ਮੱਧ ਪ੍ਰਦੇਸ਼ ‘ਚ ਸ਼ਨੀਵਾਰ ਨੂੰ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਇਕ ਬਜ਼ੁਰਗ ਔਰਤ ਪਾਣੀ ‘ਤੇ ਤੁਰਦੀ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਔਰਤ ਨੂੰ ਮਾਂ ਨਰਮਦਾ ਦਾ ਰੂਪ ਮੰਨ ਲਿਆ। ਔਰਤ ਨੂੰ ਦੇਖਣ ਲਈ ਸੈਂਕੜੇ ਲੋਕ ਪਹੁੰਚ ਗਏ। ਲੋਕ ਔਰਤ ਨੂੰ ਦੇਵੀ ਵਾਂਗ ਪੂਜਣ ਲੱਗੇ, ਪੈਰ ਛੂਹਣ ਲੱਗੇ।
ਦਰਅਸਲ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਣ ਲੱਗਾ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਨਦੀ ਦੇ ਉਪਰ ਚੱਲ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਸੀ ਕਿ ਵੀਡੀਓ ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਤਿਲਵਾੜਾ ਘਾਟ ਦਾ ਹੈ। ਸੈਂਕੜਿਆਂ ਦੀ ਗਿਣਤੀ ‘ਚ ਲੋਕ ਤਿਲਵਾੜਾ ਘਾਟ ‘ਤੇ ਪਹੁੰਚ ਗਏ। ਉਥੇ ਲੋਕ ਬਜ਼ੁਰਗ ਔਰਤ ਨੂੰ ਦੇਵੀ ਕਹਿਣ ਲੱਗ ਪਏ। ਔਰਤ ਦੀ ਪੂਜਾ ਸ਼ੁਰੂ ਕਰ ਦਿੱਤੀ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਦੇਵੀ ਦਾ ਅਵਤਾਰ ਨਹੀਂ ਹੈ। ਉਸ ਨੇ ਕਿਹਾ ਕਿ ਮੈਂ ਇੱਕ ਆਮ ਔਰਤ ਹਾਂ ਅਤੇ ਮਾਂ ਨਰਮਦਾ ਦੀ ਪਰਿਕਰਮਾ ਕਰਨ ਆਈ ਹਾਂ। ਇਸ ਦੇ ਨਾਲ ਹੀ ਔਰਤ ਨੇ ਪਾਣੀ ‘ਤੇ ਚੱਲ ਰਹੀ ਵੀਡੀਓ ਦਾ ਸੱਚ ਸਭ ਦੇ ਸਾਹਮਣੇ ਰੱਖਿਆ।
ਰਿਪੋਰਟ ਮੁਤਾਬਕ ਨਦੀ ‘ਤੇ ਤੁਰਨ ਵਾਲੀ ਔਰਤ ਦਾ ਵੀਡੀਓ ਤਿਲਵਾੜਾ ਘਾਟ ਦਾ ਨਹੀਂ ਹੈ। ਨਰਮਦਾ ਨਦੀ ਦੇ ਪਾਣੀ ਦਾ ਪੱਧਰ ਕਈ ਥਾਵਾਂ ‘ਤੇ ਬਹੁਤ ਘੱਟ ਗਿਆ ਹੈ। ਇੰਨੇ ਨੀਵੇਂ ਪਾਣੀ ਦੇ ਪੱਧਰ ਵਿੱਚ ਕੋਈ ਵੀ ਵਿਅਕਤੀ ਆਰਾਮ ਨਾਲ ਨਦੀ ‘ਤੇ ਪੈਦਲ ਜਾ ਸਕਦਾ ਹੈ। ਔਰਤ ਨੇ ਦੱਸਿਆ ਕਿ ਵੀਡੀਓ ‘ਚ ਜਿਸ ਜਗ੍ਹਾ ‘ਤੇ ਉਹ ਤੁਰਦੀ ਨਜ਼ਰ ਆ ਰਹੀ ਹੈ, ਉਹ ਅਜਿਹੀ ਜਗ੍ਹਾ ਹੈ, ਜਿੱਥੇ ਨਦੀ ਦੇ ਪਾਣੀ ਦਾ ਪੱਧਰ ਬਹੁਤ ਨੀਵਾਂ ਸੀ। ਯਾਨੀ ਵਾਇਰਲ ਵੀਡੀਓ ਵਿੱਚ ਜੋ ਦਾਅਵਾ ਕੀਤਾ ਜਾ ਰਿਹਾ ਸੀ, ਉਹ ਪੂਰੀ ਤਰ੍ਹਾਂ ਝੂਠ ਸੀ।
ਇਹ ਵੀ ਪੜ੍ਹੋ : ਰੀਲ ਬਣਾਉਣ ਦੇ ਬਹਾਨੇ ਕੁੜੀ ਨੇ ਮੰਗੇਤਰ ਨਾਲ ਰਚੀ ਖੂਨੀ ਖੇਡ, ਵਜ੍ਹਾ ਹੈਰਾਨ ਕਰਨ ਵਾਲੀ
ਮਿਲੀ ਜਾਣਕਾਰੀ ਮੁਤਾਬਕ ਔਰਤ ਦੀ ਪਛਾਣ ਜੋਤੀ ਬਾਈ ਰਘੂਵੰਸ਼ੀ (51) ਵਜੋਂ ਹੋਈ ਹੈ। ਔਰਤ ਐਮਪੀ ਦੇ ਹੋਸ਼ੰਗਾਬਾਦ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਇਹ ਔਰਤ ਪਿਛਲੇ ਸਾਲ ਘਰੋਂ ਲਾਪਤਾ ਹੋ ਗਈ ਸੀ। 11 ਮਈ 2022 ਨੂੰ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਔਰਤ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਰਿਸ਼ਤੇਦਾਰਾਂ ਨੇ ਰਿਪੋਰਟ ‘ਚ ਦੱਸਿਆ ਸੀ ਕਿ ਔਰਤ ਮਾਨਸਿਕ ਤੌਰ ‘ਤੇ ਬਿਮਾਰ ਚੱਲ ਰਹੀ ਸੀ। ਹੁਣ ਉਸੇ ਔਰਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਕਈ ਵਾਇਰਲ ਵੀਡੀਓਜ਼ ‘ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਈ ਪੁਲਸ ਕਰਮਚਾਰੀ ਵੀ ਔਰਤ ਦੇ ਪੈਰ ਛੂਹਦੇ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: