ਮੂਸੇਵਾਲਾ ਦੀ ਹੱਤਿਆ ਤੋਂ ਪਹਿਲਾਂ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਫੋਨ ਤੇ ਈ-ਮੇਲ ਜ਼ਰੀਏ ਧਮਕੀ ਦਿੱਤੀ ਜਾ ਰਹੀ ਹੈ। ਮੂਸੇਵਾਲਾ ਦਾ ਐਤਵਾਰ ਸ਼ਾਮ ਨੂੰ ਤਾਬੜਤੋੜ ਗੋਲੀਆਂ ਮਾਰ ਕੇ ਮਾਨਸਾ ਵਿਚ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਇਸ ਪਿੱਛੇ ਕਿਸੇ ਪੰਜਾਬੀ ਸਿੰਗਰ ਵੱਲ ਇਸ਼ਾਰਾ ਕਰ ਰਹੇ ਹਨ।
ਹਾਲਾਂਕਿ ਉਨ੍ਹਾਂ ਨੇ ਖੁੱਲ੍ਹ ਕੇ ਕਿਸੇ ਦਾ ਨਾਂ ਨਹੀਂ ਲਿਆ। ਮੂਸੇਵਾਲਾ ਨੇ ਕਾਰ ਵਿਚ ਬੈਠ ਕੇ ਇਹ ਵੀਡੀਓ ਖੁਦ ਬਣਾਈ ਹੈ। ਇਹ ਕਿੰਨੀ ਪੁਰਾਣੀ ਹੈ, ਇਹ ਤਾਂ ਪਤਾ ਨਹੀਂ ਪਰ ਕੁਝ ਲੋਕ ਉਨ੍ਹਾਂ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਹਨ, ਅਜਿਹਾ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ।
ਮੂਸੇਵਾਲਾ ਨੇ ਕਿਹਾ ਕਿ 15-20 ਸਾਲ ਪਹਿਲਾਂ ਅੰਮ੍ਰਿਤਸਰ ਦਾ ਇੱਕ ਕਲਾਕਾਰ ਹੋਇਆ ਸੀ। ਉਸ ਦੇ ਬਹੁਤ ਵਧੀਆ ਗਾਣੇ ਸਨ। ਜਦੋਂ ਉਸ ਦੀ ਤਰੱਕੀ ਹੋਈ ਸੀ ਤਾਂ ਪਹਿਲਾਂ ਤੋਂ ਮਸ਼ਹੂਰ ਕਲਾਕਾਰਾਂ ਨੇ ਉਸ ਦੇ ਘਰ ਦਾ ਨੰਬਰ ਦਿੱਤਾ। ਉਸ ਸਮੇਂ ਲੈਂਡਲਾਈਨ ਸਨ। ਉਸ ਦੇ ਘਰ ਦਾ ਨੰਬਰ ਗਰੁੱਪ ਵਿੱਚ ਪਾ ਦਿੱਤਾ ਗਿਆ ਸੀ। ਕਿਹਾ ਗਿਆ ਕਿ ਸਾਰੇ ਇਸ ਫੋਨ ‘ਤੇ ਗਾਲ੍ਹਾਂ ਕੱਢੋ। ਉਹ ਚੰਗੇ ਆਦਮੀ ਸਨ ਜੋ ਛੱਡ ਗਏ। ਫਿਰ ਉਨ੍ਹਾਂ ਨੇ ਇਕ-ਦੋ ਲੋਕਾਂ ਨਾਲ ਫਿਰ ਉਹੀ ਗੱਲ ਕੀਤੀ।
ਮੂਸੇਵਾਲਾ ਨੇ ਕਿਹਾ ਕਿ ਇਸੇ ਤਰ੍ਹਾਂ ਇਹ ਮੇਰੇ ਨਾਲ ਕਰ ਰਹੇ ਹਨ। ਜਿਸ ਇਨਕੁਆਰੀ ਨੰਬਰ ‘ਤੇ ਸ਼ੋਅ ਦੀ ਬੁਕਿੰਗ ਹੁੰਦੀ ਹੈ, ਉਸ ‘ਤੇ ਕਾਲ ਦੀ ਧਮਕੀ ਦੇ ਰਹੇ ਹਨ। ਈ-ਮੇਲ ਕਰ ਰਹੇ ਹਨ ਕਿ ਅਸੀਂ ਇਹ ਕਰ ਦੇਵਾਂਗੇ, ਉਹ ਕਰ ਦੇਵਾਂਗੇ। ਮੂਸੇਵਾਲਾ ਬੋਲੇ ਕਿ ਮੈਂ ਜ਼ਿੰਦਗੀ ਵਿਚ ਕਿਸੇ ਦਾ ਬੁਰਾ ਨਹੀਂ ਕੀਤਾ, ਜਿਸ ਨੂੰ ਕਿਹਾ ਕੁੱਲ੍ਹ ਕੇ ਕਿਹਾ। ਮੂਸੇਵਾਲਾ ਨੇ ਕਿਹਾ ਕਿ ਇਹ ਲੋਕ ਅਤੇ ਉਨ੍ਹਾਂ ਦੇ ਉਸਤਾਦ ਸਮਝ ਲੈਣ ਕਿ ਮੈਂ ਕਿਸੇ ਦੇ ਲੈਣ-ਦੇਣ ਵਿਚ ਨਹੀਂ ਹਾਂ। ਮੈਨੂੰ ਵਿਚ ਨਾ ਘਸੀਟੋ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਮੂਸੇਵਾਲਾ ਨੇ ਕਿਹਾ ਕਿ ਮੈਂ ਲੁਕ ਕੇ ਨਹੀਂ ਬੈਠਦਾ। ਆਪਣੇ ਪਿੰਡ ਵਿਚ ਰਹਿੰਦਾ ਹਾਂ। ਕਿਸੇ ਦੀ ਤਰ੍ਹਾਂ ਚੰਡੀਗੜ੍ਹ ਨਹੀਂ ਰਹਿੰਦਾ। ਜੇਕਰ ਕਿਸੇ ਨੇ ਪੰਗਾ ਲੈਣਾ ਹੈ ਤਾਂ ਸਾਹਮਣੇ ਆ ਕੇ ਲਓ। ਫੋਨ ਕਰਕੇ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰੋ। ਵਾਹਿਗੁਰੂ ਨੇ ਟੇਲੈਂਟ ਦਿੱਤਾ ਹੈ। ਮੈਂ ਗਲਤੀਆਂ ਕੀਤੀਆਂ ਹੋਣਗੀਆਂ ਪਰ ਉਸ ਦਾ ਗਲਤ ਫਾਇਦਾ ਨਾ ਚੁੱਕੋ।
ਵੀਡੀਓ ਲਈ ਕਲਿੱਕ ਕਰੋ -: