ਜੰਮੂ-ਕਸ਼ਮੀਰ ਦੇ ਮੰਦਰਾਂ ‘ਚ ਭੰਨ-ਤੋੜ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਡੋਡਾ ਜ਼ਿਲ੍ਹੇ ਦੇ ਮਰਮਟ ਵਿੱਚ ਇੱਕ ਸ਼ਿਵ ਮੰਦਰ ਵਿੱਚ ਭੰਨਤੋੜ ਕੀਤੀ ਗਈ ਸੀ। ਭਗਵਾਨ ਸ਼ਿਵ ਦੀ ਮੂਰਤੀ ਨੂੰ ਤੋੜ ਕੇ ਬਾਹਰ ਗ੍ਰਾਊਂਡ ਵਿੱਚ ਸੁੱਟ ਦਿੱਤੀ ਗਈ। ਇਹ ਭੰਨਤੋੜ ਕਿਸ ਨੇ ਕੀਤੀ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਫਿਲਹਾਲ ਪੁਲਿਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਮੰਦਰਾਂ ਵਿੱਚ ਭੰਨਤੋੜ ਦੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਸ ਤੋਂ ਪਹਿਲਾਂ ਇਸੇ ਹਫ਼ਤੇ 11 ਜੁਲਾਈ ਨੂੰ ਕਠੂਆ ਦੇ ਇਕ ਮੰਦਰ ‘ਚ ਅਣਪਛਾਤੇ ਲੋਕਾਂ ਨੇ ਭੰਨਤੋੜ ਕੀਤੀ ਸੀ। ਕਠੂਆ ਮਾਮਲੇ ‘ਚ ਪੁਲਿਸ ਨੇ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਸੀ, ਤਾਂ ਜੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਇਸ ਮਾਮਲੇ ‘ਚ ਕੁਝ ਲੋਕਾਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਹੈ।
ਇੱਕ ਮਹੀਨਾ ਪਹਿਲਾਂ 5 ਜੂਨ ਨੂੰ ਡੋਡਾ ਜ਼ਿਲ੍ਹੇ ਦੇ ਭਦਰਵਾਹ ਸਥਿਤ ਪ੍ਰਾਚੀਨ ਵਾਸੂਕੀ ਨਾਗ ਮੰਦਰ ਵਿੱਚ ਭੰਨ-ਤੋੜ ਕੀਤੀ ਗਈ ਸੀ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਵੇਰੇ ਪੁਜਾਰੀ ਮੰਦਰ ਵਿੱਚ ਪਹੁੰਚਿਆ। ਪੁਜਾਰੀ ਨੇ ਮੰਦਰ ਦੇ ਦਰਵਾਜ਼ੇ ਅਤੇ ਖਿੜਕੀਆਂ ਟੁੱਟੇ ਵੇਖੇ। ਮੂਰਤੀਆਂ ਟੁੱਟੀਆਂ ਪਈਆਂ ਸਨ ਅਤੇ ਥੱਲੇ ਪੱਥਰ ਪਏ ਸਨ। ਖ਼ਬਰ ਫੈਲਦਿਆਂ ਹੀ ਮੰਦਰ ਦੇ ਬਾਹਰ ਭੀੜ ਇਕੱਠੀ ਹੋ ਗਈ। ਹਿੰਦੂ ਸੰਗਠਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਇਸ ਭੰਨਤੋੜ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ।
8 ਅਪ੍ਰੈਲ ਨੂੰ ਜੰਮੂ ਦੇ ਸਿੱਧਰਾ ‘ਚ ਇਕ ਮੰਦਰ ‘ਚ ਵੀ ਭੰਨਤੋੜ ਕੀਤੀ ਗਈ ਸੀ, ਜਿਸ ਕਾਰਨ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ। ਅਪ੍ਰੈਲ ਤੋਂ ਲੈ ਕੇ ਹੁਣ ਤੱਕ ਜੰਮੂ-ਕਸ਼ਮੀਰ ‘ਚ ਮੰਦਰਾਂ ਦੀ ਭੰਨਤੋੜ ਦੀਆਂ ਚਾਰ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: