ਚੰਡੀਗੜ੍ਹ : ਹੁਣ ਏਟੀਐਮ ਦੀ ਵਰਤੋਂ ਕਰਨ ਵਾਲੇ ਬੈਂਕ ਗਾਹਕਾਂ ਨੂੰ ਵਾਧੂ ਸਰਵਿਸ ਚਾਰਜ ਭਰਨਾ ਪਏਗਾ, ਕਿਉਂਕਿ ਰਾਸ਼ਟਰੀ ਬੈਂਕਾਂ ਨੇ ਏ.ਟੀ.ਐੱਮ ਦੀ ਵਰਤੋਂ ਲਈ ਆਪਣੇ ਖਰਚਿਆਂ ਵਿੱਚ ਸੋਧ ਕਰਦਿਆਂ ਇਨ੍ਹਾਂ ਵਿੱਚ ਵਾਧਾ ਕਰ ਦਿੱਤਾ ਹੈ।
ਬੈਂਕਾਂ ਵੱਲੋਂ ਭੇਜੇ ਗਏ ਇੱਕ ਸੰਦੇਸ਼ ਵਿੱਚ ਇਹ ਸੂਚਿਤ ਕੀਤਾ ਗਿਆ ਹੈ ਕਿ 21 ਜਨਵਰੀ 2022 ਤੋਂ ਸੋਧੇ ਹੋਏ ਸਰਵਿਸ ਚਾਰਜ ਲੱਗਣਗੇ। ਜਿਸ ਮੁਤਾਬਕ ਫ੍ਰੀ ਲਿਮਿਟ ਤੋਂ ਵੱਧ ਹੋਰ ਬੈਂਕਾਂ ਦੇ ਏ.ਟੀ.ਐੱਮ ਤੋਂ ਕੈਸ਼ ਕਢਵਾਉਣ ‘ਤੇ 21 ਰੁਪਏ ਤੇ ਬਿਨਾਂ ਕੈਸ਼ ਵਾਲੀ ਟਰਾਂਜ਼ੈਕਸ਼ਨ ਕਰਨ ‘ਤੇ 10 ਰੁਪਏ ਸਰਵਿਸ ਚਾਰਜ ਲੱਗੇਗਾ। ਇਸ ਵਿੱਚ ਜੀ.ਐਸ.ਟੀ. ਵੀ ਵੱਖਰੇ ਤੌਰ ‘ਤੇ ਦੇਣਾ ਹੋੇਵੇਗਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦੱਸ ਦੇਈਏ ਕਿ ਜੂਨ ਮਹੀਨੇ ਵਿੱਚ ਭਾਰਤੀ ਰਿਜ਼ਰਵ ਬੈਂਕ (RBI) ਨੇ ਸਾਰੇ ਬੈਂਕਾਂ ਨੂੰ 1 ਜਨਵਰੀ 2022 ਤੋਂ ਮੁਫ਼ਤ ਮਾਸਿਕ ਹੱਦ ਤੋਂ ਜ਼ਿਆਦਾ ਨਕਦੀ ਤੇ ਗ਼ੈਰ-ਨਕਦੀ ਏਟੀਐੱਮ ਲੈਣ-ਦੇਣ ਲਈ ਫੀਸ ਵਧਾਉਣ ਦੀ ਇਜਾਜ਼ਤ ਦਿੱਤੀ ਸੀ, ਜਿਸ ਤੋਂ ਬਾਅਦ ਨੈਸ਼ਨਲ ਬੈਂਕ ਵੱਲੋਂ ਹੁਣ ਇਨ੍ਹਾਂ ਖਰਚਿਆਂ ਵਿੱਚ ਸੋਧ ਕੀਤੀ ਗਈ। ਇਸ ਵੇਲੇ ਏਟੀਐੱਮ ਤੋਂ ਤੈਅ ਹੱਦ ਤੋਂ ਜ਼ਿਆਦਾ ਲੈਣ-ਦੇਣ ‘ਤੇ 20 ਰੁਪਏ ਚਾਰਜ ਲਗਦਾ ਹੈ।
ਇਹ ਵੀ ਪੜ੍ਹੋ : ਰਾਜੋਆਣਾ ਨੂੰ ਜੇਲ੍ਹ ‘ਚ ਬੰਦ ਹੋਇਆਂ 26 ਸਾਲ ਪੂਰੇ ਹੋਣ ‘ਤੇ ਭੈਣ ਕਮਲਦੀਪ ਨੇ ਪਾਈ ਭਾਵੁਕ ਪੋਸਟ
ਜ਼ਿਕਰਯੋਗ ਹੈ ਕਿ ਬੈਂਕ ਖਾਤਾਧਾਰਕ ATM ਤੋਂ ਹਰ ਮਹੀਨੇ 5 ਮੁਫ਼ਤ ਟਰਾਂਜ਼ੈਕਸ਼ਨ ਕਰ ਸਕਦੇ ਹਨ। RBI ਨੇ ਬੈਂਕਾਂ ਨੂੰ ਵਿੱਤੀ ਲੈਣ-ਦੇਣ ਲਈ 15 ਰੁਪਏ ਤੋਂ 17 ਰੁਪਏ ਤਕ ਅਤੇ ਸਾਰੇ ਬੈਂਕਾਂ ‘ਚ ਗ਼ੈਰ-ਵਿੱਤੀ ਲੈਣ-ਦੇਣ ਲਈ 5 ਰੁਪਏ ਤੋਂ 6 ਰੁਪਏ ਤਕ ਪ੍ਰਤੀ ਲੈਣ-ਦੇਣ ਇੰਚਰਚੇਂਜ- ਫੀਸ ਵਧਾਉਣ ਦੀ ਵੀ ਇਜਾਜ਼ਤ ਦਿੱਤੀ ਸੀ। ਇਹ 1 ਅਗਸਤ 2021 ਤੋਂ ਲਾਗੂ ਹੋ ਗਈ ਸੀ।