜੇ ਪਾਸੇ ਪੱਛਮੀ ਦੇਸ਼ਾਂ ਨੇ ਰੂਸ ਨੂੰ ਠੋਕਵਾਂ ਜਵਾਬ ਦੇਣ ਦਾ ਮਨ ਬਣਾ ਲਿਆ ਹੈ। ਜਿਥੇ ਪਹਿਲਾਂ ਜਰਮਨੀ ਤੇ ਬ੍ਰਿਟੇਨ ਨੇ ਰੂਸ ਖਿਲਾਫ ਪਾਬੰਦੀਆਂ ਲਾਈਆਂ ਹਨ ਤਾਂ ਦੂਜੇ ਪਾਸੇ ਰਾਸ਼ਟਰਪਤੀ ਬਾਈਡੇਨ ਨੇ ਸਾਫ ਕਰ ਦਿੱਤਾ ਹੈ ਕਿ ਉਹ ਨਾਟੋ ਬਾਲਟਿਕ ਦੇਸ਼ਾਂ ਦੀ ਮਦਦ ਲਈ ਫੋਰਸ ਭੇਜ ਰਹੇ ਹਨ।
ਇੱਕ ਨਿਊਜ਼ ਏਜੰਸੀ ਮੁਤਾਬਕ ਰੂਸੀ ਸੈਨਾ ਦੇ 100 ਤੋਂ ਵੱਧ ਟਰੱਕਾਂ ਦਾ ਕਾਫ਼ਲਾ ਯੂਕਰੇਨ ਦੀ ਸਰਹੱਦ ਵੱਲ ਜਾਂਦੇ ਦੇਖਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਰੂਸੀ ਸੇਨਾ ਦਾ ਕਾਫਲਾ ਬੇਲਗੋਰੋਡ ਇਲਾਕੇ ਵਿੱਚ ਯੂਕਰੇਨ ਸਰਹੱਦ ਵੱਲ ਜਾਂਦਾ ਵੇਖਿਆ ਗਿਆ ਹੈ। ਯੂਕਰੇਨ ਦੀ ਸਰਹੱਦ ਵੱਲ ਰੂਸੀ ਸੈਨਿਕਾਂ ਦੇ ਜਾਣ ਦੀ ਖ਼ਬਰ ਅਜਿਹੇ ਸਮੇਂ ਸਾਹਮਣੇ ਆਈ ਜਦੋਂ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਖੁਦ ਇਹ ਸਾਫ਼ ਕਰ ਚੁੱਕੇ ਹਨ ਕਿ ਯੂਕਰੇਨ ਵਿੱਚ ਸੈਨਾ ਫੇਜਣ ਨੂੰ ਲੈ ਕੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ।
ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਹਾ ਹੈ ਕਿ ਅਸੀਂ ਯੂਕਰੇਨ ਵਿੱਚ ਸੈਨਾ ਭੇਜਣ ਨੂੰ ਲੈ ਕੇ ਅਜੇ ਹੁਕਮ ਨਹੀਂ ਦਿੱਤਾ ਹੈ। ਪੁਤਿਨ ਨੇ ਕਿਹਾ ਹੈ ਕਿ ਹਾਲਾਤ ਨੂੰ ਵੇਖਦੇ ਹੋਏ ਸੈਨਿਕਾਂ ਦੀ ਤਾਇਨਾਤੀ ਨੂੰ ਲੈ ਕੇ ਫੈਸਲਾ ਲਿਆ ਜਾਵੇਗਾ। ਸੈਨਾ ਦੀ ਤਾਇਨਾਤੀ ਸਮਝੌਤੇ ਮੁਤਾਬਕ ਹੀ ਕੀਤੀ ਜਾਵੇਗੀ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਯੂਕਰੇਨ ਦੇ ਨਾਲ ਵਿਵਾਦ ਦਾ ਹੱਲ ਹੋ ਸਕਦਾ ਹੈ ਬਸ਼ਰਤੇ ਯੂਕਰੇਨ ਨਾਟੋ ਵਿੱਚ ਸ਼ਾਮਲ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਰੂਸੀ ਸੈਨਾ ਦੇ ਅੱਗੇ ਵਧਣ ਦੀਆਂ ਖ਼ਬਰਾਂ ਵਿਚਾਲੇ ਅਮਰੀਕਾ ਦਾ ਬਿਆਨ ਆਇਆ ਹੈ। ਅਮਰੀਕੀ ਰਾਸ਼ਟਰਤੀ ਜੋਅ ਬੀਡੇਨ ਨੇ ਕਿਹਾ ਕਿ ਅਮਰੀਕਾ ਨੋਟਾ ਬਾਲਟਿਕ ਦੇ ਸਹਿਯੋਗੀ ਦੇਸ਼ਾਂ ਨੂੰ ਬਚਾਉਣ ਲਈ ਸੈਨਾ ਨੂੰ ਭੇਜ ਰਿਹਾ ਹੈ। ਕਿਹਾ ਗਿਆ ਹੈ ਕਿ ਅਜਿਹਾ ਰੂਸ ਵੱਲੋਂ ਪੂਰਬੀ ਖੇਤਰ ਵਿੱਚ ਜ਼ਿਆਦਾ ਸੈਨਾ ਲਗਾਉਣ ਕਰਕੇ ਕੀਤਾ ਜਾ ਰਿਹਾ ਹੈ।