ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ਾਂ ਵਿਚ ਓਮੀਕ੍ਰਾਨ ਦੇ ਸਬ-ਵੈਰੀਐਂਟ XBB.1.5 ਦੇ ਤੇਜ਼ੀ ਨਾਲ ਹੋ ਰਹੇ ਪਸਾਰ ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਜ਼ਾਹਿਰ ਕੀਤੀ ਹੈ। WHO ਦੇ ਅਧਿਕਾਰੀਆਂ ਨੇ ਕਿਹਾ ਕਿ ਓਮੀਕ੍ਰਾਨ ਦੇ ਸਬ-ਵੈਰੀਐਂਟ ਦੇ ਤੇਜ਼ੀ ਨਾਲ ਪ੍ਰਸਾਰ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਨੂੰ ਇਹ ਸਿਫਾਰਸ਼ ਕਰਨ ‘ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਲੰਬੀ ਦੂਰੀ ਦੀਆਂ ਉਡਾਣਾਂ ਵਿਚ ਯਾਤਰੀ ਮਾਸਕ ਪਹਿਨਣ।
WHO ਨੇ ਕਿਹਾ ਕਿ ਯੂਰਪ ਵਿਚ XBB.1.5 ਸਬ-ਵੈਰੀਐਂਟ ਦੇ ਸੰਕਰਮਿਤਾਂ ਦੀ ਗਿਣਤੀ ਅਜੇ ਘੱਟ ਹੈ ਪਰ ਇਸ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਯੂਰਪ ਲਈ ਡਬਲਯੂਐੱਚਓ ਦੀ ਸੀਨੀਅਰ ਐਮਰਜੈਂਸੀ ਅਧਿਕਾਰੀ ਕੈਥਰੀਨ ਸਮਾਲਵੁੱਡ ਨੇ ਕਿਹਾ ਕਿ ਯਾਤਰੀਆਂ ਨੂੰ ਲੰਬੀ ਦੂਰੀ ਦੀਆਂ ਉਡਾਣਾਂ ਵਰਗੀ ਉੱਚ ਜ਼ੋਖਮ ਵਾਲੇ ਹਾਲਾਤਾਂ ਵਿਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਅਜਿਹੇ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਇਹ ਸਿਫਾਰਸ਼ ਜਾਰੀ ਕੀਤੀ ਜਾਣੀ ਚਾਹੀਦੀ ਹੈ ਜਿਥੇ ਤੇਜ਼ੀ ਨਾਲ ਕੋਰੋਨਾ ਫੈਲ ਰਿਹਾ ਹੈ।
ਇਹ ਵੀ ਪੜ੍ਹੋ : ਨਸ਼ਿਆਂ ਖਿਲਾਫ ਅੰਮ੍ਰਿਤਸਰ ਪੁਲਿਸ ਦੀ ਕਾਰਵਾਈ, 3.63 ਲੱਖ ਦੀਆਂ ਨਸ਼ੀਲੀ ਗੋਲੀਆਂ ਸਣੇ 4 ਗ੍ਰਿਫਤਾਰ
ਸਿਹਤ ਅਧਿਕਾਰੀਆਂ ਨੇ ਦੱਸਿਆ ਹੈ ਕਿ XBB.1.5 ਹੁਣ ਤੱਕ ਪਾਇਆ ਗਿਆ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਓਮੀਕ੍ਰਾਨ ਸਬ-ਵੈਰੀਐਂਟ ਹੈ। ਅਮਰੀਕਾ ਵਿਚ ਨਵੇਂ ਕੋਰੋਨਾ ਸੰਕਰਮਿਤ ਮਰੀਜ਼ਾਂ ਵਿਚੋਂ 27.6 ਫੀਸਦੀ ਇਸ ਸਬ-ਵੈਰੀਐਂਟ ਦੇ ਸ਼ਿਕਾਰ ਹੈ।
ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ XBB.1.5 ਦੁਨੀਆ ਵਿਚ ਕੋਰੋਨਾ ਦੀ ਨਵੀਂ ਲਹਿਰ ਦਾ ਕਾਰਨ ਬਣੇਗਾ ਜਾਂ ਨਹੀਂ। ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਟੀਕੇ ਗੰਭੀਰ ਲੱਛਣਾਂ, ਹਸਪਤਾਲ ਵਿਚ ਭਰਤੀ ਹੋਣ ਤੇ ਮੌਤ ਤੋਂ ਬਚਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: