ਪੰਜਾਬ ‘ਚ ਲੱਗ ਰਹੇ ਬਿਜਲੀ ਕੱਟਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਮੁਫ਼ਤ ਬਿਜਲੀ ਦੇ ਚੋਣ ਵਾਅਦੇ ਨੂੰ ਲੈ ਕੇ ਵਿਰੋਧੀ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨੇ ਵਿੰਨ੍ਹ ਰਹੇ ਹਨ। ਇਸੇ ਨੂੰ ਲੈ ਕੇ ਅੱਜ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀ.ਐੱਮ. ਮਾਨ ਨੂੰ ਘੇਰਿਆ।
ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਮਾਨ ਬਿਜਲੀ ਨਾ ਆਉਣ ਦੀ ਗੱਲ਼ ਕਹਿ ਰਹੇ ਹਨ। ਵੜਿੰਗ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਉਨ੍ਹਾਂ ਦੇ ਦਿਲ ਦੀ ਗੱਲ ਜ਼ੁਬਾਨ ‘ਤੇ ਆ ਗਈ ਹਾਲ-ਏ-ਪੰਜਾਬ।
ਵੜਿੰਗ ਨੇ ਕਿਹਾ ਕਿ ‘ਮਾਨ ਸਾਹਿਬ, ਕਮਾਲ ਦੀ ਗੱਲ ਇਹ ਹੈ ਕਿ ਤੁਸੀਂ ਆਪਣੀ ਗੱਲ ਸੱਚ ਸਾਬਿਤ ਕਰ ਦਿੱਤੀ। ਲੋਕ ਬਿਜਲੀ ਦੀਆਂ ਤਾਰਾਂ ‘ਤੇ ਕੱਪੜੇ ਹੀ ਸੁਕਾ ਰਹੇ ਹਨ। ਲੋਕ ਗਰਮੀ ਨਾਲ ਸੁੱਕ ਰਹੇ ਹਨ। ਮੁਫਤ ਬਿਜਲੀ ਤੋਂ ਪਹਿਲਾਂ ਬਿਜਲੀ ਤਾਂ ਦਿਓ।’
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੜਿੰਗ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ‘ਤੇ ਟਿੱਪਣੀ ਕਰਦਿਆਂ ਸੀ.ਐੱਮ. ਮਾਨ ਨੂੰ ਮਸ਼ਹੂਰ ਭਵਿੱਖਕਰਤਾ ਨਾਸਤ੍ਰੇਦਮਸ ਤੱਕ ਕਹਿ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: