ਸੰਗਰੂਰ ਲੋਕ ਸਭਾ ਸੀਟ ‘ਤੇ ਪੋਲਿੰਗ ਦੇ ਅੰਤਿਮ ਅੰਕੜੇ ਜਾਰੀ ਕਰ ਦਿੱਤੇ ਗਏ ਹਨ। ਸੀ.ਐਮ.ਭਗਵੰਤ ਮਾਨ ਦਾ ਗੜ੍ਹ ਰਹੀ ਇਸ ਸੀਟ ‘ਤੇ ਸਿਰਫ਼ 45.50 ਫ਼ੀਸਦੀ ਵੋਟਿੰਗ ਹੋਈ। ਸੰਗਰੂਰ ਸੀਟ ‘ਤੇ 31 ਸਾਲਾਂ ਬਾਅਦ ਇਹ ਸਭ ਤੋਂ ਘੱਟ ਵੋਟਿੰਗ ਹੈ। 1991 ਵਿੱਚ ਵੋਟਿੰਗ 10.9 ਫੀਸਦੀ ਸੀ।
ਦੱਸ ਦੇਈਏ ਕਿ ਲਹਿਰਾ ਵਿੱਚ 43.1 ਫੀਸਦੀ, ਦਿੜ੍ਹਬਾ ਵਿੱਚ 46.77 ਫੀਸਦੀ, ਸੁਨਾਮ ‘ਚ 27.22 ਫੀਸਦੀ, ਸੰਗਰੂਰ ‘ਚ 44.96 ਫੀਸਦੀ, ਧੂਰੀ ਵਿੱਚ 48.26 ਫੀਸਦੀ, ਮਹਿਲ ਕਲਾਂ ‘ਚ 43.8 ਫੀਸਦੀ, ਭਦੌੜ ‘ਚ 44.54 ਫੀਸਦੀ, ਬਰਨਾਲਾ ‘ਚ 41.43 ਫੀਸਦੀ, ਮਾਲੇਰਕੋਟਲਾ ‘ਚ 47.66 ਫੀਸਦੀ ਵੋਟਿੰਗ ਹੋਈ, ਤੇ ਕੁਲ ਮਿਲਾ ਕੇ 45.50 ਫੀਸਦੀ ਲੋਕਾਂ ਨੇ ਵੋਟ ਪਾਈ।
1991 ਵਿੱਚ ਸੰਗਰੂਰ ਲੋਕ ਸਭਾ ਸੀਟ ਵਿੱਚ ਸਭ ਤੋਂ ਘੱਟ 10.9 ਫੀਸਦੀ ਵੋਟਿੰਗ ਹੋਈ ਸੀ। 1996 ਵਿੱਚ 62.2 ਫੀਸਦੀ ਵੋਟਿੰਗ ਹੋਈ ਸੀ। 1998 ਵਿੱਚ 60.1 ਫੀਸਦੀ, 1999 ਵਿੱਚ 56.1 ਫੀਸਦੀ, 2004 ਵਿੱਚ 61.6 ਫੀਸਦੀ, 2009 ਵਿੱਚ 74.41 ਫੀਸਦੀ, 2014 ਵਿੱਚ 77.21 ਫੀਸਦੀ ਅਤੇ 2019 ਵਿੱਚ 72.40 ਫੀਸਦੀ ਵੋਟਰਾਂ ਦੀ ਵੋਟਿੰਗ ਕੀਤੀ ਸੀ।
ਸੰਗਰੂਰ ਲੋਕ ਸਭਾ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। ਆਮ ਆਦਮੀ ਪਾਰਟੀ ਨੇ ਕੁਝ ਮਹੀਨੇ ਪਹਿਲਾਂ ਇਹ ਸਾਰੀਆਂ ਸੀਟਾਂ ਜਿੱਤੀਆਂ ਸਨ। ਸੰਗਰੂਰ ਲੋਕ ਸਭਾ ਸੀਟ ਅਧੀਨ ਧੂਰੀ ਸੀਟ ਤੋਂ ਵਿਧਾਇਕ ਬਣੇ ਭਗਵੰਤ ਮਾਨ ਇਸ ਸਮੇਂ ਸੂਬੇ ਦੇ ਮੁੱਖ ਮੰਤਰੀ ਹਨ। ਜਦਕਿ ਦਿੜ੍ਹਬਾ ਸੀਟ ਤੋਂ ਜਿੱਤੇ ਹਰਪਾਲ ਚੀਮਾ ਪੰਜਾਬ ਸਰਕਾਰ ਵਿੱਚ ਵਿੱਤ ਮੰਤਰੀ ਹਨ ਅਤੇ ਬਰਨਾਲਾ ਤੋਂ ਜਿੱਤੇ ਗੁਰਮੀਤ ਮੀਤ ਹੇਅਰ ਸਿੱਖਿਆ ਮੰਤਰੀ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਸੰਗਰੂਰ ਲੋਕ ਸਭਾ ਸੀਟ ਸੀ.ਐੱਮ. ਭਗਵੰਤ ਮਾਨ ਦਾ ਗੜ੍ਹ ਰਹੀ ਹੈ। 2014 ਅਤੇ 2019 ਵਿੱਚ ਉਹ ਇੱਥੋਂ ਸਾਂਸਦ ਬਣੇ। ਦੋਵਾਂ ਸਾਲਾਂ ਵਿੱਚ ਵੋਟਿੰਗ 70 ਫੀਸਦੀ ਤੋਂ ਵੱਧ ਸੀ। 4 ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਗਵੰਤ ਮਾਨ ਦੀ ਧੂਰੀ ਸੀਟ ‘ਤੇ 77.32 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਹਾਲਾਂਕਿ ਕੱਲ੍ਹ ਸੰਗਰੂਰ ਸੀਟ ਦੀ ਜ਼ਿਮਨੀ ਚੋਣ ਦੌਰਾਨ ਧੂਰੀ ਵਿਧਾਨ ਸਭਾ ਸੀਟ ‘ਤੇ ਸਿਰਫ 48.26 ਫੀਸਦੀ ਵੋਟਿੰਗ ਹੋਈ।