ਹਾਲ ਹੀ ਵਿਚ ਹੋਈ ਰਿਕਾਰਡਤੋੜ ਹੋਈ ਵਰਖਾ ਨੇ ਚੰਡੀਗੜ੍ਹ ਦੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਤਬਾਹੀ ਮਚਾ ਦਿੱਤੀ ਹੈ। ਪਿਛਲੇ ਕੁਝ ਦਿਨਾਂ ਦੌਰਾਨ ਸ਼ਹਿਰ ਵਿਚ ਹੋਈ ਬੇਹਿਸਾਬ ਵਰਖਾ ਕਾਰਨ ਇਥੋਂ ਦੇ ਵਸਨੀਕਾਂ ਨੂੰ ਬਹੁਤ ਮੁਸੀਬਤਾਂ ਝੱਲਣੀਆਂ ਪਈਆਂ, ਘਰਾਂ ਵਿਚ ਪਾਣੀ ਦਾ ਭਰ ਜਾਣਾ ਕਈ ਦਿਨ ਤੱਕ ਬਿਜਲੀ ਤੇ ਪਾਣੀ ਦੀ ਸਪਲਾਈ ਬੰਦ ਰਹਿਣਾ ਵਰਗੀਆਂ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਬਾਹਰੀ ਸੰਪਰਕ ਵੀ ਟੁੱਟ ਗਿਆ ਹੈ।
ਜਿਥੇ ਇਕ ਪਾਸੇ ਨਗਰ ਨਿਗਮ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹੋਏ ਮੁਰੰਮਤ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਸੈਕਟਰ-19 ਸਥਿਤ ਵਾਤਾਵਰਣ ਭਵਨ ਵਿਖੇ ਯੂਟੀ ਦੀ ਸਥਾਈ ਕਮੇਟੀ ਦੇ ਚੇਅਰਪਰਸਨ ਸਤਨਾਮ ਸਿੰਘ ਸੰਧੂ ਵੱਲੋਂ ਇਕ ਵਿਸ਼ੇਸ਼ ਮੀਟਿੰਗ ਸੱਦੀ ਗਈ, ਜਿਸ ਵਿਚ ਜੰਗਲਾਤ ਵਿਭਾਗ, ਵਾਤਾਵਰਣ ਵਿਭਾਗ, ਨਗਰ ਨਿਗਮ ਤੇ ਯੂਟੀ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਸਤਨਾਮ ਸਿੰਘ ਸੰਧੂ ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਸੰਸਥਾਪਕ ਵੀ ਹਨ ਜੋ ਸ਼ਹਿਰ ਤੇ ਇਸ ਦੇ ਵਸਨੀਕਾਂ ਦੀ ਬੇਹਤਰੀ ਲਈ ਲਗਾਤਾਰ ਕੰਮ ਕਰ ਰਹੇ ਹਨ।
ਮੀਟਿੰਗ ਵਿਚ ਅਰੁਲਰਾਜਨ ਪੀ (ਆਈ. ਐੱਫ. ਐੱਸ.) ਮੈਂਬਰ ਸਕੱਤਰੇਤ, ਬ੍ਰਿਜ ਭੂਸ਼ਣ, ਵਿਗਿਆਨੀ ਵਾਤਾਵਰਣ ਵਿਭਾਗ, ਵਿਵੇਕ ਪਾਂਡੇ ਵਾਤਾਵਰਣ ਵਿਭਾਗ ਦੇ ਚੇਅਰਮੈਨ ਡਾ. ਰਜਿੰਦਰ ਸਿੰਘ, ਐੱਮਸੀ ਚੰਡੀਗੜ੍ਹ ਦੇ ਐਕਸੀਅਨ, ਗੁਰਮੀਤ ਸਿੰਘ, ਸਿਹਤ ਨਿਗਰਾਨ, ਡਾ. ਅਨੁਰਾਗ ਬਿਸ਼ਨੋਈ, ਐੱਮਸੀ ਚੰਡੀਗੜ੍ਹ ਦੇ ਐਕਸੀਅਨ ਨਰਿੰਦਰਪਾਲ ਸਿੰਘ, ਬਾਗਬਾਨੀ ਵਿਭਾਗ ਦੇ ਐੱਸਡੀਓ ਯੂਟੀ ਦੇ ਇੰਜੀਨੀਅਰਿੰਗ ਵਿਭਾਗ ਦੇ ਜਿਗਨਾ ਕੇ ਸੰਘਾੜੀਆ ਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਤੋਂ ਵਿਵੇਕ ਪਾਂਡੇ ਸ਼ਾਮਲ ਸਨ।
ਮੀਟਿੰਗ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਬਿਜਲੀ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰਨਾ ਤੇ ਦੂਜੀ ਤਰਜੀਹ ਬਰਸਾਤ ਪ੍ਰਭਾਵਿਤ ਇਲਾਕਿਆਂ ਵਿਚ ਸੰਪਰਕ ਬਹਾਲ ਕਰਨਾ ਹੈ।
ਸਤਨਾਮ ਸਿੰਘ ਸੰਧੂ ਜੋ ਕਿ ਯੂਟੀ ਸਲਾਹਕਾਰ ਕੌਂਸਲ ਦੇ ਮੈਂਬਰ ਵੀ ਹਨ, ਨੇ ਹੋਰ ਅਧਿਕਾਰੀਆਂ ਦੇ ਨਾਲ ਸਥਿਤੀ ਦਾ ਜਾਇਜ਼ਾ ਲੈਣ ਲਈ ਚੱਲ ਰਹੇ ਰੱਖ-ਰਖਾਅ ਦੇ ਕੰਮ ਦਾ ਨਿਰੀਖਣ ਕਰਨ ਲਈ ਮੀਂਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਮਨੀਮਾਜਰਾ ਦੇ ਸ਼ਾਸਤਰੀ ਨਗਰ, ਪਿੰਡ ਕਿਸ਼ਨਗੜ੍ਹ ਤੇ ਸੁਖਮਾ ਝੀਲ ਰੈਗੂਲੇਟਰੀ ਡੈਮ ਦਾ ਦੌਰਾ ਕੀਤਾ ਤੇ ਪ੍ਰਭਾਵਿਤ ਵਸਨੀਕਾਂ ਨਾਲ ਗੱਲਬਾਤ ਕੀਤੀ। ਸਤਨਾਮ ਸਿੰਘ ਸੰਧੂ ਨੇ ਇਲਾਕਾ ਵਾਸੀਆਂ ਨਾਲ ਗੱਲਬਾਤ ਕਰਨ ਦੇ ਬਾਅਦ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੀਆਂ ਸਮਸਿਆਵਾਂ ਨੂੰ ਤੁਰੰਤ ਹੱਲ ਕਰਨ ਤੇ ਉਨ੍ਹਾਂ ਨੂੰ ਆਮ ਜੀਵਨ ਵਿਚ ਪਰਤਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ।
ਮਨੀਮਾਜਰਾ ਦੇ ਸ਼ਾਸਤਰੀ ਨਗਰ ਦੇ ਦੌਰੇ ਦੌਰਾਨ ਸੰਧੂ ਨੂੰ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਹ ਪੀਣ ਵਾਲੇ ਪਾਣੀ ਦੀ ਕਮੀ ਤੇ ਬਿਜਲੀ ਸਪਲਾਈ ਠੱਪ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਸੰਧੂ ਨੇ ਇਲਾਕੇ ਵਿਚ ਭਰੇ ਪਾਣੀ ਤੇ ਖੜ੍ਹੇ ਪਾਣੀ ਨਾਲ ਫੈਲਣ ਵਾਲੀਆਂ ਬੀਮਾਰੀਆਂ ਬਾਰੇ ਚਿੰਤਾ ਪ੍ਰਗਟਾਉਂਦਿਆਂ ਹਦਾਇਤ ਕੀਤੀ ਕਿ ਉਹ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ।
ਇਸ ਤਰ੍ਹਾਂ ਸਤਨਾਮ ਸਿੰਘ ਸੰਧੂ ਵੱਲੋਂ ਸੁਖਨਾ ਝੀਲ ਨਾਲ ਲੱਗਦੇ ਪਿੰਡ ਕਿਸ਼ਨਗੜ੍ਹ ਦਾ ਵੀ ਦੌਰਾ ਕੀਤਾ ਗਿਆ ਤੇ ਉਥੋਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਸੁਖਨਾ ਚੋਅ ਦੇ 2 ਪੁਲ ਟੁੱਟ ਜਾਣ ਕਾਰਨ ਇਹ ਇਲਾਕਾ ਕਾਫੀ ਨੁਕਸਾਨਿਆ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਦੀ ਕਮੀ ਆਈ ਹੈ ਤੇ ਬਿਜਲੀ ਸਪਲਾਈ ਵੀ ਬੰਦ ਹੈ ਤੇ ਇਸ ‘ਤੇ ਸੰਧੂ ਨੇ ਡੂੰਘੀ ਚਿੰਤਾ ਪ੍ਰਗਟਾਈ ਤੇ ਇਲਾਕਾ ਵਾਲੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇਗਾ। ਸੰਧੂ ਨੇ ਅਧਿਕਾਰੀਆਂ ਨੂੰ ਇਲਾਕਾ ਵਾਸੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਹਦਾਇਤ ਕਰਦਿਆਂ ਵੀ ਸੁਝਾਅ ਦਿੱਤਾ ਕਿ ਸੁਖਨਾ ਚੋਅ ਵਿਚ ਪਾਣੀ ਨੂੰ ਤੁਰੰਤ ਛੱਡਣ ਦੀ ਜਾਏ ਇਸ ਨੂੰ ਹੌਲੀ-ਹੌਲ ਛੱਡਿਆ ਜਾਵੇ।
ਯੂਟੀ ਚੰਡੀਗੜ੍ਹ ਦੀ ਵਾਤਾਵਰਣ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਨੇ ਇਨ੍ਹਾਂ ਇਲਾਕਿਆਂ ਦੀ ਮੌਜੂਦਾ ਸਥਿਤੀ ਤੇ ਮੀਂਹ ਕਾਰਨ ਹੋਏ ਨੁਕਸਾਨ ‘ਤੇ ਚਿਤਾ ਪ੍ਰਗਟਾਈ। ਉਨ੍ਹਾਂ ਕਿਹਾ ਤਿੰਨ ਦਿਨਾਂ ਤੋਂ ਭਾਰੀ ਮੀਂਹ ਕਾਰਨ ਸਥਿਤੀ ਚਿੰਤਾਜਨਕ ਸੀ ਤੇ ਲੋਕਾਂ ਨੂੰ ਖਾਸ ਕਰਕੇ ਸ਼ਹਿਰ ਦੇ ਪੈਰੀਫਿਰਲ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਜੋ ਭਾਰੀ ਨੁਕਸਾਨ ਝੱਲਣਾ ਪਿਆ ਹੈ, ਉਹ ਪ੍ਰੇਸ਼ਾਨ ਕਰਨ ਵਾਲਾ ਹੈ।
ਸਤਨਾਮ ਸਿੰਘ ਸੰਧੂ ਨੇ ਅੱਗੇ ਕਿਹਾ ਕਿ ਚੰਡੀਗੜ੍ਹ ਵੈਲਫੇਅਰ ਟਰੱਸਟ ਚੰਡਗੜ੍ਹ ਸ਼ਹਿਰ ਦੇ ਵਸਨੀਕਾਂ ਖਾਸ ਕਰਕੇ ਔਰਤਾਂ, ਬਜ਼ੁਰਗਾਂ, ਬੱਚਿਆਂ ਤੇ ਆਰਥਿਕ ਤੌਰ ‘ਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਹੁਣੇ ਜਿਹੇ ਹੜ੍ਹ ਵਰਗੀ ਸਥਿਤੀ ਦੇ ਮੱਦੇਨਜ਼ਰ ਜਿਸ ਨੇ ਸ਼ਹਿਰ ਵਿਚ ਲੋਕਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਚੰਡੀਗੜ੍ਹ ਵੈਲਫੇਅਰ ਟਰੱਸਟ ਭੋਜਨ, ਦਵਾਈਆਂ, ਕੱਪੜੇ ਤੇ ਹੋਰ ਜ਼ਰੂਰੀ ਚੀਜਾਂ ਵਜੋਂ ਸਹਾਇਤਾ ਪ੍ਰਦਾਨ ਕਰਨ ਲਈ ਤਤਪਰ ਹੈ। ਲੋੜਵੰਦ ਲੋਕ ਮਦਦ ਲਈ ਸੀਡਬਲਿਊਟੀ ਤੇ ਇਸ ਦੇ ਵਲੰਟੀਅਰਾਂ ਨੂੰ ਸਪਰਕ ਕਰ ਸਕਦੇ ਹਨ।
ਉਨ੍ਹਾਂ ਨੇ ਵਸਨੀਕਾਂ ਤੇ ਸਬੰਧਤ ਅਧਿਕਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮਾਨਸੂਨ ਸੀਜ਼ਨ ਅਜੇ ਖਤਮ ਨਹੀਂ ਹੋਇਆ ਹੈ, ਇਸ ਲਈ ਉਹ ਆਉਣ ਵਾਲੇ ਦਿਨਾਂ ਵਿਚ ਅਲਰਟ ਰਹਿਣ।
ਵੀਡੀਓ ਲਈ ਕਲਿੱਕ ਕਰੋ -: