ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ‘ਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜ਼ਿਕਰ ਕਰਦੇ ਹੋਏ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ। ਪੀ.ਐੱਮ. ਮੋਦੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦੇ ਨਾਵਾਂ ਵਿੱਚ ਸੰਸਕ੍ਰਿਤ ਦੇ ਸ਼ਬਦਾਂ ਨਾਲ ਸਮੱਸਿਆ ਸੀ। ਮੈਂ ਰਿਪੋਰਟ ਵਿੱਚ ਪੜ੍ਹਿਆ ਕਿ 600 ਸਰਕਾਰੀ ਯੋਜਨਾਵਾਂ ਦਾ ਨਾਂ ਗਾਂਧੀ-ਨਹਿਰੂ ਪਰਿਵਾਰ ਦੇ ਨਾਮ ਉੱਤੇ ਰੱਖਿਆ ਗਿਆ ਸੀ, ਫਿਰ ਵੀ ਨਹਿਰੂ ਜੀ ਦਾ ਨਾਮ ਕਿਉਂ ਨਹੀਂ ਲਿਆ ਗਿਆ। ਕਿਸੇ ਪ੍ਰੋਗਰਾਮ ਵਿੱਚ ਜੇ ਨਹਿਰੂ ਜੀ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ ਤਾਂ ਲੋਕਾਂ ਦੇ ਵਾਲ ਖੜ੍ਹੇ ਹੋ ਜਾਂਦੇ ਨੇ, ਲਹੂ ਗਰਮ ਹੋ ਜਾਂਦਾ ਹੈ ਕਿ ਨਹਿਰੂ ਜੀ ਦਾ ਨਾਂ ਕਿਉਂ ਨਹੀਂ ਲਿਆ ਗਿਆ।”
ਪੀ.ਐੱਮ. ਮੋਦੀ ਨੇ ਅੱਗੇ ਕਿਹਾ ਕਿ ਮੈਨੂੰ ਬਹੁਤ ਹੈਰਾਨੀ ਹੈ ਕਿ ਚਲੋ ਭਾਈ ਮੈਥੋਂ ਕਦੇ ਛੁੱਟ ਜਾਂਦਾ ਹੋਵੇਗਾ ਨਹਿਰੂ ਜੀ ਦਾ ਨਾਂ, ਅਸੀਂ ਇਸ ਨੂੰ ਠੀਕ ਵੀ ਕਰ ਲਵਾਂਗੇ ਕਿਉਂਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਨ, ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਉਨ੍ਹਾਂ ਦੀ ਪੀੜ੍ਹੀ ਦਾ ਕੋਈ ਬੰਦਾ ਨਹਿਰੂ ਸਰਨੇਮ ਰੱਖਣ ਤੋਂ ਡਰਦਾ ਕਿਉਂ ਹੈ? ਨਹਿਰੂ ਸਰਨੇਮ ਰਖਣ ਤੋਂ ਸ਼ਰਮਿੰਦਗੀ ਕਿਉਂ ਹੈ? ਇੰਨੀ ਵੱਡੀ ਸ਼ਖਸੀਅਤ.. ਤੁਹਾਨੂੰ ਮਨਜ਼ੂਰ ਨਹੀਂ ਹੈ…ਪਰਿਵਾਰ ਨੂੰ ਮਨਜ਼ੂਰ ਨਹੀਂ ਹੈ ਅਤੇ ਤੁਸੀਂ ਸਾਡਾ ਹਿਸਾਬ ਮੰਗਦੇ ਹੋ।”
