ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਹਾਰ-ਜਿੱਤ ਨੂੰ ਲੈ ਕੇ ਪਾਰਟੀ ਉਮੀਦਵਾਰਾਂ ਦੇ ਦਿਲ ਦੀਆਂ ਧੜਕਨਾਂ ਵਧ ਚੁੱਕੀਆਂ ਹਨ। ਜਿੱਤਣ ਦੀ ਉਮੀਦ ਨਾਲ ਮਠਿਆਈਆਂ ਦੇ ਆਰਡਰ ਵੀ ਦਿੱਤੇ ਜਾ ਰਹੇ ਹਨ। ਲੁਧਿਆਣਾ ਵਿੱਚ ਇੱਕ ਸਵੀਟ ਹਾਊਸ ਨੇ ਮਹਾ ਲੱਡੂ ਤਿਆਰ ਕੀਤਾ ਹੈ। ਜੇ ਉਮੀਦਵਾਰ ਹਾਰ ਗਿਆ ਤਾਂ ਸਵੀਟ ਹਾਊਸ ਪੈਸੇ ਵਾਪਿਸ ਕਰੇਗਾ।
ਦੱਸ ਦੇਈਏ ਕਿ ਭਲਕੇ ਪੰਜਾਬ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਵਾਲੇ ਹਨ। ਆਪਣੀ ਜਿੱਤ ਦਾ ਦਾਅਵਾ ਕਰਨ ਵਾਲੇ ਉਮੀਦਵਾਰਾਂ ਦੇ ਸਮਰਥਕਾਂ ਨੇ ਜਿੱਤ ਦਾ ਜਸ਼ਨ ਮਨਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਰ ਸਆਸੀ ਪਾਰਟੀ ਨੇ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ‘ਤੇ ਆਰਡਰ ਦੇ ਦਿੱਤਾ ਹੈ। ਲੁਧਿਆਣਾ ਸ਼ਹਿਰ ਦੀਆਂ ਛੇ ਸੀਟਾਂ ‘ਤੇ ਉਮੀਦਵਾਰਾਂ ਦੇ ਸਮਰਥਕਾਂ ਨੇ ਆਰਡਰ ਦੇਣਾ ਸ਼ੁਰੂ ਕਰ ਦਿੱਤਾ ਹੈ। ਦੁਕਾਨਦਾਰ ਵੀ ਤਿਆਰੀ ਵਿੱਚ ਲੱਗੇ ਹਨ।
ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਤੇ ਲਵਲੀ ਸਵੀਟਸ ਦੇ ਮਾਲਿਕ ਨਰਿੰਦਰ ਪਾਲ ਸਿੰਘ ਲਵਲੀ ਨੇ ਇੱਕ ਪੰਜ ਕਿਲੋ ਦਾ ਮਹਾ ਲੱਡੂ ਤਿਆਰ ਕੀਤਾ ਹੈ। ਉਨ੍ਹਾਂ ਦੇ ਕੋਲ ਮਹਾ ਲੱਡੂ ਦਾ ਆਰਡਰ ਆਏਗਾ ਤਾਂ ਉਸ ਨੂੰ ਸੇਲ ਕੀਤਾ ਜਾਏਗਾ। ਆਰਡਰ ਨੂੰ ਪੂਰਾ ਕਰਨ ਵਿੱਚ ਪੂਰੀ ਟੀਮ ਜੁਟੀ ਹੈ।
ਦੱ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਦਿਖਾਇਆ ਹੈ। ਹੁਣ ਦੇਖਣਾ ਇਹ ਹੈ ਕਿ ਵੀਰਵਾਰ ਨੂੰ ਕਿਸ ਪਾਰਟੀ ਦੇ ਪੱਖ ਵਿੱਚ ਨਤੀਜੇ ਆਉਂਦੇ ਹਨ। ਨਰਿੰਦਰ ਪਾਲ ਸਿੰਘ ਲਵਲੀ ਨੇ ਦੱਸਿਆ ਕਿ ਹਰ ਵਾਰ ਨਤੀਜਿਆਂ ਤੋਂ ਪਹਿਲਾਂ ਲੱਡੂ ਤੇ ਮਠਿਆਈਆਂ ਦੀ ਪ੍ਰੀ-ਬੁਕਿੰਗ ਹੁੰਦੀ ਸੀ। ਇਸ ਵਾਰ ਆਰਡਰ ਵੱਧ ਹਨ। ਮਠਿਆਈ ਬਣਾਉਣ ਵਿੱਚ ਟੀਮ ਦਿਨ-ਰਾਤ ਲੱਗੀ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਉਨ੍ਹਾਂ ਕਿਹਾ ਕਿ ਪੰਜ ਤੋਂ ਸੱਤ ਕੁਇੰਟਲ ਦੇ ਆਰਡਰ ਆ ਚੁੱਕੇ ਹਨ ਤੇ ਇਸ ਵਾਰ 15 ਕੁਇੰਟਲ ਦੀ ਤਿਆਰੀ ਹੈ। ਪਿਛਲੀ ਵਾਰ ਆਰਡਰ ਪੂਰਾ ਨਹੀਂ ਹੋ ਸਕਿਆ ਸੀ। ਪਰ ਇਸ ਵਾਰ ਉਮੀਦਵਾਰ ਜ਼ਿਆਦਾ ਹਨ ਤੇ ਆਰਡਰ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜੇ ਆਰਡਰ ਬੁਕ ਕਰਾਉਣ ਵਾਲੇ ਦਾ ਉਮੀਦਵਾਰ ਚੋਣਾਂ ਹਾਰ ਜਾਂਦਾ ਹੈ ਤਾਂ ਉਸ ਦੇ ਪੈਸਿਆਂ ਨੂੰ ਵਾਪਿਸ ਕਰ ਦਿੱਤਾ ਜਾਵੇਗਾ।