ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੀ ਆਈਪੀਐਲ ਕੋਡ ਆਫ ਕੰਡਕਟ ਦੀ ਲਪੇਟ ਵਿੱਚ ਆ ਗਿਆ ਹੈ। ਉਸ ਦੀ ਮੈਚ ਫੀਸ ਵਿੱਚ 10 ਫੀਸਦੀ ਕਟੌਤੀ ਕੀਤੀ ਗਈ ਹੈ। ਵਿਰਾਟ ਨੂੰ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ‘ਚ CSK ਖਿਲਾਫ ਮੈਚ ਖੇਡਦੇ ਹੋਏ ‘ਕੋਡ ਆਫ ਕੰਡਕਟ’ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ।
ਵਿਰਾਟ ਕੋਹਲੀ ਨੂੰ ਸੋਮਵਾਰ (17 ਅਪ੍ਰੈਲ) ਰਾਤ ਨੂੰ ਆਈਪੀਐਲ ਵਿੱਚ ਖੇਡੇ ਗਏ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਬਨਾਮ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੇ ਮੈਚ ਤੋਂ ਬਾਅਦ 10 ਫੀਸਦੀ ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ। ਕੋਹਲੀ ਨੇ ਵੀ ਆਪਣੀ ਗਲਤੀ ਮੰਨ ਲਈ ਹੈ।

ਆਈਪੀਐਲ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਆਰਸੀਬੀ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੈਚ ਦੌਰਾਨ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਉਸਦੀ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।”
ਆਈਪੀਐਲ ਕੋਡ ਆਫ ਕੰਡਕਟ ਦੇ ਆਰਟੀਕਲ 2.2 ਲੈਵਲ-1 ਦੇ ਤਹਿਤ ਕਈ ਤਰ੍ਹਾਂ ਦੇ ਅਪਰਾਧਾਂ ਦੀ ਵਿਆਖਿਆ ਕੀਤੀ ਗਈ ਹੈ। ਇਸ ‘ਚ ਕਿਸੇ ਖਿਡਾਰੀ ਦੇ ਪਹਿਰਾਵੇ ਅਤੇ ਵਿਰੋਧੀ ਟੀਮ ਅਤੇ ਅੰਪਾਇਰ ਨਾਲ ਉਸ ਦੇ ਵਿਵਹਾਰ ਨਾਲ ਜੁੜੇ ਕੁਝ ਨਿਯਮ ਹਨ।
ਇਹ ਵੀ ਪੜ੍ਹੋ : ਸੁਖਦ ਖ਼ਬਰ, ਮਾਊਂਟ ਅੰਨਪੂਰਣਾ ‘ਤੇ ਲਾਪਤਾ ਹੋਈ ਭਾਰਤੀ ਪਰਬਤਾਰੋਹੀ ਬਲਜੀਤ ਕੌਰ ਜ਼ਿੰਦਾ ਮਿਲੀ
ਦਰਅਸਲ ਵਿਰਾਟ ਕੋਹਲੀ ਨੇ ਸ਼ਿਵਮ ਦੁਬੇ ਦੇ ਆਊਟ ਹੋਣ ਮਗਰੋਂ ਹਮਲਾਵਰ ਢੰਗ ਨਾਲ ਜਸ਼ਨ ਮਨਾਇਆ ਸੀ। ਮੰਨਿਆ ਜਾ ਰਿਹਾ ਹੈ ਕਿ ਉਸੇ ਨੂੰ ਵੇਖਦੇ ਹੋਏ ਮੈਚ ਰੈਫਰੀ ਨੇ ਉਸ ਖਿਲਾਫ ਇਹ ਐਕਸ਼ਨ ਲਿਆ। ਹਾਲਾਂਕਿ ਸਪੱਸ਼ਟ ਤੌਰ ‘ਤੇ ਇਸ ਦਾ ਕਾਰਨ ਸਾਹਮਣੇ ਨਹੀਂ ਆਇਆ।
ਇਹ ਵਿਰਾਟ ਕੋਹਲੀ ਲਈ ਦੋਹਰੀ ਮਾਰ ਵਾਂਗ ਹੈ। ਦਰਅਸਲ, ਆਰਸੀਬੀ ਨੂੰ ਵੀ ਇਸ ਮੈਚ ਵਿੱਚ ਸੀਐਸਕੇ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੀਐਸਕੇ ਨੇ 6 ਵਿਕਟਾਂ ਗੁਆ ਕੇ 226 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਦੇ ਜਵਾਬ ਵਿੱਚ ਆਰਸੀਬੀ ਦੀ ਟੀਮ ਨਿਰਧਾਰਤ ਓਵਰਾਂ ਤੱਕ 218 ਦੌੜਾਂ ਹੀ ਬਣਾ ਸਕੀ। ਇੱਥੇ ਵਿਰਾਟ ਕੋਹਲੀ ਸਿਰਫ਼ ਚਾਰ ਗੇਂਦਾਂ ਖੇਡ ਕੇ ਪੈਵੇਲੀਅਨ ਪਰਤ ਗਿਆ। ਉਹ ਕੁੱਲ 6 ਦੌੜਾਂ ‘ਤੇ ਆਕਾਸ਼ ਸਿੰਘ ਦੁਆਰਾ ਬੋਲਡ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “























