2009 ‘ਚ ਆਈ ਫਿਲਮ ‘ਅਵਤਾਰ’ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ। ਮੇਕਰਸ ਦੀ ਸੋਚ ਅਤੇ ਸਟਾਰ ਕਾਸਟ ਦੇ ਕੰਮ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਖੁਦ ਨਿਰਮਾਤਾਵਾਂ ਨੂੰ ਵੀ ਨਹੀਂ ਪਤਾ ਸੀ ਕਿ ਪੈਂਡੋਰਾ ਦੀ ਦੁਨੀਆ ਲੋਕਾਂ ਨੂੰ ਇੰਨੀ ਪਸੰਦ ਆ ਸਕਦੀ ਹੈ। ਹੁਣ ਇਸ ਫਿਲਮ ਦਾ ਦੂਜਾ ਭਾਗ ‘ਅਵਤਾਰ : ਦਿ ਵੇ ਆਫ ਵਾਟਰ’ 16 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਦੂਜੇ ਭਾਗ ਨੂੰ ਵੀ ਲੋਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਦੌਰਾਨ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਦੇ ਪੇਦਾਪੁਰਮ ਸ਼ਹਿਰ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ‘ਅਵਤਾਰ 2’ ਨੂੰ ਦੇਖਦੇ ਹੋਏ ਇੱਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।
ਤਾਜ਼ਾ ਰਿਪੋਰਟਾਂ ਮੁਤਾਬਕ ਪੀੜਤ ਲਕਸ਼ਮੀਰੈੱਡੀ ਸ਼੍ਰੀਨੂ ਆਪਣੇ ਭਰਾ ਰਾਜੂ ਦੇ ਨਾਲ ਅਵਤਾਰ-2 ਦੇਖਣ ਲਈ ਸਿਨੇਮਾ ਹਾਲ ਗਿਆ ਸੀ। ਹਾਲਾਂਕਿ, ਫਿਲਮ ਦੌਰਾਨ ਸ਼ਰੀਨੂ ਡਿੱਗ ਪਿਆ ਅਤੇ ਬੇਹੋਸ਼ ਹੋ ਗਿਆ। ।ਉਸ ਦਾ ਛੋਟਾ ਭਰਾ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪੇਦਾਪੁਰਮ ਸਰਕਾਰੀ ਹਸਪਤਾਲ ਲੈ ਗਿਆ। ਬਾਅਦ ਵਿੱਚ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਨੌਜਵਾਨ ਨੂੰ ਮ੍ਰਿਤਕ ਲਿਆਂਦਾ ਗਿਆ ਸੀ। ਲਕਸ਼ਮੀਰੈਡੀ ਸ਼੍ਰੀਨੂੰ ਆਪਣੇ ਪਿੱਛੇ ਇੱਕ ਧੀ ਅਤੇ ਇੱਕ ਪੁੱਤਰ ਛੱਡ ਗਿਆ ਹੈ।
ਡਾਕਟਰ ਦੀ ਰਿਪੋਰਟ ਮੁਤਾਬਕ ਬੰਦੇ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ ਅਤੇ ‘ਫਿਲਮ ਦੇਖਣ ਤੋਂ ਬਾਅਦ ਜ਼ਿਆਦਾ ਐਕਸਾਈਟਿਡ ਹੋਣ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ।
ਇਹ ਵੀ ਪੜ੍ਹੋ : ਚੀਨ ‘ਚ ਕੋਰੋਨਾ ਨਾਲ ਹਾਲਾਤ ਬਦਤਰ, ਸਸਕਾਰ ਲਈ ਸ਼ਮਸ਼ਾਨ ਵਾਲੀਆਂ ਥਾਵਾਂ ‘ਤੇ ਝੜਪ
ਰਿਪੋਰਟ ਮੁਤਾਬਕ 12 ਸਾਲ ਪਹਿਲਾਂ 2010 ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ ਜਦੋਂ ਤਾਈਵਾਨ ਵਿੱਚ ਇੱਕ 42 ਸਾਲਾ ਵਿਅਕਤੀ ਦੀ ਵੀ ਜੇਮਸ ਕੈਮਰਨ ਦੀ ਫਿਲਮ ਅਵਤਾਰ ਨੂੰ ਦੇਖਦੇ ਹੋਏ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਖਬਰਾਂ ਅਨੁਸਾਰ ਤਾਇਵਾਨ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ। ਸਾਲ 2010 ‘ਚ ਜਦੋਂ ਫਿਲਮ ‘ਅਵਤਾਰ’ ਰਿਲੀਜ਼ ਹੋਈ ਸੀ ਤਾਂ ਉਸ ਦੌਰਾਨ ਵੀ 42 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਹ ਰਿਪੋਰਟ ਫਰਾਂਸ ਪ੍ਰੈਸ ਏਜੰਸੀ ਵਿੱਚ ਸਾਹਮਣੇ ਆਈ ਹੈ। ਡਾਕਟਰ ਮੁਤਾਬਕ ਵਿਅਕਤੀ ਨੂੰ ਪਹਿਲਾਂ ਹੀ ਹਾਈ ਬਲੱਡ ਪ੍ਰੈਸ਼ਰ ਸੀ। ਡਾਕਟਰਾਂ ਨੇ ਦੱਸਿਆ ਸੀ ਕਿ ਫਿਲਮ ਦੇਖਦੇ ਸਮੇਂ ਉਸ ਦੇ ਜ਼ਿਆਦਾ ਉਤੇਜਿਤ ਹੋਣ ਕਾਰਨ ਹਾਈ ਬਲੱਡ ਪ੍ਰੈਸ਼ਰ ਦੇ ਲੱਛਣਾਂ ਕਾਰਨ ਵਿਅਕਤੀ ਦੀ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: