ਹਿੰਦੀ ਅਤੇ ਮਰਾਠੀ ਸਿਨੇਮਾ ਦੇ ਦਿਗੱਜ਼ ਅਭਿਨੇਤਾ ਰਮੇਸ਼ ਦੇਵ ਦੀ ਅੱਜ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਕਰੀਬ 8.30 ਵਜੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਅਭਿਨਯ ਦੇਵ ਨੇ ਸਾਂਝੀ ਕੀਤੀ।
ਆਪਣੇ ਕਰੀਅਰ ਵਿਚ ਕਈ ਹਿੰਦੀ ਤੇ ਮਰਾਠੀ ਫਿਲਮਾਂ ਵਿਚ ਆਪਣੇ ਕੰਮ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ 1962 ਵਿਚ ਫਿਲਮ ‘ਆਰਤੀ’ ‘ਚ ਇੱਕ ਖਲਨਾਇਕਾ ਦੀ ਭੂਮਿਕਾ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਪ੍ਰਸਿੱਧ ਅਭਿਨੇਤਾ ਅਮਿਤਾਭ ਬੱਚਨ, ਰਾਜੇਸ਼ ਖੰਨਾ, ਸ਼ਤਰੂਘਣ ਸਿਹਨ੍ਹਾ ਤੇ ਹੇਮਾ ਮਾਲਿਨੀ ਵਰਗੇ ਸਿਤਾਰਿਆਂ ਨਾਲ ਯਾਦਗਾਰ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਦੇ ਨਾਂ ‘ਤੇ ਕਈ ਮਸ਼ਹੂਰ ਫਿਲਮਾਂ ਹਨ ਜਿਨ੍ਹਾਂ ਵਿਚ ‘ਆਨੰਦ’, ‘ਆਪ ਕੀ ਕਸਮ’ ਤੇ ‘ਮੇਰੇ ਅਪਨੇ’ ਅਤੇ ‘ਡ੍ਰੀਮ ਗਰਲ’ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਪੈ ਸਕਦਾ ਹੈ ਮੀਂਹ, 4 ਅਤੇ 5 ਫਰਵਰੀ ਨੂੰ ਸੰਘਣੀ ਧੁੰਦ ਪੈਣ ਦੀ ਚਿਤਾਵਨੀ
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਰਮੇਸ਼ ਦੇਵ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਸੀਮਾ ਦੇਵੀ, ਪੁੱਤਰ ਅਜੀਂਕਯ ਦੇਵ ਤੇ ਅਭਿਨੈ ਦੇਵ ਹਨ ਜਿਨ੍ਹਾਂ ਨੂੰ ‘ਦਿੱਲੀ ਬੇਲੀ’ ਅਤੇ ‘ਫੋਰਸ’ ਵਰਗੀਆਂ ਫਿਲਮਾਂ ਦੇ ਨਿਰਦੇਸ਼ਨ ਲਈ ਜਾਣਿਆ ਜਾਂਦਾ ਹੈ। ਅਜਿੰਕਯ ਹਿੰਦੀ ਤੇ ਮਰਾਠੀ ਫਿਲਮ ਉਦਯੋਗਾਂ ‘ਚ ਇੱਕ ਮਸ਼ਹੂਰ ਅਭਿਨੇਤਾ ਵੀ ਹਨ।