ਉਨ੍ਹਾਂ ਕਿਹਾ ਕਿ ਇਹ ਸਦੀਆਂ ਪੁਰਾਣਾ ਦੇਸ਼, ਲੋਕਾਂ ਦੀਆਂ ਪੁਸ਼ਤਾਂ ਦੀ ਰਿਵਾਇਤ ਨਾਲ ਬਣਿਆ ਹੋਇਆ ਹੈ, ਇਹ ਦੇਸ਼ ਕਿਸੇ ਪਰਿਵਾਰ ਦੀ ਜਾਗੀਰ ਨਹੀਂ ਹੈ। ਪੀ.ਐੱਮ. ਨੇ ਕਿਹਾ ਕਿ ਕਿਸ ਪਾਰਟੀ ਅਤੇ ਸੱਤਾ ਵਿੱਚ ਬੈਠੇ ਲੋਕਾਂ ਨੇ ਧਾਰਾ 356 ਦੀ ਦੁਰਵਰਤੋਂ ਕੀਤੀ? 90 ਵਾਰ ਚੁਣੀਆਂ ਹੋਈਆਂ ਸਰਕਾਰਾਂ ਡਿਗਾਈਆਂ ਗਈਆਂ, ਕੌਣ ਸਨ ਉਹ ਲੋਕ? ਇਕ ਪ੍ਰਧਾਨ ਮੰਤਰੀ ਨੇ ਧਾਰਾ 356 ਦੀ 50 ਵਾਰ ਵਰਤੋਂ ਕੀਤੀ ਅਤੇ ਉਹ ਨਾਂ ਹੈ ਇੰਦਰਾ ਗਾਂਧੀ। ਕੇਰਲ ਦੀ ਸਾਮਵਾਦੀ ਸਰਕਾਰ ਚੁਣੀ ਗਈ ਜਿਸ ਨੂੰ ਪੰਡਤ ਨਹਿਰੂ ਨੇ ਪਸੰਦ ਨਹੀਂ ਕੀਤਾ ਅਤੇ ਉਸ ਨੂੰ ਡਿਗਾ ਦਿੱਤਾ ਗਿਆ।”
ਇਹ ਵੀ ਪੜ੍ਹੋ : ‘ਅੱਜ ਦੇਸ਼ ਵੇਖ ਰਿਹਾ ਇੱਕ ਇਕੱਲਾ ਕਿੰਨਿਆਂ ‘ਤੇ ਭਾਰੀ ਪਿਆ’, ਰਾਜ ਸਭਾ ਛਾਤੀ ਠੋਕ ਕੇ ਬੋਲੇ PM ਮੋਦੀ
ਕਾਂਗਰਸ ‘ਤੇ ਹਮਲਾ ਜਾਰੀ ਰੱਖਦੇ ਹੋਏ ਪੀਐਮ ਨੇ ਕਿਹਾ, “ਉਹ ਵਿਗਿਆਨ ਅਤੇ ਤਕਨਾਲੋਜੀ ਦੇ ਵੀ ਵਿਰੋਧੀ ਹਨ। ਉਹ ਸਾਡੇ ਵਿਗਿਆਨੀਆਂ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਉਨ੍ਹਾਂ ਨੂੰ ਦੇਸ਼ ਦੀ ਚਿੰਤਾ ਨਹੀਂ ਹੈ, ਉਹ ਆਪਣੇ ਸਿਆਸੀ ਉਤਰਾਅ-ਚੜ੍ਹਾਅ ਤੋਂ ਚਿੰਤਤ ਹਨ। ਇਹ ਦੇਸ਼ ਅੱਜ ਵੀ ਡਿਜੀਟਲ ਲੈਣ-ਦੇਣ ਵਿੱਚ ਦੁਨੀਆ ਦਾ ਮੋਹਰੀ ਬਣਿਆ ਹੋਇਆ ਹੈ। ਡਿਜੀਟਲ ਇੰਡੀਆ ਦੀ ਸਫਲਤਾ ਨੇ ਅੱਜ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ।”
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ‘ਚ ਅੱਗੇ ਕਿਹਾ, ”ਇਸ ਬਜਟ ਸੈਸ਼ਨ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਹ ਮਹਿਲਾ ਰਾਸ਼ਟਰਪਤੀ ਤੋਂ ਸ਼ੁਰੂ ਹੁੰਦਾ ਹੈ ਅਤੇ ਰਸਮੀ ਤੌਰ ‘ਤੇ ਮਹਿਲਾ ਵਿੱਤ ਮੰਤਰੀ ਤੋਂ ਸ਼ੁਰੂ ਹੁੰਦਾ ਹੈ।” ਦੇਸ਼ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ। “ਇਹ ਇਤਫ਼ਾਕ ਕਦੇ ਨਹੀਂ ਆਇਆ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਭਵਿੱਖ ਵਿੱਚ ਵੀ ਅਜਿਹੇ ਮੌਕੇ ਵੇਖਣ ਨੂੰ ਮਿਲਣ।”
ਵੀਡੀਓ ਲਈ ਕਲਿੱਕ ਕਰੋ -: