ਮਸ਼ਹੂਰ ਸ਼ਕਤੀਪੀਠ ਚਿੰਤਪੁਰਨੀ ਵਿਚ ਦਰਸ਼ਨ ਲਈ VVIP ਨੂੰ ਆਪਣੀ ਜੇਬ ਢਿੱਲੀ ਕਰਨੀ ਹੋਵੇਗੀ। ਮੰਦਰ ਟਰੱਸਟ ਨੇ ਇਸ ਲਈ ਆਸਾਨ ਦਰਸ਼ਨ ਪ੍ਰਣਾਲੀ ਵਿਕਸਿਤ ਕੀਤੀ ਹੈ। ਇਸ ਤਹਿਤ VVIP ਨੂੰ ਮਾਤਾ ਦੇ ਦਰਸ਼ਨ ਲਈ ਵੱਖਰੀ ਲਾਈਨ ਵਿਚ ਖੜ੍ਹਾ ਕੀਤਾ ਜਾਵੇਗਾ। ਇਸ ਬਦਲੇ ਸ਼ਰਧਾਲੂਆਂ ਤੋਂ ਫੀਸ ਲਈ ਜਾਵੇਗੀ।
VVIP ਨੂੰ 1100 ਰੁਪਏ ਦੀ ਪਰਚੀ ਕਟਾਉਣੀ ਹੋਵੇਗੀ, ਜਿਸ ਵਿਚ 5 ਸ਼ਰਧਾਲੂ ਮਾਤਾ ਦੇ ਦਰਬਾਰ ਵਿਚ ਹਾਜ਼ਰੀ ਭਰ ਸਕਣਗੇ। ਦੂਜੀ ਕੈਟਾਗਰੀ ਵਿਚ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਇਕ ਅਟੈਂਡੈਂਟ ਨਾਲ 50 ਰੁਪਏ ਦੇਣੇ ਹੋਣਗੇ। ਤੀਜੀ ਸ਼੍ਰੇਣੀ ਵਿਚ ਦਿਵਿਆਂਗਾਂ ਨੂੰ ਵੀ ਇਕ ਅਟੈਂਡੈਂਟ ਨਾਲ 50 ਰੁਪਏ ਦੇਣੇ ਹੋਣਗੇ। ਆਮ ਸ਼ਰਧਾਲੂ ਪਹਿਲਾਂ ਦੀ ਤਰ੍ਹਾਂ ਹੀ ਮੁਫਤ ਵਿਚ ਦਰਸ਼ਨ ਕਰ ਸਕਣਗੇ।
ਚੌਥੀ ਕੈਟਾਗਰੀ ਵਿਚ ਮੰਤਰੀ, ਵਿਧਾਇਕਾਂ ਤੇ ਸਾਂਸਦਾਂ ਲਈ ਦਰਸ਼ਨ ਫ੍ਰੀ ਰੱਖਿਆ ਗਿਆਹੈ। ਇਨ੍ਹਾਂ ਦੀ ਕੋਈ ਪਰਚੀ ਨਹੀਂ ਕੱਟੀ ਜਾਵੇਗੀ। ਹਾਲਾਂਕਿ ਦਰਸ਼ਨ ਲਈ ਇਨ੍ਹਾਂ ਨੂੰ ਵੀ ਵੱਖਰੀ VVIP ਲਾਈਨ ਵਿਚ ਖੜ੍ਹਾ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਚਿੰਤਪੁਰਨੀ ਲਈ ਦੇਸ਼ ਭਰ ਤੋਂ ਸ਼ਰਧਾਲੂ ਦਰਸ਼ਨ ਕਰਨ ਪਹੁੰਚਦੇ ਹਨ। ਇਥੇ ਖਾਸ ਕਰਕੇ ਨਰਾਤਿਆਂ ਦੌਰਾਨ ਦਰਸ਼ਨ ਲਈ ਸ਼ਰਧਾਲੂਆਂ ਨੂੰ ਕਈ-ਕਈ ਘੰਟੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਅਜਿਹੇ ਵਿਚ VVIP ਦੇ ਆਉਣ ਨਾਲ ਸ਼ਰਧਾਲੂਆਂ ਦਾ ਇੰਤਜ਼ਾਰ ਹੋਰ ਵਧ ਜਾਂਦਾ ਹੈ। ਹੁਣ ਫੀਸ ਤੈਅ ਕਰਨ ਨਾਲ ਇਕ ਤਾਂ ਆਮਦਨ ਹੋਵੇਗੀ ਦੂਜਾ ਆਮ ਸ਼ਰਧਾਲੂਆਂ ਦੀ ਲਾਈਨ ਦੀ ਬਜਾਏ ਇਨ੍ਹਾਂ ਦੀ ਲਾਈਨ ਵੱਖਰੀ ਹੋਵੇਗੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ 28 ਲੱਖ ਦੀ ਲੁੱਟ ਦਾ ਮਾਮਲਾ ਸੁਲਝਿਆ: ਦੋਵੇਂ ਦੋਸ਼ੀ ਦਿੱਲੀ ਤੋਂ ਗ੍ਰਿਫਤਾਰ, 15.22 ਲੱਖ ਬਰਾਮਦ
SDM ਵਿਵੇਕ ਮਹਾਜਨ ਨੇ ਦੱਸਿਆ ਕਿ ਅੱਜ ਤੋਂ ਇਹ ਵਿਵਸਥਾ ਲਾਗੂ ਕਰ ਦਿੱਤੀ ਗਈ ਹੈ। ਹੁਣ ਇਸ ਨੂੰ ਟ੍ਰਾਇਲ ਵਜੋਂ ਸ਼ੁਰੂ ਕੀਤਾ ਗਿਆ ਹੈ। ਇਕ ਦਿਨ ਵਿਚ ਸਿਰਫ 500 ਪਾਸ ਬਣਾ ਕੇ VVIP ਨੂੰ ਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਕਿ ਲਾਈਨ ਦੀ ਵਿਵਸਥਾ ਪ੍ਰਭਾਵਿਤ ਨਾ ਹੋਵੇ।
ਉਨ੍ਹਾਂ ਕਿਹਾ ਕਿ VVIP ਸ਼ਰਧਾਲੂਆਂ ਨੂੰ ਮੰਦਰ ਨਿਆਸ ਵੱਲੋਂ ਬਾਬਾ ਸ਼੍ਰੀ ਮਾਈ ਦਾਸ ਸਦਨ ਵਿਚ ਬਣੇ ਵੇਟਿੰਗ ਹਾਲ ਵਿਚ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਇਥੋਂ ਇਲੈਕਟ੍ਰਿਕ ਗੋਲਫ ਕੋਰਟ ਰਾਹੀਂ ਮੰਦਰ ਦੀ ਲਿਫਟ ਤੱਕ ਲਿਜਾਇਆ ਜਾਵੇਗਾ ਤੇ ਉਥੋਂ ਲਿਫਟ ਰਾਹੀਂ ਦਰਸ਼ਨ ਕਰਵਾਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: