ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ। ‘ਆਪ’ ਦੇ ਸੁਸ਼ੀਲ ਸਿੰਘ ਰਿੰਕੂ ਨੇ ਇਤਿਹਾਸ ਰਚਦਿਆਂ ਕਾਂਗਰਸ ਦਾ ਗੜ੍ਹ ਢਾਹ ਦਿੱਤਾ। ਇਸ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ‘ਚ ਜਸ਼ਨ ਦਾ ਮਾਹੌਲ ਹੈ। ਵਰਕਰ ਢੋਲ ਵਜਾ ਕੇ ਜਸ਼ਨ ਮਨਾ ਰਹੇ ਹਨ, ਜਦੋਂ ਕਿ ਆਗੂ ਖੁਸ਼ੀ ਵਿੱਚ ਨੱਚ ਰਹੇ ਹਨ। ਜਲੰਧਰ ਉਪ ਚੋਣ ‘ਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਰੁਝਾਨਾਂ ‘ਚ ਨਹੀਂ ਆਉਂਦੇ, ਅਸੀਂ ਸਿੱਧੇ ਸਰਕਾਰ ‘ਚ ਆਉਂਦੇ ਹਾਂ।
ਜਲੰਧਰ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਆਸਾਂ ਤੇ ਉਮੀਦਾਂ ‘ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਇਸ ਨੂੰ ਆਪਣੀ ਜਿੰਮੇਵਾਰੀ ਸਮਝਦੇ ਹਾਂ… ਅਸੀਂ ਕਿਸੇ ਸਰਵੇਅ ਵਿੱਚ ਨਹੀਂ ਆਉਂਦੇ, ਅਸੀਂ ਸਿੱਧੇ ਸਰਕਾਰ ਕੋਲ ਆਉਂਦੇ ਹਾਂ।
ਰਾਜਧਾਨੀ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਚੁਣਿਆ ਹੈ। ਜਨਤਾ ਨੇ ਸਭ ਨੂੰ ਅਣਗੌਲਿਆਂ ਕਰਕੇ ਆਮ ਆਦਮੀ ਪਾਰਟੀ ਦੇ ਇਮਾਨਦਾਰੀ ਦੇ ਫਤਵੇ ਨੂੰ ਚੁਣਿਆ ਹੈ। ਸਾਡੀ ਸਰਕਾਰ ਇਮਾਨਦਾਰਾਂ ਦੀ ਸਰਕਾਰ ਹੈ ਅਤੇ ਜਨਤਾ ਨੇ ਇਸ ਇਮਾਨਦਾਰੀ ਨੂੰ ਪਸੰਦ ਕੀਤਾ ਹੈ। ਸਾਢੇ ਅੱਠ ਲੱਖ ਦੇ ਕਰੀਬ ਲੋਕਾਂ ਨੇ ਵੋਟਾਂ ਪਾਈਆਂ ਅਤੇ ਅਸੀਂ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ਹਾਰ ‘ਤੇ ਭੁੱਬਾਂ ਮਾਰ ਰੋਇਆ ਨੀਟੂ ਸ਼ਟਰਾਂਵਾਲਾ, ਧਰੇ ਰਹਿ ਗਏ 11 ਕਿਲੋ ਲੱਡੂ
CM ਮਾਨ ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ। ਸਾਨੂੰ ਨਹੀਂ ਪਤਾ ਕਿ ਹੁਣ ਸਾਡਾ ਵੋਟ ਬੈਂਕ ਕੀ ਹੈ। ਅਸੀਂ ਕਿਸੇ ਸਰਵੇਅ ਵਿੱਚ ਨਹੀਂ ਆਉਂਦੇ, ਅਸੀਂ ਸਿੱਧੇ ਸਰਕਾਰ ‘ਚ ਆਉਂਦੇ ਹਾਂ। ਕਿਸੇ ਨੂੰ ਭਰੋਸਾ ਨਹੀਂ ਸੀ ਕਿ 63 ਆ ਜਾਏਗੀ, ਨਹੀਂ ਮੰਨ ਰਿਹਾ ਕਿ 92 ਆ ਜਾਣਗੇ, ਸਾਡੇ ਕੋਲ ਵੱਖੋ-ਵੱਖਰੇ ਇਲੈਕਸ਼ਨ ਦਾ ਸਿਨੇਰੀਓ ਹੁੰਦਾ ਹੈ। ਅਸੀਂ ਜਨਤਾ ਦਾ ਫੈਸਲਾ ਆਪਣੇ ਸਿਰ-ਮੱਥੇ ਲਿਆ। ਅਸੀਂ ਆਪਣੀਆਂ ਗਲਤੀਆਂ ਤੋਂ ਵੀ ਸਿੱਖਿਆ ਹੈ।
ਵੀਡੀਓ ਲਈ ਕਲਿੱਕ ਕਰੋ -: