ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਆਮ ਆਦਮੀ ਪਾਰਟੀ ‘ਤੇ ਨਿਸ਼ਾਨੇ ਸਾਧ ਰਹੇ ਹਨ। ਹੁਣ ਰਾਜਾ ਵੜਿੰਗ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਹਮਲਾ ਬੋਲਿਆ ਹੈ।
ਟਵੀਟ ਕਰਦਿਆਂ ਵੜਿੰਗ ਨੇ ਕਿਹਾ ਕਿ ਕੇਜਰੀਵਾਲ ਜੀ 1 ਅਪ੍ਰੈਲ ਵਾਲਾ ਵਾਅਦਾ ਅਪ੍ਰੈਲ ਫੂਲ ਹੀ ਨਿਕਲਿਆ, ਨਾ ਕੋਈ ਮੁਆਵਜ਼ਾ, ਨਾ ਕੋਈ MLA ਜਾਂ ਕੋਈ ਮੰਤਰੀ ਕਿਸਾਨਾਂ ਦੀ ਸੁੱਧ ਲੈਣ ਪਹੁੰਚਿਆ। ਤੁਸੀਂ ਵੀ ਚੁੱਪ ਹੋ ਮਾਨ੍ਹ ਸਾਹਿਬ। ਪੰਜਾਬ ਨੂੰ ਲਾਵਾਰਿਸ ਨਹੀਂ ਛੱਡਿਆ ਜਾ ਸਕਦਾ, ਤੁਸੀਂ ਆਪਣਾ ਕੱਲ੍ਹ ਤੋਂ ਦਿੱਲੀ ਦਾ ਦੌਰਾ ਤੁਰੰਤ ਰੱਦ ਕਰੋ ਤੇ ਪੰਜਾਬ ਦੇ ਕਿਸਾਨ ਦਾ ਹਾਲ ਪੁੱਛੋ।’
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸੋਮਵਾਰ ਨੂੰ ਦਿੱਲੀ ਜਾਣਗੇ ਅਤੇ ਉਥੇ ਜਾ ਕੇ ਸਰਕਾਰੀ ਸਕੂਲਾਂ, ਹਸਪਤਾਲਾਂ ਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਗੇ। ਸੀ.ਐੱਮ. ਮਾਨ ਦਾ ਇਹ ਦੌਰਾ ਦੋ ਦਿਨਾਂ ਦਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਸੂਬਾ ਪ੍ਰਧਾਨ ਵੜਿੰਗ ਨੇ ਜੁਗਾੜੂ ਰੇਹੜੀਆਂ ਨੂੰ ਲੈ ਕੇ ਵੀ ਮੁੱਖ ਮੰਤਰੀ ਮਾਨ ਨੂੰ ਘੇਰਿਆ ਸੀ। ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਸਰਕਾਰ ਕੌਣ ਚਲਾ ਰਿਹਾ ਹੈ, ਜਿਸ ਕਰਕੇ ਸਰਕਾਰ ਗਲਤ ਫੈਸਲੇ ਲੈ ਰਹੀ ਹੈ। ਫਿਰ ਘਬਰਾ ਕੇ ਉਨ੍ਹਾਂ ਨੂੰ ਵਾਪਿਸ ਲੈਣਾ ਪੈ ਰਿਹਾ ਹੈ। ਧਿਆਨ ਨਾਲ ਸਰਕਾਰ ਦੇ ਫੈਸਲੇ ਲਵੋ। ਅਫਸਰਸ਼ਾਹੀ ਦੀ ਲਗਾਮ ਆਪਣੇ ਹੱਥ ਰੱਖੋ।