ਅਮਰੀਕਾ ਸੈਨੇਟ ਭਾਰਤੀ-ਅਮਰੀਕੀ ਡਾਕਟਰ ਗੀਤਾ ਰਾਓ ਗੁਪਤਾ ਨੂੰ ਵਿਦੇਸ਼ ਵਿਭਾਗ ਵਿੱਚ ਗਲੋਬਲ ਵੂਮੈਨਜ਼ ਇਸ਼ੂਜ਼ ਦੇ ਦਫ਼ਤਰ ਲਈ ਰਾਜਦੂਤ ਦੇ ਅਹੁਦੇ ਲਈ ਨਾਂ ‘ਤੇ ਮੋਹਰ ਲਗਾਈ ਹੈ। ਮੰਤਰਾਲੇ ਨੇ ਟਵੀਟ ਕੀਤਾ ਕਿ ਉਹ ਅਮਰੀਕੀ ਵਿਦੇਸ਼ ਨੀਤੀ ਰਾਹੀਂ ਔਰਤਾਂ ਤੇ ਲੜਕੀਆਂ ਦੇ ਅਧਿਕਾਰਾਂ ਨੂੰ ਬੜ੍ਹਾਵਾ ਦੇਣ ਦੇ ਗੁਪਤਾ ਦੀਆਂ ਕੋਸ਼ਿਸ਼ਾਂ ਤੋਂ ਕਾਫੀ ਪ੍ਰਭਾਵਿਤ ਹਨ। ਇਸ ਹਫਤੇ ਦੀ ਸ਼ੁਰੂਆਤ ਵਿਚ ਅਮਰੀਕਾ ਸੈਨੇਟ ਵਿਚ ਹੋਏ ਮਤਦਾਨ ਵਿਚ 51-47 ਮਤਾਂ ਨਾਲ ਗੁਪਤਾ ਦੇ ਨਾਂ ਦੀ ਪੁਸ਼ਟੀ ਕੀਤੀ ਗਈ।
ਗੁਪਤਾ ਮੁਤਾਬਕ ਦੁਨੀਆ ਭਰ ਵਿਚ ਅਜਿਹੀਆਂ ਕਈ ਅਸਮਾਨਤਾਵਾਂ ਤੇ ਕਲੰਕ ਹਨ ਜਿਨ੍ਹਾਂ ਨੂੰ ਔਰਤਾਂ ਝੇਲ ਰਹੀਆਂ ਹਨ ਤੇ ਇਹ ਉਨ੍ਹਾਂ ਨੂੰ ਅਰਥਵਿਵਸਥਾ ਵਿਚ ਪੂਰੀ ਤਰ੍ਹਾਂ ਤੋਂ ਹਿੱਸੇਦਾਰ ਬਣਨ ਤੋਂ ਰੋਕਦੀਆਂ ਹਨ। ਉਨ੍ਹਾਂ ਪਿਛਲੇ ਸਾਲ ਕਿਹਾ ਸੀ ਕਿ ਉਸਨੂੰ ਆਪਣੀ ਸੁਰੱਖਿਆ ਲਈ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹ ਰੋਜ਼ਾਨਾ ਦੇ ਆਧਾਰ ‘ਤੇ ਹਿੰਸਾ ਤੋਂ ਡਰਦੇ ਹਨ, ਅਤੇ ਇਹ ਉਹਨਾਂ ਨੂੰ ਅਸਥਿਰ ਬਣਾਉਂਦਾ ਹੈ।
ਗੀਤਾ ਗੁਪਤਾ ਨੂੰ ਕੌਮਾਂਤਰੀ ਪੱਧਰ ‘ਤੇ ਲਿੰਗ ਸਮਾਨਤਾ ਤੇ ਔਰਤਾਂ ਦੀ ਆਰਥਿਕ ਸੁਰੱਖਿਆ ਨੂੰ ਬੜ੍ਹਾਵਾ ਦੇਣ ਵਾਲੇ ਨੇਤਾ ਵਜੋਂ ਜਾਣਿਆ ਜਾਂਦਾ ਹੈ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਉਸ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ।
ਗੁਪਤਾ ਨੇ ਵੱਖ-ਵੱਖ ਸੰਯੁਕਤ ਰਾਸ਼ਟਰ ਏਜੰਸੀਆਂ ਤੇ ਪ੍ਰੋਗਰਾਮਾਂ ਨਾਲ ਮਿਲ ਕੇ ਕੰਮ ਕੀਤਾ। ਉਨ੍ਹਾਂ ਨੇ ਯੂਐੱਨ ਫਾਊਂਡੇਸ਼ਨ ਦੇ ਲੜਕੀਆਂ ਤੇ ਮਹਿਲਾਵਾਂ ਲਈ 3ਡੀ ਪ੍ਰੋਗਰਾਮ ਦੇ ਕਾਰਜਾਕੀਰ ਡਾਇਰੈਕਟਰ ਵਜੋਂ ਕੰਮ ਕੀਤਾ। ਉਹ ਔਰਤਾਂ ਅਤੇ ਏਡਜ਼ ‘ਤੇ UNAIDS ਗਲੋਬਲ ਗਠਜੋੜ ਦੀ ਸਲਾਹ ਵੀ ਦਿੰਦੀ ਹੈ ਤੇ ਇੰਟਰਐਕਸ਼ਨ ਤੇ ਮੌਰੀਆ ਫੰਡ ਦੇ ਬੋਰਡ ਵਿਚ ਹੈ। ਉਨ੍ਹਾਂ ਨੇ ਸਿੱਖਿਆ ਤੇ ਲਿੰਗ ਸਮਾਨਤਾ ‘ਤੇ ਸੰਯੁਕਤ ਰਾਸ਼ਟਰ ਮਿਲੇਨੀਅਮ ਪ੍ਰਾਜੈਕਟ ਟਾਸਕ ਫੋਰਸ ਦੇ ਸਹਿ-ਇੰਚਾਰਜ ਦਾ ਅਹੁਦਾ ਵੀ ਸੰਭਾਲਿਆ।
ਇਹ ਵੀ ਪੜ੍ਹੋ : ਰਾਜਸਥਾਨ : ਲਾੜੀ ਦੀ ਅਜੀਬ ਸ਼ਰਤ ਸਾਹਮਣੇ ਝੁਕਿਆ ਲਾੜਾ, ਰਚਾਇਆ 2 ਸਕੀਆਂ ਭੈਣਾਂ ਨਾਲ ਵਿਆਹ
ਯੂਐੱਨ ਫਾਊਂਡੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਪੀਟਰ ਯੇਓ ਨੇ ਕਿਹਾ ਕਿ ਗੁਪਤਾ ਦੀ ਨਿਯੁਕਤੀ ਅਜਿਹੇ ਸਮੇਂ ਵਿਚ ਲਿੰਗ ਸਮਾਨਤਾ ਲਈ ਅਮਰੀਕੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜਦੋਂ ਦੁਨੀਆ ਭਰ ਵਿਚ ਔਰਤਾਂ ਦੇ ਬੁਨਿਆਰੀ ਮਨੁੱਖੀ ਅਧਿਕਾਰ ਤੇ ਕਲਿਆਣ ਖਤਰੇ ਵਿਚ ਹੈ।
ਯੂਐੱਨ ਫਾਊਂਡੇਸ਼ਨ ਦੀਆਂ ਲੜਕੀਆਂ ਤੇ ਔਰਤਾਂ ਦੀ ਰਣਨੀਤੀ ਦੇ ਉਪ ਪ੍ਰਧਾਨ ਮਿਸ਼ੇਲ ਮਿਲਫੋਰਡ ਮੋਰਸ ਨੇ ਕਿਹਾ ਕਿ ਡਾ. ਗੁਪਤਾ ਵਿਸ਼ਵ ਮਹਿਲਾ ਮੁੱਦਿਆਂ ਦੇ ਦਫਤਰ ਦੇ ਪਹਿਲੇ ਵਾਲੇ ਖੇਤਰਾਂ ਵਿਚ ਵਿਆਪਕ ਤਜਰਬੇ ਦੇ ਨਾਲ-ਨਾਲ ਇਕ ਬਹੁਤ ਮਸ਼ਹੂਰ ਨੇਤਾ ਹਨ। ਅਮਰੀਕੀ ਗਲੋਬਲ ਲੀਡਰਸ਼ਿਪ ਲਈ ਇਹ ਅਹਿਮ ਰੋਲ ਹੈ ਅਤੇ ਡਾ: ਗੁਪਤਾ ਇਸ ਨੂੰ ਬੜੀ ਬਰੀਕੀ ਨਾਲ ਨਿਭਾਉਣਗੇ।
ਵੀਡੀਓ ਲਈ ਕਲਿੱਕ ਕਰੋ -: