ਨੋਇਡਾ ਦੇ ਗਾਰਡਨ ਗਲੇਰੀਆ ਮਾਲ ਵਿੱਚ ਲਾਰਡ ਆਫ ਦਿ ਡਰਿੰਕਸ ਰੈਸਟੋ-ਬਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਰਾਮਾਨੰਦ ਸਾਗਰ ਦੇ ਟੀਵੀ ਸ਼ੋਅ ਰਾਮਾਇਣ ਦੀ ਇੱਕ ਕਲਿੱਪ ਨੂੰ ਰੀਮਿਕਸ ਕਰਕੇ ਚਲਾਇਆ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੁੰਦੇ ਹੀ ਨੋਇਡਾ ਪੁਲਿਸ ਨੇ ਖੁਦ ਇਸ ਮਾਮਲੇ ‘ਚ ਐੱਫ.ਆਈ.ਆਰ. ਦਰਜ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਗਾਰਡਨ ਗਲੇਰੀਆ ਵਿੱਚ ਲਾਰਡ ਆਫ ਡਰਿੰਕਸ ਬਾਰ ਦੇ ਸਹਿ-ਮਾਲਕ ਅਤੇ ਇਸ ਦੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ।
ਵਾਇਰਲ ਹੋਈ ਵੀਡੀਓ ‘ਚ ਕੁਝ ਲੋਕ ਡਾਂਸ ਕਰਦੇ ਅਤੇ ਗਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪਿੱਛੇ ਰਾਮਾਇਣ ਸ਼ੋਅ ਤੋਂ ਸ਼੍ਰੀ ਰਾਮ-ਰਾਵਣ ਯੁੱਧ ਦਾ ਦ੍ਰਿਸ਼ ਵੱਡੇ ਪਰਦੇ ‘ਤੇ ਦਿਖਾਈ ਦੇ ਰਿਹਾ ਹੈ। ਬਾਅਦ ਵਿੱਚ ਦੋਵਾਂ ਦੇ ਡਾਇਲਾਗ ਅੱਗੇ-ਪਿੱਛੇ ਕਰਕੇ ਚਲਾਏ ਗਏ, ਨਾਲ ਹੀ ਤੇਜ਼ ਮਿਊਜ਼ਿਕ ਵੀ ਚੱਲਦਾ ਰਿਹਾ।
ਡੀਸੀਪੀ ਨੋਇਡਾ ਸ਼ਕਤੀ ਅਵਸਥੀ ਮੁਤਾਬਕ ਇਸ ਮਾਮਲੇ ‘ਤੇ ਕਾਰਵਾਈ ਕਰਦੇ ਹੋਏ, ਸੈਕਟਰ 39 ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਸਹਿ-ਮਾਲਕ ਮਾਣਕ ਅਗਰਵਾਲ ਅਤੇ ਮੈਨੇਜਰ ਅਭਿਸ਼ੇਕ ਸੋਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਡੀ.ਜੇ. ਇਸ ਵੇਲੇ ਚੇਨਈ ਵਿੱਚ ਹੈ।
ਤਿੰਨਾਂ ‘ਤੇ ਆਈਪੀਸੀ ਦੀਆਂ ਧਾਰਾਵਾਂ 153ਏ (ਇਕਸੁਰਤਾ ਜਾਂ ਜਨਤਕ ਸ਼ਾਂਤੀ ਨੂੰ ਭੰਗ ਕਰਨ ਦਾ ਕੰਮ) ਅਤੇ 295 (ਕਿਸੇ ਵੀ ਵਰਗ ਦੇ ਧਰਮ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਪੂਜਾ ਸਥਾਨ ਦੀ ਬੇਅਦਬੀ ਜਾਂ ਨੁਕਸਾਨ ਪਹੁੰਚਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਧੀ ਦੇ ਕੈਂਸਰ ‘ਚ ਮਾਂ ਹੋਈ ਕੰਗਾਲ ਨਾਲ ਹੋਇਆ ਚਮਤਕਾਰ! ਲੱਗੀ ਲਾਟਰੀ ਤੇ ਬਣ ਗਈ ਕਰੋੜਪਤੀ
ਟਵਿੱਟਰ ‘ਤੇ ਵੀਡੀਓ ਕਲਿੱਪ ਨੂੰ ਸਾਂਝਾ ਕਰਦੇ ਹੋਏ, ਇੱਕ ਯੂਜ਼ਰ ਨੇ ਯੂਪੀ ਪੁਲਿਸ ਦੇ ਨਾਲ-ਨਾਲ ਨੋਇਡਾ ਪੁਲਿਸ ਨੂੰ ਵੀ ਟੈਗ ਕੀਤਾ। ਨਾਲ ਹੀ ਲਿਖਿਆ ਕਿ ਇਸ ਵੀਡੀਓ ਨੂੰ ਨੋਇਡਾ ਵਿੱਚ ਖੁੱਲ੍ਹੇਆਮ ਚਲਾਇਆ ਜਾ ਰਿਹਾ ਹੈ ਅਤੇ ਹਿੰਦੂ ਧਰਮ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਜੇ ਭੰਨਤੋੜ ਹੁੰਦੀ ਹੈ ਤਾਂ ਇਸ ਦੇ ਲਈ ਉਹ (ਰੈਸਟੋ-ਬਾਰਜ਼) ਜ਼ਿੰਮੇਵਾਰ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: