ਤਾਂਤਰਿਕ ਵੱਲੋਂ ਮਾਸੂਮ ਬੱਚਿਆਂ ਦੀ ਬਲੀ ਦੇਣ ਦੇ ਦੋਸ਼ ਵਿੱਚ ਬਠਿੰਡਾ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਦੋ ਔਰਤਾਂ ਸਣੇ ਤਾਂਤਰਿਕ ਅਤੇ ਉਸ ਦੇ ਛੇ ਸਾਥੀਆਂ ਨੂੰ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲੇ 6 ਵਿਅਕਤੀਆਂ ਵਿੱਚ ਬੱਚਿਆਂ ਦੀ ਦਾਦੀ, ਭੂਆ, ਮਾਪੇ ਤੇ ਹੋਰ ਪਰਿਵਾਰ ਵਾਲੇ ਸ਼ਾਮਲ ਹਨ।
ਵੀਰਵਾਰ ਨੂੰ ਇਸ ਮਾਮਲੇ ਵਿੱਚ ਏਡੀਜੇ ਬਲਜਿੰਦਰ ਸਿੰਗ ਸਾਰਾ ਦੀ ਕੋਰਟ ਨੇ ਤਾਂਤ੍ਰਿਕ ਲਖਵਿੰਦਰ ਉਰਫ ਲਖੀ, ਦਾਦੀ ਨਿਰਮਲ ਕੌਰ, ਪਿਤਾ ਕੁਲਵਿੰਦਰ ਸਿੰਘ, ਮਾਂ ਰਣਧੀਰ ਸਿੰਘ ਉਰਫ ਰੋਜ਼ੀ, ਚਾਚਾ ਜਸਪ੍ਰੀਤ ਸਿੰਘ, ਭੂਆ ਰਮਨਦੀਪ ਕੌਰ ਉਰਫ ਅਮਨਦੀਪ ਕੌਰ ਤੇ ਗਗਨਦੀਪ ਕੌਰ ਉਰਫ ਗਗਨ ਨੂੰ ਸਜ਼ਾ ਸੁਣਾਈ। ਮਾਸੂਮ ਬੱਚਿਆਂ ਦਾ ਕੇਸ ਲੜ ਰਹੇ ਵਕੀਲ ਨੇ ਕਿਹਾ ਕਿ ਅਸੀਂ ਇਸ ਉਮਰ ਕੈਦ ਦੀ ਸਜ਼ਾ ਨੂੰ ਹਾਈ ਕੋਰਟ ਵਿੱਚ ਅੱਗੇ ਚੁਣੌਤੀ ਦੇਵਾਂਗੇ ਅਤੇ ਮੰਗ ਕਰਾਂਗੇ ਕਿ ਸਾਰਿਆਂ ਨੂੰ ਫਾਂਸੀ ਦਿੱਤੀ ਜਾਵੇ।
ਬਹੁਚਰਚਿਤ ਬਲੀਕਾਂਡ ਦੀ ਸੁਣਵਾਈ ਨੂੰ ਲੈ ਕੇ ਦੁਪਹਿਰ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਕੋਰਟ ‘ਚ ਪਹੁੰਚੀ ਸੀ। ਕੋਰਟ ਕਰਮਚਾਰੀ ਤੇ ਵਕੀਲ ਵੀ ਮੌਜੂਦ ਰਹੇ। ਸਜ਼ਾ ਪਾਉਣ ਵਾਲੇ ਪਰਿਵਾਰ ਦੇ 6 ਮੈਂਬਰ ਸਨ, ਜਿਨ੍ਹਾਂ ਵਿੱਚ ਚਾਰ ਔਰਤਾਂ ਤੇ ਤਿੰਨ ਮਰਦ ਹਨ। ਲੋਕਾਂ ਦਾ ਭਵਿੱਖ ਦੱਸਣ ਵਾਲਾ ਮੁੱਖ ਦੋਸ਼ੀ ਤਾਂਤਰਿਕ ਲਖਵਿੰਦਰ ਲਖੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਤੋਂ ਹੱਥ ਜੋੜ ਕੇ ਰਹਿਮ ਦੀ ਭੀਖ ਮੰਗਣ ਲੱਗਾ।
ਪਿੰਡ ਕੋਟ ਫੱਤਾ ਦੀ ਸੰਘਰਸ਼ ਕਮੇਟੀ ਵੱਲੋਂ ਪਿਛਲੇ 6 ਸਾਲਾਂ ਤੋਂ ਮਾਸੂਮ ਬੱਚਿਆਂ ਨੂੰ ਇਨਸਾਫ਼ ਦਿਵਾਉਣ ਲਈ ਕੇਸ ਲੜਿਆ ਜਾ ਰਿਹਾ ਹੈ। ਜਿਸ ਦਾ ਫੈਸਲਾ ਅੱਜ ਆਇਆ ਹੈ, ਜਿਸ ਵਿੱਚ ਦੋ ਔਰਤਾਂ ਤੇ ਤਾਂਤਰਿਕ ਸਣੇ ਛੇ ਵਿਅਕਤੀਆਂ ਨੂੰ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਮਿਲਣ ‘ਤੇ ਇਨਸਾਫ਼ ਕਮੇਟੀ ‘ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਬੱਚਿਆਂ ਨੂੰ ਇਨਸਾਫ਼ ਮਿਲਿਆ ਹੈ।
ਇਹ ਸੀ ਮਾਮਲਾ
6 ਸਾਲ ਪਹਿਲਾ 8 ਮਾਰਚ 2017 ਦੀ ਰਾਤ ਨੂੰ ਭੂਆ ਨੇ ਬੱਚੇ ਦੀ ਪ੍ਰਾਪਤੀ ਲਈ ਆਪਣੇ ਮਾਸੂਮ ਭਤੀਜਾ- ਭਤੀਜੀ ਦੀ ਤਾਂਤਕਿਕ ਨਾਲ ਮਿਲ ਕੇ ਬਲੀ ਦੇ ਦਿੱਤੀ। ਤਾਂਤਕਿਕ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਉਹ ਬਾਅਦ ਵਿੱਚ ਜਿੰਦਾ ਕਰ ਦੇਵੇਗਾ। ਬੱਚਿਆਂ ਦੀ ਭੂਆ ਦੇ ਕੋਈ ਬੱਚਾ ਨਹੀਂ ਸੀ ਜਿਸ ਕਾਰਨ ਇਸ ਕਾਂਡ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ : ਮਾਤਾ ਦੇ ਭਗਤਾਂ ‘ਤੇ ਕੁੱਟੂ ਦਾ ਕਹਿਰ, ਵਰਤ ਵਾਲੇ ਆਟੇ ਦੀ ਰੋਟੀ ਖਾਣ ਨਾਲ 300 ਲੋਕ ਪਹੁੰਚੇ ਹਸਪਤਾਲ
ਤਾਂਤਰਿਕ ਲਖਵਿੰਦਰ ਸਿੰਘ ਲੱਖੀ ਜਿਸ ਨੇ ਬੱਚਿਆਂ ਦੀ ਬਲੀ ਦਿੱਤੀ ਸੀ। ਇਸ ਵਿੱਚ ਬੱਚਿਆਂ ਦੀ ਦਾਦੀ ਨਿਰਮਲ ਕੌਰ ਤੇ ਭੂਆ ਅਮਨਦੀਪ ਕੌਰ ਜ਼ਮਾਨਤ ‘ਤੇ ਬਾਹਰ ਸਨ। ਜਿਨ੍ਹਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਅੱਠ ਸਾਲਾਂ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਦੀ ਉਸ ਦੇ ਪਰਿਵਾਰ ਵਾਲਿਆਂ ਨੇ ਹੀ ਬੇਰਿਹਮੀ ਨਾਲ ਬਲੀ ਦੇ ਦਿੱਤੀ। ਮਾਸੂਮਾਂ ਦੀ ਇਹ ਬਲੀ ਉਹਨਾਂ ਦੀ ਭੂਆ ਅਮਨਦੀਪ ਕੌਰ ਦੇ ਔਲਾਦ ਨਾ ਹੋਣ ਕਾਰਣ ਦਿੱਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: