ਪੰਜਾਬ ‘ਚ ਨਸ਼ਿਆਂ ‘ਤੇ ਰੋਕ ਨਹੀਂ ਲੱਗ ਰਹੀ। ਹਰ ਰੋਜ਼ ਵੀਡੀਓ ਵਾਇਰਲ ਹੋ ਰਹੇ ਹਨ। ਹੁਣ ਫਿਰੋਜ਼ਪੁਰ ਸ਼ਹਿਰ ਦੇ ਕਸਬਾ ਸ਼ੇਖਾਵਾਲੀ ‘ਚ ਕਿਸ ਹੱਦ ਤੱਕ ਨਸ਼ਾ ਵਿਕ ਰਿਹਾ ਹੈ, ਇਸ ਦਾ ਅੰਦਾਜ਼ਾ ਨਸ਼ੇੜੀ ਔਰਤ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਹੈਰੋਇਨ ਦੇ ਨਸ਼ੇ ‘ਚ ਅੰਨ੍ਹੀ ਹੋਈ ਇਕ ਔਰਤ ਦਾ ਸੜਕ ‘ਤੇ ਠੋਕਰਾਂ ਖਾਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਸ਼ਹਿਰ ਦੀ ਸ਼ੇਖਾ ਵਾਲੀ ਬਸਤੀ ਨੇੜੇ ਦੀ ਦੱਸੀ ਜਾ ਰਹੀ ਹੈ।
ਪੁਲਿਸ ਵੱਲੋਂ ਇਲਾਕੇ ਵਿੱਚ ਨਸ਼ਾ ਨਾ ਵਿਕਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦਕਿ ਸੱਚਾਈ ਇਹ ਹੈ ਕਿ ਇਲਾਕੇ ਵਿੱਚ ਨਸ਼ਾ ਵਿਕ ਰਿਹਾ ਹੈ। ਸ਼ਹਿਰ ਦੀਆਂ ਕਈ ਬਸਤੀਆਂ ਵਿੱਚ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਬਾਰੇ ਕਈ ਪੁਲਿਸ ਅਧਿਕਾਰੀ ਵੀ ਜਾਣੂ ਹਨ, ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਹੁਣ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਔਰਤ ਨਸ਼ੇ ਵਿੱਚ ਧੁੱਤ ਹੈ ਅਤੇ ਇਹ ਵੀਡੀਓ ਸ਼ਹਿਰ ਦੇ ਕਸਬਾ ਸ਼ੇਖਾ ਵਾਲੀ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੁਤਿਨ ਨੂੰ ਰਾਸ਼ਟਰਪਤੀ ਦੀ ਗੱਦੀਓਂ ਲਾਹੁਣ ਦੀ ਤਿਆਰੀ! ਯੂਕਰੇਨ ਦਾ ਵੱਡਾ ਦਾਅਵਾ
ਇੱਥੋਂ ਦੇ ਜ਼ਿਆਦਾਤਰ ਲੋਕ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ। ਇਸ ਬਸਤੀ ਵਿੱਚ ਕਈ ਗੈਂਗਸਟਰ ਰਹਿੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਸਤੀ ਵਿੱਚ ਕਈ ਔਰਤਾਂ ਨਸ਼ੇ ਦੇ ਟੀਕੇ ਵੇਚਦੀਆਂ ਹਨ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਔਰਤ ਇੰਨੀ ਸ਼ਰਾਬੀ ਹੈ ਕਿ ਉਸ ਨੂੰ ਕੁਝ ਪਤਾ ਨਹੀਂ ਲੱਗ ਰਿਹਾ। ਔਰਤ ਇੱਕ ਕਦਮ ਵੀ ਤੁਰ ਨਹੀਂ ਪਾ ਰਹੀ ਹੈ। ਇੱਕ ਥਾਂ ਖਲੋ ਕੇ ਅਸਮਾਨ ਵੱਲ ਦੇਖ ਰਹੀ ਹੈ। ਵੀਡੀਓ ਬਣਾਉਣ ਵਾਲਾ ਵਿਅਕਤੀ ਦੱਸ ਰਿਹਾ ਹੈ ਕਿ ਇਹ ਇਲਾਕਾ ਫਿਰੋਜ਼ਪੁਰ ਸ਼ਹਿਰ ਦੀ ਸ਼ੇਖਾ ਵਾਲੀ ਬਸਤੀ ਦਾ ਹੈ।
ਵੀਡੀਓ ਲਈ ਕਲਿੱਕ ਕਰੋ -: