ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਅਤੇ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਬਦਨਾਮ ਗੈਂਗਸਟਰ ਲਾਰੈਂਸ ਨਾਲ ਜੁੜੇ 12 ਸਾਲ ਪੁਰਾਣੇ ਕੇਸ ਵਿੱਚੋਂ ਇੱਕ ਦੋਸ਼ੀ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਬਰੀ ਕਰ ਦਿੱਤਾ ਹੈ। ਸਾਲ 2011 ਦੇ ਇਸ ਮਾਮਲੇ ਵਿੱਚ ਬਿਸ਼ਨੋਈ ਖਿਲਾਫ ਟ੍ਰਾਇਲ ਅਜੇ ਪੈਂਡਿੰਗ ਹੈ। ਮਾਮਲੇ ਵਿੱਚ ਕੋਰਟ ਨੇ ਜਸਦੀਪ ਸਿੰਘ ਸੰਧੂ ਨਾਂ ਦੇ ਦੋਸ਼ੀ ਨੂੰ ਬਰੀ ਕੀਤਾ ਹੈ। ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਮਾਮਲੇ ਵਿੱਚ ਸ਼ਿਕਾਇਤਕਰਾਤ ਤੇ ਹੋਰ ਗਵਾਹਾਂ ਨੇ ਉਸ ਨੂੰ ਕੋਰਟ ਵਿੱਚ ਪਛਾਣਨ ਤੋਂ ਇਨਕਾਰ ਕਰ ਦਿੱਤਾ।
ਕੋਰਟ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਬਿਸ਼ਨੋਈ ਤੇ ਇੰਦਰਜੀਤ ਸਿੰਘ ਇਸ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ਰਾਹੀਂ ਨਹੀਂ ਹੋਏ, ਕਿਉਂਕਿ ਉਨ੍ਹਾਂ ਦਾ ਵੱਖ-ਵੱਖ ਰਾਜਾਂ ਵਿੱਚ ਪੁਲਿਸ ਨੂੰ ਕਸਟਡੀ ਦੀ ਲੋੜ ਹੈ। ਅਜਿਹੇ ਵਿੱਚ ਕੇਸ ਦਾ ਟ੍ਰਾਇਲ ਲੰਮਾ ਖਿੱਚ ਰਿਹਾ ਹੈ।
ਬਿਸ਼ਨੋਈ ਤੇ ਹੋਰਨਾਂ ਖਿਲਾਫ ਹਰਿਆਣਾ ਸਟੂਡੈਂਟਸ ਐਸੋਸੀਏਸ਼ਨ (HSA) ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਗਰੋਵਾਲ ਦੀ ਸ਼ਿਕਾਇਤ ‘ਤੇ ਕੇਸ ਦਰਜ ਹੋਇਆ ਸੀ। ਗਰੇਵਾਲ ਨੇ ਦੋਸ਼ ਲਾਇਆ ਸੀ ਕਿ ਬਿਸ਼ਨੋਈ ਜੋ ਉਸ ਵੇਲੇ SOPU ਦਾ ਪ੍ਰਧਾਨ ਸੀ, ਆਪਣੇ 4 ਤੋਂ 5 ਸਾਥੀਆਂ ਨਾਲ ਉਸ ਦੇ ਘਰ ਸੈਕਟਰ 40 ਵਿੱਚ ਆਇਆ। 29 ਜੂਨ 2021 ਨੂੰ ਰਾਤ ਨੂੰ ਲਗਭਗ 8.45 ਵਜੇ ਉਸ ਦੇ ਘਰ ਵਿੱਚ ਦਾਖਲ ਹੋਏ ਹਮਲਾਵਰਾਂ ਨੇ ਉਨ੍ਹਾਂ ‘ਤੇ ਉਨ੍ਹਾਂ ਦੇ ਦੋਸਤਾਂ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਚਿਹਰੇ ਢਕੇ ਹੋਏ ਸਨ। ਦੋਸ਼ ਦੇ ਮੁਤਾਬਕ ਬਿਸ਼ਨੋਈ ਦੇ ਕੋਲ ਪਿਸਟਲ ਸੀ ਤੇ ਉਸ ਦੇ ਨਾਲ ਹੱਥਾਂ ਵਿੱਚ ਤਲਵਾਰਾਂ ਲਏ ਹੋਏ ਸਨ। ਉਨ੍ਹਾਂ ਵਿੱਚੋਂ ਹਮਲਾਵਰ ਨੇ ਸ਼ਿਕਾਇਤਕਰਤਾ ‘ਤੇ ਤਲਵਾਰ ਤੋਂ ਹਮਲਾ ਕਰ ਦਿੱਤਾ।
ਸ਼ਿਕਾਇਤਕਰਤਾ ਦੇ ਸਾਥੀ ਸਕਿੰਦਰ ਤੇ ਮਨਿੰਦਰਪਾਲ ‘ਤੇ ਵੀ ਤਲਵਾਰ ਨਾਲ ਹਮਲਾ ਹੋਇਆ ਸੀ। ਇਨ੍ਹਾਂ ‘ਤੇ ਹਮਲਾ ਕਰਨ ਤੋੰ ਬਾਅਦ ਦੋਸ਼ੀ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਏ ਸਨ। ਸ਼ਿਕਾਇਤਰਤਾ ਨੇ ਪਹਿਲਾਂ ਪੁਲਿਸ ਨੂੰ ਦੱਸਿਆ ਸੀ ਕਿ ਘਟਨਾ ਵਾਲੇ ਦਿਨ ਸਵੇਰੇ ਬਿਸ਼ਨੋਈ ਦਾ PUSU ਦੇ ਕੁਝ ਮੈਂਬਰਾਂ ਨਾਲ DAV ਕਾਲਜ, ਸੈਕਟਰ 10 ਵਿੱਚ ਵਿਵਾਦ ਹੋ ਗਿਆ ਸੀ। ਉਸ ਦੌਰਾਨ ਸ਼ਿਕਾਇਤਕਰਤਾ PUSU ਮੈਂਬਰਾਂ ਨਾਲ ਬੈਠਾ ਹੋਇਆ ਸੀ। ਉਨ੍ਹਾਂ ਦੀ ਬਿਸ਼ਨੋਈ ਦੇ ਨਾਲ ਚੰਗੀ ਗੱਲਬਾਤ ਨਹੀਂ ਸੀ।
ਇਹ ਵੀ ਪੜ੍ਹੋ : Covid-19 ਤੋਂ ਬਚਣ ਲਈ ਨਾ ਲਓ ਇਹ ਦਵਾਈਆਂ, ਪਲਾਜ਼ਮਾ ਥੈਰੇਪੀ ਤੋਂ ਵੀ ਬਚੋ, ਪੜ੍ਹੋ ਕੇਂਦਰ ਦੀਆਂ ਨਵੀਂ ਹਿਦਾਇਤਾਂ
ਪੁਲਿਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਆਈਪੀਸੀ ਦੀ ਧਾਰਾ 147, 148, 149, 452, 323, 325 ਅਤੇ 506 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਜਾਂਚ ਪੂਰੀ ਕਰਨ ਤੋਂ ਬਾਅਦ ਚਲਾਨ ਪੇਸ਼ ਕੀਤਾ। ਜਸਦੀਪ ਸਿੰਘ ਸੰਧੂ ਖ਼ਿਲਾਫ਼ ਆਈਪੀਸੀ ਦੀ ਧਾਰਾ 147, 148, 149, 323, 325 ਅਤੇ 506 ਤਹਿਤ ਕੇਸ ਦੀ ਸੁਣਵਾਈ ਸ਼ੁਰੂ ਹੋਈ ਸੀ। ਕੇਸ ਵਿੱਚ ਜਸਦੀਪ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੁੱਖ ਗਵਾਹ ਅਤੇ ਹੋਰਾਂ ਵੱਲੋਂ ਲਾਏ ਦੋਸ਼ ਮੁਕਰ ਜਾਣ ਕਾਰਨ ਸਿੱਧ ਨਹੀਂ ਹੁੰਦੇ। ਅਜਿਹੇ ਵਿੱਚ ਅਦਾਲਤ ਨੇ ਤੱਥਾਂ ਨੂੰ ਦੇਖਦਿਆਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: