ਮਹਾਰਾਸ਼ਟਰ ਨੇ ਵੀਰਵਾਰ ਨੂੰ ਸੂਬੇ ਭਰ ਵਿੱਚ ਸੁਪਰਮਾਰਕੀਟਾਂ ਅਤੇ ਵਾਕ-ਇਨ ਸਟੋਰਾਂ ਵਿੱਚ 5,000 ਰੁਪਏ ਦੀ ਫਲੈਟ ਸਾਲਾਨਾ ਲਾਇਸੈਂਸ ਫੀਸ ‘ਤੇ ਵਾਈਨ ਵੇਚਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਇਸ ਪਿੱਛੋਂ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਸ਼ੁੱਕਰਵਾਰ ਨੂੰ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਸੁਪਰਮਾਰਕੀਟਾਂ ਅਤੇ ਵਾਕ-ਇਨ ਸਟੋਰਾਂ ਵਿੱਚ ਵਾਈਨ ਦੀ ਵਿਕਰੀ ਦੀ ਇਜਾਜ਼ਤ ਦੇਣ ਦੇ ਫੈਸਲੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਰਾਉਤ ਨੇ ਕਿਹਾ ਕਿ ਵਾਈਨ ਸ਼ਰਾਬ ਨਹੀਂ ਹੈ। ਜੇ ਵਾਈਨ ਦੀ ਵਿਕਰੀ ਵਧੇਗੀ ਤਾਂ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ। ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਅਜਿਹਾ ਕੀਤਾ ਹੈ।
ਰਾਜ ਸਰਕਾਰ ਦੇ ਫੈਸਲੇ ਦੀ ਆਲੋਚਨਾ ਕਰਨ ਲਈ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਰਾਉਤ ਨੇ ਕਿਹਾ ਕਿ ਭਾਜਪਾ ਸਿਰਫ ਵਿਰੋਧ ਕਰਦੀ ਹੈ, ਪਰ ਕਿਸਾਨਾਂ ਲਈ ਕੁਝ ਨਹੀਂ ਕਰਦੀ। ਮੱਲਿਕਾਰਜੁਨ ਖੜਗੇ ਸਹੀ ਹਨ। ਭਾਜਪਾ ਨੇ ਪਬਲਿਕ ਸੈਕਟਰ ਨੂੰ ਵੇਚ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਸੀ ਕਿ ਸ਼ਿਵ ਸੈਨਾ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਮਹਾਰਾਸ਼ਟਰ ਨੂੰ “ਮਦਯ-ਰਾਸ਼ਟਰ (ਸ਼ਰਾਬ ਰਾਜ)” ਵਿੱਚ ਬਦਲਣਾ ਚਾਹੁੰਦੀ ਹੈ।
ਰਾਜ ਮੰਤਰੀ ਮੰਡਲ ਮੁਤਾਬਕ ਇਸ ਫੈਸਲੇ ਦਾ ਉਦੇਸ਼ ਭਾਰਤੀ ਵਾਈਨਰੀਆਂ ਲਈ ਵਧੇਰੇ ਪਹੁੰਚਯੋਗ ਮਾਰਕੀਟਿੰਗ ਚੈਨਲਾਂ ਨੂੰ ਯਕੀਨੀ ਬਣਾਉਣਾ ਹੈ। ਯਾਨੀ ਕਿ ਹੁਣ ਮਹਾਰਾਸ਼ਟਰ ਦੇ ਹਰ ਸੁਪਰਮਾਰਕੀਟ ਅਤੇ ਵਾਕ-ਇਨ ਸਟੋਰ ਖੁੱਲ੍ਹੇਆਮ ਵਾਈਨ ਵੇਚਣਗੇ।