ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਆਈਸੀਸੀ ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਟੀਮ ਦੀ ਕਪਤਾਨੀ ਛੱਡਣ ਵਾਲੇ ਇਸ ਸੁਪਰਸਟਾਰ ਨੇ ਵਨਡੇ ਅਤੇ ਟੈਸਟ ਤੋਂ ਵੀ ਹਟਣ ਦਾ ਫੈਸਲਾ ਕੀਤਾ ਸੀ। ਉਸ ਨੇ ਨਾ ਸਿਰਫ ਟੀਮ ਇੰਡੀਆ ਬਲਕਿ ਇੰਡੀਅਨ ਪ੍ਰੀਮੀਅਰ ਲੀਗ ‘ਚ ਵੀ ਕਪਤਾਨੀ ਛੱਡ ਦਿੱਤੀ ਸੀ। ਹੁਣ 1 ਸਾਲ ਦੇ ਵਕਫੇ ਤੋਂ ਬਾਅਦ ਵਿਰਾਟ ਫਿਰ ਤੋਂ ਆਈਪੀਐਲ ਵਿੱਚ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲੇਗਾ।
ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ‘ਚ ਵਿਰਾਟ ਕੋਹਲੀ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਿਹਾ ਹਨ। ਰਾਇਲ ਚੈਲੇਂਜਰਸ ਬੈਂਗਲੁਰੂ ਲਈ ਓਪਨਿੰਗ ਕਰਨ ਆਏ ਇਸ ਬੱਲੇਬਾਜ਼ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਇੱਕ ਜਾਂ ਦੋ ਨਹੀਂ ਸਗੋਂ ਹੁਣ ਤੱਕ ਕੁੱਲ 4 ਅਰਧ ਸੈਂਕੜੇ ਲਗਾ ਚੁੱਕਾ ਹੈ। ਵਿਰਾਟ ਨੇ ਫਾਫ ਡੂ ਪਲੇਸਿਸ ਦੇ ਨਾਲ ਮਿਲ ਕੇ ਟੀਮ ਨੂੰ ਇਸ ਸੀਜ਼ਨ ‘ਚ ਤੂਫਾਨੀ ਸ਼ੁਰੂਆਤ ਦਿੱਤੀ ਹੈ।
ਵਿਰਾਟ ਕੋਹਲੀ ਨੇ ਇਸ ਸੀਜ਼ਨ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ ਖਿਲਾਫ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਕੀਤੀ। ਹੁਣ ਤੱਕ 6 ਮੈਚਾਂ ‘ਚ ਬੱਲੇਬਾਜ਼ੀ ਕਰਦੇ ਹੋਏ ਇਸ ਬੱਲੇਬਾਜ਼ ਨੇ ਕੁੱਲ 4 ਅਰਧ ਸੈਂਕੜੇ ਲਗਾਏ ਹਨ। ਕੋਲਕਾਤਾ ਨਾਈਟ ਰਾਈਡਰਸ ਅਤੇ ਚੇਨਈ ਸੁਪਰ ਕਿੰਗਸ ਦੀ ਟੀਮ ਦੇ ਗੇਂਦਬਾਜ਼ ਉਸ ਨੂੰ ਖਾਮੋਸ਼ ਰਖਣ ਵਿੱਚ ਸਫਲ ਹੋ ਸਕੇ ਸਨ। ਕਪਤਾਨੀ ਦੀ ਜ਼ਿੰਮੇਵਾਰੀ ਮਿਲਣ ਮਗਰੋਂ ਪਹਿਲੇ ਹੀ ਮੈਚ ਵਿੱਚ ਇੱਕ ਹੋਰ ਹਾਫ ਸੈਂਚੁਰੀ ਮਾਰੀ।
ਇੰਡੀਅਨ ਪ੍ਰੀਮੀਅਰ ਲੀਗ ਦੇ ਪਿਛਲੇ ਸੀਜ਼ਨ ਵਿੱਚ ਫਾਫ ਡੂਪਲੇਸਿਸ ਨੂੰ ਟੀਮ ਦੀ ਕਪਤਾਨੀ ਦਿ ਜਿ਼ੰਮੇਵਾਰੀ ਦਿੱਤੀ ਗਈ ਸੀ। ਵਿਰਾਟ ਕੋਹਲੀ ਪਿਛਲੇ ਸੀਜ਼ਨ ਵਿੱਚ ਸਿਰਫ 1 ਖਿਡਾਰੀ ਵਜੋਂ ਟੀਮ ਦਾ ਹਿੱਸਾ ਸੀ। ਹੁਣ ਨਵੇਂ ਸੀਜ਼ਨ ਵਿੱਚ 5 ਮੁਕਾਬਲਿਆਂ ਮਗਰੋਂ ਵਿਰਾਟ ਕੋਹਲੀ ਨੂੰ ਕਪਤਾਨੀ ਕਰਦੇ ਹੋਏ ਵੇਖਿਆ ਗਿਆ। ਪੰਜਾਬ ਕਿੰਗਸ ਖਿਲਾਫ਼ ਫਾਫ ਡੁ ਪਲੇਸਿਸ ਟੀਮ ਵਿੱਚ ਬੱਲੇਬਾਜ਼ ਦੀ ਹੈਸੀਅਤ ਨਾਲ ਸ਼ਾਮਲ ਕੀਤਾ ਗਿਆ ਅਤੇ ਕਪਤਾਨੀ ਕੋਹਲੀ ਕੋਹਲੀ ਨੂੰ ਮਿਲੀ।
ਇਹ ਵੀ ਪੜ੍ਹੋ : ਪੁੰਛ ‘ਚ ਵੱਡਾ ਹਾਦਸਾ, ਫੌਜ ਦੀ ਗੱਡੀ ਨੂੰ ਲੱਗੀ ਅੱਗ, 4 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ
ਵਿਰਾਟ ਕੋਹਲੀ ਨੇ IPL ਦੇ ਨਵੇਂ ਸੀਜ਼ਨ ‘ਚ 6 ਮੈਚ ਖੇਡ ਕੇ 55.80 ਦੀ ਔਸਤ ਨਾਲ 279 ਦੌੜਾਂ ਬਣਾਈਆਂ ਹਨ। ਇਸ ਦੌਰਾਨ 82 ਦੌੜਾਂ ਉਸ ਦਾ ਸਭ ਤੋਂ ਵੱਡਾ ਸਕੋਰ ਰਿਹਾ। 142 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦੇ ਹੋਏ ਕੋਹਲੀ ਨੇ 24 ਚੌਕੇ ਅਤੇ 11 ਛੱਕੇ ਲਾਏ ਹਨ। ਆਈਪੀਐਲ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਮੁੜ ਤੋਂ ਸੰਭਾਲਦੇ ਹੋਏ ਵਿਰਾਟ ਨੇ ਟੀਮ ਇੰਡੀਆ ਲਈ ਖੁਸ਼ਖਬਰੀ ਦਿੱਤੀ ਹੈ। ਆਈਸੀਸੀ ਵਿਸ਼ਵ ਕੱਪ ਵਿੱਚ ਰੋਹਿਤ ਸ਼ਰਮਾ ਦੇ ਨਾਲ ਸਿਲੈਕਟਰਸ ਕੋਲ ਇਹ ਬਦਲ ਮੌਜੂਦ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: