ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਕਸਟਮ ਟੀਮ ਨੇ ਇਕ ਔਰਤ ਕੋਲੋਂ ਕਰੀਬ 38 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਔਰਤ ਵੱਲੋਂ ਸੋਨੇ ਦੀ ਤਸਕਰੀ ਲਈ ਅਪਣਾਏ ਗਏ ਤਰੀਕੇ ਦਾ ਖੁਲਾਸਾ ਹੋਣ ਤੋਂ ਬਾਅਦ ਕਸਟਮ ਟੀਮ ਵੀ ਹੈਰਾਨ ਰਹਿ ਗਈ ਸੀ।
ਦਰਅਸਲ, ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਭਾਰਤੀ ਮਹਿਲਾ ਹਵਾਈ ਯਾਤਰੀ ਨੂੰ ਕਸਟਮ ਟੀਮ ਨੇ ਸ਼ੱਕ ਦੇ ਆਧਾਰ ‘ਤੇ ਰੋਕਿਆ। ਇਸ ਤੋਂ ਬਾਅਦ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਪਰ ਇਸ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪਰ ਜਦੋਂ ਕਸਟਮ ਦੀ ਟੀਮ ਨੇ ਔਰਤ ਦੀ ਨਿੱਜੀ ਜਾਂਚ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਜਾਂਚ ਦੌਰਾਨ ਪਤਾ ਲੱਗਾ ਕਿ ਔਰਤ ਨੇ ਆਪਣੇ ਸਰੀਰ ‘ਚ ਸੋਨਾ ਛੁਪਾਇਆ ਹੋਇਆ ਸੀ। ਇਸ ਤੋਂ ਬਾਅਦ ਔਰਤ ਨੇ ਦੱਸਿਆ ਕਿ ਉਸ ਦੇ ਸਰੀਰ ਦੇ ਅੰਦਰ ਸੋਨੇ ਦੇ ਪੇਸਟ ਦੇ ਤਿੰਨ ਬੰਡਲ ਹਨ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਸਟਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰੂਟ ਪ੍ਰੋਫਾਈਲਿੰਗ ਅਤੇ ਸ਼ੱਕੀ ਗਤੀਵਿਧੀਆਂ ਦੇ ਆਧਾਰ ‘ਤੇ ਸ਼ਾਰਜਾਹ ਤੋਂ ਦਿੱਲੀ ਹਵਾਈ ਅੱਡੇ ਦੇ ਟਰਮੀਨਲ 3 ‘ਤੇ ਪਹੁੰਚੀ ਇਕ ਭਾਰਤੀ ਮਹਿਲਾ ਹਵਾਈ ਯਾਤਰੀ ਨੂੰ ਉਸ ਦੀ ਵਿਸਥਾਰਪੂਰਵਕ ਜਾਂਚ ਲਈ ਰੋਕਿਆ ਗਿਆ। ਮਹਿਲਾ ਯਾਤਰੀ ਦੇ ਸਾਮਾਨ ਦੀ ਚੈਕਿੰਗ ਦੌਰਾਨ ਕਸਟਮ ਟੀਮ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ ਪਰ ਜਦੋਂ ਮਹਿਲਾ ਦੀ ਨਿੱਜੀ ਤੌਰ ‘ਤੇ ਤਲਾਸ਼ੀ ਲੈ ਕੇ ਜਾਂਚ ਕੀਤੀ ਗਈ ਤਾਂ ਮਹਿਲਾ ਯਾਤਰੀ ਦੇ ਸਰੀਰ ‘ਚੋਂ ਸੋਨੇ ਦੇ ਪੇਸਟ ਦੇ ਤਿੰਨ ਬੰਡਲ ਬਰਾਮਦ ਹੋਏ।
ਇਸ ਤੋਂ ਬਾਅਦ ਕਸਟਮ ਵਿਭਾਗ ਦੀ ਟੀਮ ਨੇ ਡਾਕਟਰਾਂ ਦੀ ਟੀਮ ਨੂੰ ਬੁਲਾਇਆ, ਜਿਨ੍ਹਾਂ ਨੇ ਡਾਕਟਰੀ ਪ੍ਰਕਿਰਿਆ ਦੇ ਜ਼ਰੀਏ ਔਰਤ ਦੇ ਸਰੀਰ ਤੋਂ ਅੰਡਾਕਾਰ ਆਕਾਰ ਵਿਚ ਸੋਨੇ ਦੇ ਪੇਸਟ ਦੇ 3 ਬੰਡਲ ਕੱਢੇ। ਔਰਤ ਦੇ ਸਰੀਰ ‘ਚੋਂ ਕੱਢੇ ਗਏ ਸੋਨੇ ਦਾ ਵਜ਼ਨ 911 ਗ੍ਰਾਮ ਸੀ। ਮਿਲੀ ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਇਸ ਦੀ ਤਲਾਸ਼ੀ ਲੈਣ ‘ਤੇ 24 ਕੈਰੇਟ ਸ਼ੁੱਧਤਾ ਵਾਲਾ 770.18 ਗ੍ਰਾਮ ਸੋਨਾ ਬਰਾਮਦ ਕੀਤਾ, ਜਿਸ ਦੀ ਬਾਜ਼ਾਰੀ ਕੀਮਤ 38 ਲੱਖ 41 ਹਜ਼ਾਰ 180 ਰੁਪਏ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਦੇ ਨਸ਼ਾ ਛੁਡਾਉਣ ਨੂੰ ਲੈ ਕੇ ਚੈਲੰਜ ‘ਤੇ ਭਖੀ ਸਿਆਸਤ, ਮੰਤਰੀ ਧਾਲੀਵਾਲ ਨੇ ਦਿੱਤਾ ਕਰਾਰਾ ਜਵਾਬ
ਕਸਟਮ ਵਿਭਾਗ ਦੀ ਟੀਮ ਨੇ ਕਸਟਮ ਐਕਟ 1962 ਦੀ ਧਾਰਾ 110 ਤਹਿਤ ਬਰਾਮਦ ਸੋਨਾ ਜ਼ਬਤ ਕੀਤਾ ਹੈ। ਇਸ ਦੇ ਨਾਲ ਹੀ ਤਸਕਰੀ ਦੇ ਦੋਸ਼ ‘ਚ ਮਹਿਲਾ ਹਵਾਈ ਯਾਤਰੀ ਨੂੰ ਹਿਰਾਸਤ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: