ਕਾਂਗਰਸ ਨੇਤਾ ਰਾਹੁਲ ਗਾਂਧੀ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪਹਿਲਾਂ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਕੇਸ ਵਿੱਚ ਦੋ ਸਾਲ ਦੀ ਸਜ਼ਾ ਹੋਈ, ਫਿਰ ਉਹ ਸੰਸਦ ਦੀ ਮੈਂਬਰਸ਼ਿਪ ਗੁਆ ਬੈਠੇ। ਹੁਣ ਰਾਹੁਲ ‘ਤੇ ਇਕ ਹੋਰ ਮਾਮਲੇ ਦੀ ਤਲਵਾਰ ਲਟਕਣ ਲੱਗੀ ਹੈ। ਇਸ ਵਾਰ ਵੀਰ ਸਾਵਰਕਰ ਦੇ ਪੋਤੇ ਨੇ ਰਾਹੁਲ ਨੂੰ ਕਹਿ ਦਿੱਤਾ ਹੈ ਕਿ ਜੇ ਉਹ ਸਾਵਰਕਰ ‘ਤੇ ਕੀਤੀ ਗਈ ਵਿਵਾਦਤ ਟਿੱਪਣੀ ਲਈ ਮੁਆਫੀ ਨਹੀਂ ਮੰਗਦੇ ਤਾਂ ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਜਾਵੇਗੀ।
ਹਿੰਦੂਤਵੀ ਵਿਚਾਰਕ ਵੀਰ ਦਾਮੋਦਰ ਸਾਵਰਕਰ ਦੇ ਪੋਤਰੇ ਰਣਜੀਤ ਸਾਵਰਕਰ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸਾਵਰਕਰ ਨੇ ਕਿਹਾ ਕਿ ਰਾਹੁਲ ਗਾਂਧੀ ਸਬੂਤ ਦੇਣ ਕਿ ਸਾਵਰਕਰ ਨੇ ਅੰਗਰੇਜ਼ਾਂ ਤੋਂ ਮੁਆਫੀ ਮੰਗੀ ਸੀ।
ਰਣਜੀਤ ਸਾਵਰਕਰ ਨੇ ਕਿਹਾ ਕਿ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਉਹ ਮੁਆਫ਼ੀ ਨਹੀਂ ਮੰਗਣਗੇ ਕਿਉਂਕਿ ਉਹ ਸਾਵਰਕਰ ਨਹੀਂ ਹਨ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਾਵਰਕਰ ਦੀ ਮੁਆਫੀ ਦਾ ਕੋਈ ਸਬੂਤ ਦਿਖਾਉਣ।
ਵੀਰ ਦਾਮੋਦਰ ਸਾਵਰਕਰ ਦੇ ਪੋਤਰੇ ਰਣਜੀਤ ਸਾਵਰਕਰ ਨੇ ਕਿਹਾ ਕਿ ‘ਇਹ ਦੇਖ ਕੇ ਬਹੁਤ ਦੁੱਖ ਹੋਇਆ ਹੈ ਕਿ ਰਾਹੁਲ ਗਾਂਧੀ ਵੱਲੋਂ ਰਾਜਨੀਤੀ ਲਈ ਸਾਵਰਕਰ ਦੇ ਨਾਮ ਨੂੰ ਕਿਵੇਂ ਬਦਨਾਮ ਕੀਤਾ ਜਾ ਰਿਹਾ ਹੈ। ਲੱਗਦਾ ਹੈ ਕਿ ਉਹ ਮੁਸਲਮਾਨਾਂ ਦਾ ਵੀ ਧਰੁਵੀਕਰਨ ਕਰ ਰਹੇ ਹਨ। ਮਹਾਰਾਸ਼ਟਰ ਵਿਚ ਵੀ ਸਾਵਰਕਰ ਦੇ ਨਾਂ ‘ਤੇ ਸਿਆਸਤ ਕੀਤੀ ਜਾ ਰਹੀ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਫਾਇਦੇ ਲਈ ਸਾਵਰਕਰ ਦੇ ਨਾਂ ਦੀ ਵਰਤੋਂ ਨਾ ਕਰੋ।
ਉਨ੍ਹਾਂ ਨੇ ਸੰਜੇ ਰਾਉਤ, ਊਧਵ ਠਾਕਰੇ ਅਤੇ ਸ਼ਰਦ ਪਵਾਰ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਸੰਜੇ ਰਾਉਤ ਅਤੇ ਊਧਵ ਠਾਕਰੇ ਸਾਵਰਕਰ ਲਈ ਸਨਮਾਨ ਰੱਖਦੇ ਹਨ, ਪਰ ਜਦੋਂ ਤੱਕ ਉਹ ਸਾਵਰਕਰ ਲਈ ਆਪਣਾ ਸਮਰਥਨ ਨਹੀਂ ਦਿਖਾਉਂਦੇ, ਇਸ ਦਾ ਕੋਈ ਮਤਲਬ ਨਹੀਂ ਹੈ। ਅਲਟੀਮੇਟਮ ਦੇਣ ਤੋਂ ਬਾਅਦ ਵੀ ਕਾਂਗਰਸ ਨਾ ਰੁਕੀ ਅਤੇ ਉਨ੍ਹਾਂ (ਊਧਵ ਠਾਕਰੇ ਧੜੇ) ਨੇ ਅਜੇ ਤੱਕ ਕਾਂਗਰਸ ਨੂੰ ਵੱਖ ਨਹੀਂ ਕੀਤਾ ਹੈ। ਇਸੇ ਤਰ੍ਹਾਂ ਸ਼ਰਦ ਪਵਾਰ ਜੀ ਵੀ ਸਾਵਰਕਰ ਲਈ ਬਹੁਤ ਸਤਿਕਾਰ ਰੱਖਦੇ ਹਨ, ਪਰ ਉਨ੍ਹਾਂ ਨੂੰ ਅੱਗੇ ਵਧ ਕੇ ਰਾਹੁਲ ਗਾਂਧੀ ਨੂੰ ਸਾਵਰਕਰ ਬਾਰੇ ਆਪਣੇ ਬਿਆਨਾਂ ਲਈ ਮੁਆਫੀ ਮੰਗਣ ਲਈ ਕਹਿਣਾ ਚਾਹੀਦਾ ਹੈ।’
ਇਹ ਵੀ ਪੜ੍ਹੋ : ਟਵਿੱਟਰ ਪੋਲ ‘ਚ ਵੋਟਿੰਗ ਲਈ ਭਰਨੇ ਪਊ ਪੈਸੇ, ਜਾਣੋ ਐਲਨ ਮਸਕ ਦਾ ਨਵਾਂ ਪਲਾਨ, ਇਸ ਤਰੀਕ ਤੋਂ ਸ਼ੁਰੂ
ਦੱਸ ਦੇਈਏ ਕਿ ਰਾਹੁਲ ਗਾਂਧੀ ਨੇ 25 ਮਾਰਚ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਉਹ ਸਰਕਾਰ ਤੋਂ ਨਹੀਂ ਡਰਣਗੇ, ਸਰਕਾਰ ਉਨ੍ਹਾਂ ਨੂੰ ਡਰਾ ਨਹੀਂ ਸਕਦੀ। ਉਨ੍ਹਾਂ ਨੇ ਸੂਰਤ ਵਿੱਚ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਸਰਕਾਰ ਤੋਂ ਮੁਆਫੀ ਨਹੀਂ ਮੰਗੀ ਹੈ ਕਿਉਂਕਿ ਉਨ੍ਹਾਂ ਦਾ ਨਾਂ ਗਾਂਧੀ ਹੈ, ਸਾਵਰਕਰ ਨਹੀਂ ਅਤੇ ਗਾਂਧੀ ਕਿਸੇ ਤੋਂ ਮੁਆਫੀ ਨਹੀਂ ਮੰਗਦੇ। ਉਨ੍ਹਾਂ ਦੇ ਇਸ ਬਿਆਨ ‘ਤੇ ਸਾਵਰਕਰ ਦੇ ਪੋਤਰੇ ਨੇ ਮੰਗ ਕੀਤੀ ਕਿ ਰਾਜਨੀਤੀ ਚਮਕਾਉਣ ਲਈ ਦੇਸ਼ ਭਗਤਾਂ ਦੇ ਨਾਂ ਦੀ ਵਰਤੋਂ ਕਰਨਾ ਗਲਤ ਹੈ ਅਤੇ ਇਸ ਮਾਮਲੇ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: