ਅਦਾਕਾਰਾ ਤੋਂ ਭਾਜਪਾ ਨੇਤਾ ਬਣੇ ਕਿਰਨ ਖੇਰ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਣ ਲਈ ਹੋਏ ਇੱਕ ਸਮਾਗਮ ਦੌਰਾਨ ਜਿਵੇਂ ਹੀ ਸੀ.ਐੱਮ. ਮਾਨ ਨੇ ਸਟੇਜ ‘ਤੇ ਉਨ੍ਹਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਹ ਚਿਹਰੇ ‘ਤੇ ਮਾਸਕ ਪਾ ਕੇ ਆਪਣਾ ਚਿਹਰਾ ਢਕਣ ਲੱਗਦੇ ਹਨ।
ਇਸ ਕਲਿੱਪ ਦੇ ਵਾਇਰਲ ਹੋਣ ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਬਹੁਤ ਸਾਰੀਆਂ ਨਾਂਹਪੱਖੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਲਈ ਅਪਮਾਨਜਨਕ ਕੁਮੈਂਟ ਵੀ ਕੀਤੇ ਗਏ ਹਨ। ਇਸ ‘ਤੇ ਕਿਰਨ ਖੇਰ ਨੇ ਹੁਣ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਮਜ਼ੋਰ ਇਮਿਊਨਿਟੀ ਦੇ ਚੱਲਦਿਆਂ ਅਜਿਹਾ ਕੀਤਾ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਵਿਚਾਲੇ ਪੰਜਾਬ ‘ਚ ਵੱਡੀ ਸਾਜ਼ਿਸ਼ ਨਾਕਾਮ, ਟਿਫਿਨ ਬੰਬ ਤੇ ਹਥਿਆਰਾਂ ਸਣੇ ਅੱਤਵਾਦੀ ਕਾਬੂ
ਕਿਰਨ ਖੇਰ ਨੇ ਕਿਹਾ ਕਿ ਇਸ ਵੀਡੀਓ ਵਾਇਰਲ ਹੋਣ ਬਹੁਤ ਮੰਦਭਾਗਾ ਹੈ ਜਿਸ ਵਿੱਚ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਪਬਲਿਕ ਮੀਟਿੰਗ ਦੌਰਾਨ ਗੱਲ ਕਰਨ ਵੇਲੇ ਮੈਂ ਮਾਸਕ ਪਹਿਨ ਹੀ ਹਾਂ। ਉਨ੍ਹਾਂ ਕਿਹਾ ਕਿ ਮੈਂ ਅਜਿਹਾ ਕਮਜ਼ੋਰ ਇਮਿਊਨਿਟੀ ਕਰਕੇ ਕੀਤਾ। ਕਿਰਪਾ ਕਰਕੇ ਇਸ ਨੂੰ ਉਨ੍ਹਾਂ ਲਈ ਅਪਮਾਨਜਨਕ ਟਿੱਪਣੀਆਂ ਲਈ ਇਸਤੇਮਾਲ ਨਾ ਕਰੋ। ਭਾਵੇਂ ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇ ਸਾਨੂੰ ਸਾਰਿਆਂ ਨੂੰ ਸਨਮਾਨ ਦੇਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਦੱਸ ਦੇਈਏ ਪਿਛਲੇ ਸਾਲ ਕੈਂਸਰ ਨਾਲ ਜੂਝ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸਿਆਸਤ ਅਤੇ ਸੋਸ਼ਲ ਮੀਡੀਆ ਤੋਂ ਵੀ ਦੂਰੀ ਬਣਾਈ ਹੋਈ ਸੀ। ਇਲਾਜ ਮਗਰੋਂ ਉਹ ਮੁੜ ਸਰਗਰਮ ਹੋਏ।